ਪੰਜਾਬ

punjab

ETV Bharat / state

ਸਿਹਤ ਵਿਭਾਗ ਦੀ ਟੀਮ ਨੇ ਖਾਣ ਪੀਣ ਦੇ ਭਰੇ ਸੈਂਪਲ - Lack of cleanliness

ਬਠਿੰਡਾ ਵਿੱਚ ਸਿਹਤ ਵਿਭਾਗ ਦੀ ਟੀਮ ਨੇ ਜ਼ਿਲ੍ਹੇ ਦੇ ਕਈ ਦੁਕਾਨਾਂ ਰੈਸਟੋਰੈਂਟ ਅਤੇ ਢਾਬਿਆਂ ਦੀ ਜਾਂਚ ਕੀਤੀ। ਇਸ ਦੌਰਾਨ ਹੈਲਥ ਡਿਪਾਰਟਮੈਂਟ ਦੀ ਟੀਮ ਵੀ ਮੌਜੂਦ ਸੀ। ਜ਼ਿਲ੍ਹਾ ਸਿਹਤ ਅਫ਼ਸਰ ਡਾ. ਊਸ਼ਾ ਛਾਬੜਾ ਨੇ ਦੱਸਿਆ ਕਿ ਉਨ੍ਹਾਂ ਨੇ ਸਿਵਲ ਹਸਪਤਾਲ ਦੇ ਨੇੜੇ ਇੱਕ ਢਾਬੇ ਦੀ ਜਾਂਚ ਕੀਤੀ ਤਾਂ ਪਾਇਆ ਗਿਆ ਕਿ ਉੱਥੇ ਸਫ਼ਾਈ ਦੀ ਘਾਟ ਸੀ।

ਸਿਹਤ ਵਿਭਾਗ ਦੀ ਟੀਮ ਨੇ ਖਾਣ ਪੀਣ ਦੇ ਭਰੇ ਸੈਂਪਲ
ਸਿਹਤ ਵਿਭਾਗ ਦੀ ਟੀਮ ਨੇ ਖਾਣ ਪੀਣ ਦੇ ਭਰੇ ਸੈਂਪਲ

By

Published : Feb 24, 2021, 8:38 AM IST

ਬਠਿੰਡਾ: ਸਿਹਤ ਵਿਭਾਗ ਦੀ ਟੀਮ ਨੇ ਜ਼ਿਲ੍ਹੇ ਦੇ ਕਈ ਦੁਕਾਨਾਂ ਰੈਸਟੋਰੈਂਟ ਅਤੇ ਢਾਬਿਆਂ ਦੀ ਜਾਂਚ ਕੀਤੀ। ਇਸ ਦੌਰਾਨ ਹੈਲਥ ਡਿਪਾਰਟਮੈਂਟ ਦੀ ਟੀਮ ਵੀ ਮੌਜੂਦ ਸੀ। ਜ਼ਿਲ੍ਹਾ ਸਿਹਤ ਅਫ਼ਸਰ ਡਾ. ਊਸ਼ਾ ਛਾਬੜਾ ਨੇ ਦੱਸਿਆ ਕਿ ਉਨ੍ਹਾਂ ਨੇ ਸਿਵਲ ਹਸਪਤਾਲ ਦੇ ਨੇੜੇ ਇੱਕ ਢਾਬੇ ਦੀ ਜਾਂਚ ਕੀਤੀ ਤਾਂ ਪਾਇਆ ਗਿਆ ਕਿ ਉੱਥੇ ਸਫ਼ਾਈ ਦੀ ਘਾਟ ਸੀ।

ਇਸ ਤੋਂ ਇਲਾਵਾ ਉਸੇ ਥਾਂ ਤੇ ਢਾਬੇ ਵਿੱਚ ਕੰਮ ਕਰਨ ਵਾਲਿਆਂ ਦਾ ਸਾਮਾਨ ਵੀ ਪਿਆ ਸੀ। ਡਾ. ਊਸ਼ਾ ਛਾਬੜਾ ਨੇ ਦੱਸਿਆ ਕਿ ਢਾਬਾ ਸੰਚਾਲਕ ਕੋਲੇ ਫ਼ਿਲਹਾਲ ਫੂਡ ਐਂਡ ਸੇਫਟੀ ਸਟੈਂਡਰਡ ਐਕਟ ਦੇ ਤਹਿਤ ਨਾ ਲਾਇਸੈਂਸ ਹੈ ਅਤੇ ਨਾ ਹੀ ਰਜਿਸਟ੍ਰੇਸ਼ਨ।

ਸਿਹਤ ਵਿਭਾਗ ਦੀ ਟੀਮ ਨੇ ਖਾਣ ਪੀਣ ਦੇ ਭਰੇ ਸੈਂਪਲ

ਢਾਬੇ ਦੇ ਸੰਚਾਲਕ ਦਾ ਕਹਿਣਾ ਹੈ ਕਿ ਉਸ ਨੇ ਅਪਲਾਈ ਕਰ ਰੱਖਿਆ ਹੈ, ਸੂਤਰਾਂ ਦੀ ਮੰਨੀਏ ਤਾਂ ਇਹ ਢਾਬਾ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਿਹਾ ਹੈ ਜਿਥੇ ਨਾਨ ਵੈੱਜ ਬਣਾਇਆ ਜਾਂਦਾ ਹੈ ਅਤੇ ਵੇਚਿਆ ਜਾਂਦਾ ਹੈ। ਡਾ. ਛਾਬੜਾ ਨੇ ਦੱਸਿਆ ਕਿ ਢਾਬੇ ਵਿੱਚ ਕਈ ਕਮੀਆਂ ਸੀ, ਜਿਸ ਬਾਬਤ ਜ਼ਰੂਰੀ ਨਿਰਦੇਸ਼ ਢਾਬੇ ਦੇ ਮਾਲਕ ਨੂੰ ਦੇ ਦਿੱਤੇ ਗਏ ਹਨ ਅਤੇ ਉਨ੍ਹਾਂ ਨੂੰ ਇੱਕ ਲਿਖਿਤ ਨੋਟਿਸ ਵੀ ਵਿਭਾਗ ਵੱਲੋਂ ਜਾਰੀ ਕੀਤਾ ਜਾ ਰਿਹਾ ਹੈ ਤਾਂ ਕਿ ਉਹ ਆਪਣੀਆਂ ਕਮੀਆਂ ਨੂੰ ਜਲਦ ਤੋਂ ਜਲਦ ਪੂਰਾ ਕਰ ਲੈਣ।

ਉਨ੍ਹਾਂ ਨੇ ਦੱਸਿਆ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ, ਅੱਜ ਉਨ੍ਹਾਂ ਦੀ ਟੀਮ ਵੱਲੋਂ ਛੇ ਖਾਣ ਪੀਣ ਦੇ ਸੈਂਪਲ ਵੱਖ ਵੱਖ ਥਾਵਾਂ ਤੋਂ ਭਰੇ ਗਏ ਅਤੇ ਹੁਣ ਇਨ੍ਹਾਂ ਸੈਂਪਲਾਂ ਨੂੰ ਜਾਂਚ ਵਾਸਤੇ ਲੈਬ ਵਿੱਚ ਭੇਜਿਆ ਜਾਵੇਗਾ, ਰਿਪੋਰਟ ਆਉਣ ਤੋਂ ਬਾਅਦ ਹੀ ਅਗਲੀ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਅੰਮ੍ਰਿਤਸਰ ਪੁਲਿਸ ਨੇ ਤੜਕੇ ਕੀਤਾ ਸਰਚ ਆਪਰੇਸ਼ਨ

ABOUT THE AUTHOR

...view details