ਬਠਿੰਡਾ: ਜ਼ਿਲ੍ਹਾ ਬਠਿੰਡਾ ਦੇ ਹਰਬੰਸ ਨਗਰ ਦਾ ਰਹਿਣਾ ਵਾਲਾ ਸਾਬਕਾ ਫੌਜੀ ਹਰਜਿੰਦਰ ਸਿੰਘ ਨੌਜਵਾਨਾਂ ਲਈ ਪ੍ਰੇਰਨਾ ਸ੍ਰੋਤ ਬਣ ਰਿਹਾ ਹੈ। ਸਬਾਕਾ ਫੌਜੀ ਵਲੋਂ ਨੌਜਵਾਨਾਂ ਨੂੰ ਫੌਜ ਅਤੇ ਪੁਲਿਸ ਲਈ ਤਿਆਰੀ ਕਰਵਾਈ ਜਾਂਦੀ ਹੈ। ਇਸ ਦੇ ਨਾਲ ਹੀ ਸਾਬਕਾ ਫੌਜੀ ਨੂੰ ਇਲਾਕੇ 'ਚ ਸਟੰਟਮੈਨ ਵਜੋਂ ਵੀ ਜਾਣਿਆ ਜਾਂਦਾ ਹੈ ਅਤੇ ਉਨ੍ਹਾਂ ਦੇ ਸਟੰਟਾਂ ਕਾਰਨ ਹੀ ਤਿੰਨ ਵਾਰ ਲਿਮਕਾ ਬੁੱਕ 'ਚ ਆਪਣਾ ਨਾਮ ਵੀ ਦਰਜ ਕਰਵਾ ਚੁੱਕਿਆ ਹੈ।
ਇਸ ਸਬੰਧੀ ਸਾਬਕਾ ਫੌਜੀ ਦਾ ਕਹਿਣਾ ਕਿ ਉਸ ਵਲੋਂ ਫੌਜ 'ਚ ਅਠਾਰਾਂ ਸਾਲ ਦੇਸ਼ ਦੀ ਸੇਵਾ ਕੀਤੀ ਗਈ। ਇਸ ਦੇ ਨਾਲ ਹੀ ਹੁਣ ਉਸ ਵਲੋਂ ਨੌਜਵਾਨਾਂ ਨੂ ਭਰਤੀ ਲਈ ਤਿਆਰ ਕੀਤਾ ਜਾਂਦਾ ਹੈ ਤਾਂ ਜੋ ਨੌਜਵਾਨ ਆਪਣਾ ਭਵਿੱਖ ਬਣਾ ਸਕਣ। ਇਸ ਦੇ ਨਾਲ ਹੀ ਸਾਬਕਾ ਫੌਜੀ ਦਾ ਕਹਿਣਾ ਕਿ ਉਸ ਵਲੋਂ ਚੱਕਰ ਆਸਣ 'ਚ 141 ਕਿਲੋਂ ਭਾਰ ਚੁੱਕਿਆ ਸੀ, ਜਿਸ ਕਾਰਨ ਉਸ ਦਾ ਨਾਮ ਲਿਮਕਾ ਬੁੱਕ 'ਚ ਦਰਜ ਹੋ ਚੁੱਕਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਹੁਣ ਵੀ ਉਹ ਰੋਜ਼ਾਨਾ ਫੌਜ ਦੇ ਸਮੇਂ ਅਨੁਸਾਰ ਹੀ ਸਰੀਰਕ ਕਸਰਤ ਕਰਦੇ ਹਨ।