ਬਠਿੰਡਾ: ਪਿਛਲੇ ਕਈ ਦਿਨਾਂ ਤੋਂ ਪੈ ਰਹੀ ਤੇਜ਼ ਗਰਮੀ ਤੋਂ ਭਾਰੀ ਬਾਰਿਸ਼ ਨੇ ਲੋਕਾਂ ਨੂੰ ਰਾਹਤ ਦਿੱਤੀ ਹੈ ਪਰ ਇਹ ਬਾਰਿਸ਼ ਤਲਵੰਡੀ ਸਾਬੋ ਦੇ ਪਿੰਡ ਮਲਕਾਣਾ ਦੇ ਕਰੀਬ ਪਰਵਾਰ 'ਤੇ ਕਹਿਰ ਬਣ ਕੇ ਵਰ੍ਹੀ ਹੈ। ਦਰਅਸਲ ਸੂਬੇ ਵਿਚ ਬੀਤੀ ਦੇਰ ਰਾਤ ਰੁਕ-ਰੁਕ ਕੇ ਪੈਂਦੀ ਬਰਸਾਤ ਨਾਲ ਲੋਕਾਂ ਦਾ ਮਾਲੀ ਨੁਕਸਾਨ ਤਾਂ ਹੋਇਆ ਹੀ ਉਥੇ ਹੀ ਬਠਿੰਡਾ ਦੇ ਤਲਵੰਡੀ ਸਾਬੋਂ ਦੇ ਇਕ ਨੌਜਵਾਨ ਵੀ ਮੌਤ ਵੀ ਇਸ ਮੀਂਹ ਕਾਰਨ ਹੋ ਗਈ। ਦਰਅਸਲ ਰੁਕ ਰੁਕ ਕੇ ਹੋਏ ਮੀਂਹ ਨਾਲ ਉਪ ਮੰਡਲ ਤਲਵੰਡੀ ਸਾਬੋ ਦੇ ਪਿੰਡ ਮਲਕਾਣਾ ਦੇ ਇਕ ਗਰੀਬ ਮਜ਼ਦੂਰ ਪਰਿਵਾਰ ਦੀ ਛੱਤ ਡਿੱਗਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ।ਮਿਲੀ ਜਾਣਕਾਰੀ ਮੁਤਾਬਿਕ ਘਰ ਦੇ ਬਾਕੀ ਮੈਂਬਰ ਕਿਸੇ ਰਿਸ਼ਤੇਦਾਰੀ ਵਿਚ ਗਏ ਹੋਣ ਕਾਰਨ ਬਚ ਗਏ। ਪਰ ਇਹ ਗਰੀਬ ਨੌਜਵਾਨ ਨਾ ਬਚ ਸਕਿਆ।
Bathinda News: ਤੇਜ਼ ਮੀਂਹ ਹਨੇਰੀ ਨੇ ਉਜਾੜਿਆ ਗਰੀਬ ਪਰਿਵਾਰ, ਦੇਰ ਰਾਤ ਘਰ ਦੀ ਛੱਤ ਡਿੱਗਣ ਨਾਲ ਨੌਜਵਾਨ ਦੀ ਹੋਈ ਮੌਤ - death of the young man
ਦੇਰ ਰਾਤ ਰੁਕ-ਰੁਕ ਕੇ ਪੈਂਦੀ ਬਰਸਾਤ ਨਾਲ ਲੋਕਾਂ ਦਾ ਮਾਲੀ ਨੁਕਸਾਨ ਤਾਂ ਹੋਇਆ ਹੀ ਉਥੇ ਹੀ ਬਠਿੰਡਾ ਦੇ ਤਲਵੰਡੀ ਸਾਬੋਂ ਦੇ ਇਕ ਨੌਜਵਾਨ ਵੀ ਮੌਤ ਵੀ ਇਸ ਮੀਂਹ ਕਾਰਨ ਹੋ ਗਈ, ਪਰਿਵਾਰ ਦੇ ਬਾਕੀ ਮੈਂਬਰ ਘਰ ਨਹੀਂ ਸਨ ਜਿਸ ਕਾਰਨ ਪਰਿਵਾਰ ਦੇ ਬਾਕੀ ਜੀਆਂ ਦਾ ਬਚਾਅ ਹੋ ਗਿਆ|
ਘਰ ਦੇ ਬਾਕੀ ਮੈਂਬਰ ਕਿਸੇ ਰਿਸ਼ਤੇਦਾਰੀ ਵਿਚ ਗਏ ਹੋਣ ਕਾਰਨ ਬਚ ਗਏ: ਇਸ ਸੰਬੰਧੀ ਪਿੰਡ ਵਾਸੀਆਂ ਨੇ ਦੱਸਿਆ ਕਿ ਰਾਤ ਸਮੇਂ ਪਏ ਮੀਂਹ ਦਾ ਪਾਣੀ ਛੱਤ ’ਤੇ ਜਮ੍ਹਾਂ ਹੋ ਗਿਆ, ਜਿਸ ਨਾਲ ਛੱਤ ਰਾਮਪਾਲ ਸਿੰਘ ਉੱਤੇ ਡਿੱਗ ਗਈ , ਜਦੋਂ ਇਹ ਹਾਦਸਾ ਹੋਇਆ ਨੌਜਵਾਨ ਸੁੱਤਾ ਪਿਆ ਸੀ ਅਤੇ ਮਲਬੇ ਹੇਠ ਆਉਣ ਨਾਲ ਮਜ਼ਦੂਰ ਦੀ ਮੌਤ ਹੋ ਗਈ, ਜਿਸ ਦਾ ਪਤਾ ਸਵੇਰ ਸਮੇਂ ਲੋਕਾਂ ਨੂੰ ਲੱਗਾ। ਸੇਵੇਰੇ ਜਦੋਂ ਲੋਕ ਉੱਠੇ ਤਾਂ ਦੇਖਿਆ ਇਸ ਘਰ ਦਾ ਮਲਬਾ ਡਿੱਗਿਆ ਹੋਇਆ ਸੀ। ਅੱਗੇ ਜਾ ਕੇ ਵੇਖਿਆ ਤਾਂ ਮਜ਼ਦੂਰ ਦੀ ਲਾਸ਼ ਪਈ ਹੋਈ ਸੀ। ਜਿਸ ਨੂੰ ਇਕ ਦੂਜੇ ਦੀ ਮਦਦ ਨਾਲ ਬਾਹਰ ਕੱਢਿਆ ਗਿਆ। ਇਸ ਦੀ ਸੂਚਨਾ ਮਿਲਦੇ ਹੀ ਪਰਿਵਾਰ ਵਿੱਚ ਸੋਗ ਦੀ ਲਹਿਰ ਦੌੜ ਗਈ। ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ।
- ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ ’ਚ ਸਰਕਾਰੀ ਦਖ਼ਲ ਦੇ ਵਿਰੁੱਧ ਸਿੱਖ ਜਥੇਬੰਦੀਆਂ ਇਕਜੁੱਟ, ਸਰਕਾਰ ਖ਼ਿਲਾਫ਼ ਕੱਢੀ ਭੜਾਸ
- Indigo Flight in Pakistan: ਦੋ ਹਫ਼ਤਿਆਂ ਵਿੱਚ ਦੂਜੀ ਵਾਰ ਪਾਕਿਸਤਾਨ ਏਅਰ ਸਪੇਸ ਪਹੁੰਚੀ ਇੰਡੀਗੋ ਦੀ ਫਲਾਈਟ
- Paddy sowing: ਮੋਗਾ ਵਿੱਚ ਝੋਨੇ ਦੀ ਲਵਾਈ ਸ਼ੁਰੂ, ਕਿਸਾਨਾਂ ਵਿੱਚ ਖੁਸ਼ੀ, ਕਿਹਾ- "ਇਸ ਵਾਰ ਨਾ ਬਿਜਲੀ ਦੀ ਕੋਈ ਸਮੱਸਿਆ ਤੇ ਨਾ ਪਾਣੀ ਦੀ"
ਬਰਸਾਤਾਂ ਕਾਰਨ ਲੋਕ ਹੋ ਰਹੇ ਹਾਦਸਿਆਂ ਦਾ ਸ਼ਿਕਾਰ:ਪਿੰਡ ਦੇ ਸਰਪੰਚ ਬਲਵਿੰਦਰ ਸਿੰਘ ਤੇ ਬੇਅੰਤ ਸਿੰਘ ਤੇ ਪਿੰਡ ਵਾਸੀਆਂ ਨੇ ਗਰੀਬ ਮਜ਼ਦੂਰ ਪਰਿਵਾਰ ਦੀ ਪਤਨੀ ਤੇ ਦੋ ਬੱਚਿਆਂ ਲਈ ਮੁੜ ਤੋਂ ਘਰ ਬਨਾਉਣ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਪੰਜਾਬ ਵਿਚ ਮਾਨਸੂਨ ਨੇ ਦਸਤਕ ਦਿੱਤੀ ਹੋਈ ਹੈ ਇਸ ਤੋਂ ਪਹਿਲਾਂ ਦੇਸ਼ ਦੇ ਹੋਰਨਾਂ ਸ਼ਹਿਰਾਂ ਵਿੱਚ ਵੀ ਅਜਿਹੇ ਮਾਮਲੇ ਸਾਹਮਣੇ ਆਏ ਹਨ। ਜਿਸ ਵਿੱਚ ਕਈ ਥਾਵਾਂ ਉੱਤੇ ਹਾਦਸੇ ਵਾਪਰੇ ਹਨ। ਹੁਣ ਪੰਜਾਬ ਵਿਚ ਵੀ ਲੋਕ ਇਸ ਕੁਦਰਤ ਦੀ ਮਾਰ ਦਾ ਸ਼ਿਕਾਰ ਹੋ ਰਹੇ ਹਨ। ਜਿੰਨਾ ਦੀ ਮਦਦ ਲਈ ਸੂਬਾ ਸਰਕਾਰ ਤੋਂ ਅਪੀਲ ਵੀ ਕੀਤੀ ਜਾ ਰਹੀ ਹੈ।