ਬਠਿੰਡਾ: ਬਠਿੰਡਾ ਦੇ ਬਰਨਾਲਾ ਰੋਡ ਸਥਿਤ ਅੱਗਰਵਾਲ ਸਭਾ ਵੱਲੋਂ ਗਰੀਬ ਬੱਚਿਆਂ ਲਈ ਮੁਫ਼ਤ ਸਿੱਖਿਆ ਅਤੇ ਸਵੈ-ਰੁਜ਼ਗਾਰ ਸਬੰਧੀ ਸਿਖਲਾਈ ਦਿੱਤੀ ਜਾ (Free education for poor children by Agarwal Sabha) ਰਹੀ ਹੈ। ਸੰਸਥਾ ਦੇ ਮੈਂਬਰ ਜੋਲੀ ਜੈਨ ਅਤੇ ਪ੍ਰੇਮ ਕੁਮਾਰ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਵੱਲੋਂ 2 ਦਰਜ਼ਨ ਦੇ ਕਰੀਬ ਵੱਖ-ਵੱਖ ਕਲਾਸਾਂ ਵਿਚ ਪੜ੍ਹਦਿਆਂ ਬੱਚੀਆਂ ਨੂੰ ਅੰਗਰੇਜ਼ੀ ਅਤੇ ਮੈਥ ਦੇ ਮੁਫ਼ਤ ਕਲਾਸ ਦਿੱਤੀ ਜਾਂਦੀ ਹੈ। (Free education to poor children)
ਸਵੈ-ਰੁਜ਼ਗਾਰ ਦੀ ਸਿਖਲਾਈ:ਉਨ੍ਹਾਂ ਦੱਸਿਆ ਇਹ ਬੱਚੀਆਂ ਕਾਫੀ ਗਰੀਬ ਪਰਿਵਾਰਾਂ ਨਾਲ ਸਬੰਧਤ ਹਨ। ਗੱਲਬਾਤ ਦੌਰਾਨ ਸੰਸਥਾ ਦੇ ਮੈਂਬਰਾਂ ਨੇ ਦੱਸਿਆ ਕਿ ਇਹਨਾਂ ਦੇ ਪਰਿਵਾਰਕ ਮੈਂਬਰ ਮਜ਼ਦੂਰੀ ਕਰਦੇ ਹਨ ਜਿਸ ਕਾਰਨ ਇਹ ਸਿੱਖਿਆ ਤੋਂ ਵਾਂਝੇ ਨਾ ਰਹਿਣ ਤਾਂ ਅਗਰਵਾਲ ਸਭਾ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ। ਇਹਨਾਂ ਬੱਚਿਆਂ ਨੂੰ ਮੁਫ਼ਤ ਸਿੱਖਿਆ ਦਿੱਤੀ ਜਾ ਰਹੀ ਹੈ ਅਤੇ ਇਸ ਦੇ ਨਾਲ ਹੀ ਸਵੈ-ਰੁਜ਼ਗਾਰ ਸਬੰਧੀ ਮੁਫ਼ਤ ਸਿਖਲਾਈ ਵੀ ਦਿੱਤੀ ਜਾ ਰਹੀ ਹੈ।