ਬਠਿੰਡਾ:ਪੰਜਾਬ ਵਿੱਚ ਗੋਲੀ ਮਾਰਕੇ ਕਤਲ ਕਰਨ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਅਜਿਹਾ ਹੀ ਮਾਮਲਾ ਬਠਿੰਡਾ ਦੇ ਕੋਰਟ ਕੰਪਲੈਕਸ ਦੇ ਬਾਹਰ ਇਕ ਨੌਜਵਾਨ ਨੇ ਦੋ ਲੜਕੀਆਂ ਉੱਤੇ ਫਾਇਰਿੰਗ ਹੋਈ, ਜਿਸ ਵਿੱਚ ਇੱਕ ਲੜਕੀ ਦਾ ਗੋਲੀਆਂ ਮਾਰਕੇ ਕਤਲ ਕਰ ਦਿੱਤਾ। ਇਸ ਤੋਂ ਬਾਅਦ ਮੌਕੇ ਉੱਤੇ ਪੰਜਾਬ ਪੁਲਿਸ ਪ੍ਰਸ਼ਾਸਨ ਪਹੁੰਚੀ। ਇਸ ਮੌਕੇ ਉੱਤੇ ਚਸ਼ਮਦੀਦ ਗਵਾਹਾਂ ਅਨੁਸਾਰ ਨੌਜਵਾਨ ਲੜਕੇ ਵੱਲੋਂ 3 ਗੋਲੀਆਂ ਚਲਾਈਆਂ ਗਈਆਂ 2 ਗੋਲੀਆਂ ਲੜਕੀ ਦੇ ਲੱਗੀਆਂ ਹਨ। A young man shot dead a girl in Bathinda
ਇਸ ਦੌਰਾਨ ਗੱਲਬਾਤ ਕਰਦਿਆ ਪ੍ਰਤੱਖਦਰਸ਼ੀਆਂ ਨੇ ਦੱਸਿਆ ਕਿ ਕੋਰਟ ਕੰਪਲੈਕਸ ਦੀ ਕੰਧ ਨਾਲ ਦੋ ਲੜਕੀਆਂ ਅਤੇ 1 ਲੜਕਾ ਬੈਠੇ ਸਨ ਇਸ ਦੌਰਾਣ ਹੀ ਸਿੱਖ ਮੋਟਰਸਾਈਕਲ ਸਵਾਰ ਨੌਜਵਾਨ ਆਇਆ ਅਤੇ ਉਸ ਵੱਲੋਂ ਲੜਕੀ ਨਾਲ ਗੱਲਬਾਤ ਕੀਤੀ ਜਾ ਰਹੀ ਸੀ, ਪਰ ਇਸ ਦੌਰਾਨ ਲੜਕੀ ਵੱਲੋਂ ਉਸ ਦੇ ਥੱਪੜ ਮਾਰ ਦਿੱਤੇ ਗਏ। ਲੜਕੇ ਵੱਲੋਂ ਉਸ ਸਮੇਂ ਲੜਕੀ ਉੱਪਰ ਗੋਲੀਆਂ ਚਲਾਈਆਂ ਗਈਆਂ ਅਤੇ ਮੌਕੇ ਤੋਂ ਫਰਾਰ ਹੋ ਗਿਆ।