ਬਠਿੰਡਾ :ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਹੋਈ ਬੇਮੌਸਮੀ ਬਰਸਾਤ ਕਰਕੇ ਲੋਕਾਂ ਦਾ ਜੀਵਨ ਅਸਤ ਵਿਅਸਤ ਹੋ ਰਿਹਾ ਹੈ। ਕਈ ਤਰ੍ਹਾਂ ਦੇ ਨੁਕਸਾਨ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਇਸ ਵਿਚਾਲੇ ਹੁਣ ਮਹਿੰਗਾਈ ਦੀ ਮਾਰ ਨੇ ਲੋਕਾਂ ਨੂੰ ਇੰਨਾ ਤੰਗ ਕੀਤਾ ਹੈ ਕਿ ਲੋਕ ਸੜਕਾਂ 'ਤੇ ਉਤਰ ਕੇ ਰੋਸ ਮੁਜਾਹਰੇ ਕਰਨ ਨੂੰ ਮਜਬੂਰ ਹਨ। ਅਜਿਹਾ ਹੀ ਦੇਖਣ ਨੂੰ ਮਿਲਿਆ ਬਠਿੰਡਾ ਵਿੱਚ ਜਿਥੇ ਟਮਾਟਰਾਂ ਦਾ ਸਿਹਰਾ ਅਤੇ ਗਲੇ ਵਿੱਚ ਮਾਲਾ ਪਾ ਕੇ ਸਾਬਕਾ ਕੌਂਸਲਰ ਰੱਥ 'ਤੇ ਸਵਾਰ ਹੋ ਕੇ ਨਿਕਲਿਆ।
Tomato Price News: ਵਧੀਆਂ ਕੀਮਤਾਂ ਨੂੰ ਲੈ ਕੇ ਬਠਿੰਡਾ 'ਚ ਅਨੋਖਾ ਪ੍ਰਦਰਸ਼ਨ,ਟਮਾਟਰਾਂ ਦਾ ਸਿਹਰਾ ਸਜਾ ਕੇ ਘੋੜੀ 'ਤੇ ਨਿਕਲਿਆ ਸਾਬਕਾ ਕੌਂਸਲਰ
ਟਮਾਟਰਾਂ ਦੀ ਕੀਮਤ ਇਸ ਵੇਲ੍ਹੇ ਅਸਮਾਨ ਨੂੰ ਛੂਹ ਰਹੀਆਂ ਹਨ। ਇਕ ਕਿਲੋ ਟਮਾਟਰ ਖਰੀਦਣ ਲਈ ਗਾਹਕ ਨੂੰ 100 ਰੁਪਏ ਅਦਾ ਕਰਨੇ ਪੈ ਰਹੇ ਹਨ। ਇਹ ਕੀਮਤਾਂ ਮੀਂਹ ਕਾਰਨ ਵਧੀਆਂ ਹਨ।
ਟਮਾਟਰਾਂ ਦੇ ਭਾਅ ਵਿੱਚ ਹੋਏ ਇਕੋ ਦਮ ਵਾਧੇ: ਵਿਜੇ ਕੁਮਾਰ ਨੇ ਕਿਹਾ ਕਿ ਟਮਾਟਰ ਦਾ ਕੀਮਤਾਂ 'ਚ ਕਈ ਗੁਣਾ ਵਾਧਾ ਹੋ ਗਿਆ ਹੈ 10 ਤੋਂ 15 ਰੁਪਏ ਪ੍ਰਤੀ ਕਿਲੋ ਕੀਮਤ ਵਿੱਚ ਮਿਲਣ ਵਾਲਾ ਟਮਾਟਰ ਅੱਜ 100 ਤੋਂ 120 ਰੁਪਏ ਪ੍ਰਤੀ ਕਿਲੋ ਮਿਲ ਰਿਹਾ ਹੈ। ਟਮਾਟਰਾਂ ਦੇ ਭਾਅ ਵਿੱਚ ਹੋਏ ਇਕੋ ਦਮ ਵਾਧੇ ਦੇ ਖਿਲਾਫ ਹਰ ਕੋਈ ਆਪੋ ਆਪਣੇ ਤਰੀਕੇ ਨਾਲ ਰੋਸ ਪ੍ਰਗਟਾਅ ਰਿਹਾ ਹੈ। ਉਹਨਾਂ ਕਿਹਾ ਕਿ ਟਮਾਟਰਾਂ ਦੀ ਲੁੱਟ ਤੋਂ ਬਚਣ ਲਈ ਹਥਿਆਰ ਵੀ ਰੱਖੇ ਗਏ ਹਨ ਤਾਂ ਕਿ ਕੋਈ ਲੁੱਟ ਨਾ ਲਵੇ ਕਿਓਂਕਿ ਇਸਦੀ ਕੀਮਤ ਹੀ ਇੰਨੀ ਜ਼ਿਆਦਾ ਹੈ।
- Rahul Gandhis visit to Manipur: ਅੱਜ ਤੋਂ ਦੋ ਦਿਨਾਂ ਲਈ ਮਣੀਪੁਰ ਦੌਰੇ 'ਤੇ ਰਾਹੁਲ ਗਾਂਧੀ, ਮੁੜਵਸੇਬੇ ਵਾਲੇ ਲੋਕਾਂ ਨਾਲ ਕਰਨਗੇ ਮੁਲਾਕਾਤ
- ਜੈਸ਼ੰਕਰ ਦਾ ਪਾਕਿਸਤਾਨ 'ਤੇ ਨਿਸ਼ਾਨਾ, ਕਿਹਾ- ਰਾਤ ਨੂੰ ਅੱਤਵਾਦ, ਦਿਨ 'ਚ ਕਾਰੋਬਾਰ ਨਹੀਂ ਹੋ ਸਕਦਾ
- Saif Championship 2023: ਸੈਮੀਫਾਈਨਲ ’ਚ ਭਾਰਤ ਅਤੇ ਲੇਬਨਾਨ ਦੀ ਹੋਵੇਗੀ ਟੱਕਰ
ਸਰਕਾਰ ਟਮਾਟਰ ਦੀਆਂ ਕੀਮਤਾਂ ਨੂੰ ਲੈ ਕੇ ਕੋਈ ਵੀ ਕਦਮ ਨਹੀਂ ਚੁੱਕ ਰਹੀ:ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਾਬਕਾ ਕੌਂਸਲਰ ਵਿਜੇ ਕੁਮਾਰ ਨੇ ਕਿਹਾ ਕਿ ਟਮਾਟਰਾਂ ਦੀ ਕੀਮਤ ਵਿੱਚ ਕੀਤੇ ਗਏ ਇਜ਼ਾਫ਼ੇ ਤੋਂ ਬਾਅਦ ਇਹ ਆਮ ਘਰਾਂ ਦੀਆਂ ਰਸੋਈਆਂ ਵਿਚੋਂ ਗਾਇਬ ਹੋ ਗਿਆ ਹੈ। ਪਰ ਸਰਕਾਰ ਟਮਾਟਰ ਦੀਆਂ ਵਧੀਆ ਕੀਮਤਾਂ ਨੂੰ ਲੈ ਕੇ ਕੋਈ ਵੀ ਕਦਮ ਨਹੀਂ ਚੁੱਕ ਰਹੀ। ਜਿਸ ਕਾਰਨ ਆਮ ਘਰਾਂ ਦਾ ਬਜਟ ਵਿਗੜ ਗਿਆ ਹੈ ਉਨ੍ਹਾਂ ਕਿਹਾ ਕਿ ਟਮਾਟਰਾਂ ਦੀਆਂ ਕੀਮਤਾਂ 'ਚ ਇਕ ਹਜ਼ਾਰ ਗੁਣਾ ਵਾਧੇ ਤੋਂ ਬਾਅਦ ਇਸ ਦੀ ਸੋਨੇ ਵਾਂਗ ਸੁਰੱਖਿਆ ਕਰਨੀ ਪੈ ਰਹੀ ਹੈ, ਤਾਂ ਕਿ ਕੋਈ ਵਿਅਕਤੀ ਇਸ ਨੂੰ ਲੁੱਟ ਕੇ ਨਾ ਲੈ ਜਾਵੇ। ਉਸ ਵੱਲੋਂ ਵੀ ਟਮਾਟਰਾਂ ਦੀ ਸੁਰੱਖਿਆ ਲਈ ਹਥਿਆਰ ਰੱਖੇ ਗਏ ਹਨ ਅਤੇ ਜਲਦੀ ਹੀ ਇਹਨਾਂ ਟਮਾਟਰਾਂ ਨੂੰ ਬੈਂਕ ਵਿਚ ਜਮ੍ਹਾਂ ਕਰਵਾਇਆ ਜਾਵੇਗਾ ਤਾਂ ਜੋ ਭਵਿੱਖ ਵਿੱਚ ਕੰਮ ਆ ਸਕਣ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਟਮਾਟਰ ਦੀਆਂ ਕੀਮਤਾਂ ਨੂੰ ਕੰਟਰੋਲ ਕਰੇ ਤਾਂ ਜੋ ਗਰੀਬ ਲੋਕਾਂ ਦੀ ਰਸੋਈ ਦਾ ਬਜਟ ਖਰਾਬ ਨਾ ਹੋਵੇ।