ਪੰਜਾਬ

punjab

ETV Bharat / state

ਕਿਵੇਂ ਬਚੀਏ ਕੈਂਸਰ ਵਰਗੀ ਭਿਆਨਕ ਬਿਮਾਰੀ ਤੋਂ, ਸੁਣੋ ਪੀੜਤ ਸਮਾਜਸੇਵੀ ਦੀ ਜ਼ੁਬਾਨੀ - world cancer day

ਕੈਂਸਰ ਦਿਵਸ ਮੌਕੇ ਇੱਕ ਸਮਾਜ ਸੇਵਿਕਾ ਨੇ ਲੋਕਾਂ ਨੂੰ ਕੈਂਸਰ ਵਰਗੀ ਖ਼ਤਰਨਾਕ ਬਿਮਾਰੀ ਪ੍ਰਤੀ ਜਾਗਰੂਕ ਕੀਤਾ। ਇਹ ਸਮਾਜ ਸੇਵਿਕਾ ਆਪ ਵੀ ਕੈਂਸਰ ਪੀੜਤ ਰਹਿ ਚੁੱਕੀ ਹੈ। ਵਿਸ਼ਵ ਕੈਂਸਰ ਦਿਵਸ ਮੌਕੇ ਉਨ੍ਹਾਂ ਈਟੀਵੀ ਭਾਰਤ ਦੇ ਨਾਲ ਗੱਲਬਾਤ ਕੀਤੀ ਤੇ ਕੈਂਸਰ ਤੋਂ ਬਚਣ ਲਈ ਜਾਣਕਾਰੀ ਸਾਂਝੀ ਕੀਤੀ।

cancer awareness programme
cancer awareness programme

By

Published : Feb 4, 2020, 11:55 PM IST

ਬਠਿੰਡਾ: ਵਿਸ਼ਵ ਕੈਂਸਰ ਦਿਵਸ ਮੌਕੇ ਵੱਖ-ਵੱਖ ਹਸਪਤਾਲ ਅਤੇ ਸੰਸਥਾਨਾਂ ਵਿੱਚ ਕੈਂਸਰ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਦੌਰਾਨ ਕੈਂਸਰ ਦੀ ਬਿਮਾਰੀ ਨਾਲ ਪੀੜਤ ਰਹਿ ਚੁੱਕੀ ਸਮਾਜ ਸੇਵਿਕਾ ਸਪਨਾ ਨੇ ਈਟੀਵੀ ਭਾਰਤ ਦੇ ਨਾਲ ਗੱਲਬਾਤ ਕੀਤੀ ਤੇ ਕੈਂਸਰ ਤੋਂ ਬਚਣ ਲਈ ਜਾਣਕਾਰੀ ਸਾਂਝੀ ਕੀਤੀ। ਕੈਂਸਰ ਦੀ ਬੀਮਾਰੀ ਤੋਂ ਠੀਕ ਹੋ ਚੁੱਕੀ ਸਪਨਾ ਹੁਣ ਲੋਕਾਂ ਨੂੰ ਵੀ ਜਾਗਰੂਕ ਕਰਦੀ ਹੈ।

ਵੀਡੀਓ

ਸਮਾਜ ਸੇਵਿਕਾ ਸਪਨਾ ਨੇ ਦੱਸਿਆ ਕਿ ਕਿਵੇਂ ਕੈਂਸਰ ਆਪਣੀ ਜੜ੍ਹਾਂ ਫੈਲਾ ਰਿਹਾ ਹੈ ਅਤੇ ਕਿਵੇਂ ਇਸ ਤੋਂ ਬਚਣਾ ਚਾਹੀਦਾ ਹੈ। ਪਲਾਸਟਿਕ ਦੇ ਨਾਲ ਬਣੇ ਬਰਤਨ ਜਾਂ ਪਲਾਸਟਿਕ ਦੇ ਚਾਹ ਪੀਣ ਵਾਲੇ ਕੱਪ ਜ਼ਿਆਦਾਤਰ ਕੈਂਸਰ ਦਾ ਕਾਰਨ ਬਣਦੇ ਹਨ। ਦੂਜਾ ਕਾਰਨ ਸਾਡੇ ਖਾਣ ਪੀਣ ਦੀਆਂ ਵਸਤਾਂ ਹਨ ਜਿਨ੍ਹਾਂ ਨੂੰ ਅਸੀਂ ਬਿਨਾਂ ਧੋਏ ਖਾਂਦੇ ਹਾਂ ਕਿਉਂਕਿ ਇਨ੍ਹਾਂ ਉੱਪਰ ਕੀਤੀ ਗਈ ਰਿਹਾ ਸਪਰੇਅ ਵੱਡੀ ਮਾਤਰਾ ਵਿੱਚ ਕੈਂਸਰ ਦਾ ਕਾਰਨ ਬਣ ਰਹੀ ਹੈ।

ਸਪਨਾ ਨੇ ਦੱਸਿਆ ਕਿ ਪਹਿਲਾਂ ਪੁਰਾਣੇ ਸਮੇਂ ਵਿੱਚ ਬਜ਼ੁਰਗ ਆਪਣਾ ਖਾਣ ਪੀਣ ਦੇਸੀ ਢੰਗ ਨਾਲ ਕਰਦੇ ਸੀ ਤਾਂ ਕੈਂਸਰ ਦੀ ਬੀਮਾਰੀ ਤੋਂ ਦੂਰ ਅਤੇ ਲੰਬੀ ਉਮਰ ਭੋਗਦੇ ਸਨ। ਹੁਣ ਜਿਵੇਂ ਅਸੀਂ ਵਿਦੇਸ਼ੀ ਕਲਚਰ ਵੱਲ ਵੱਧ ਰਹੇ ਹਾਂ ਅਤੇ ਪਿੱਜ਼ਾ, ਬਰਗਰ, ਫਾਸਟ ਫੂਡ ਅਤੇ ਬਿਨਾਂ ਧੋਤੇ ਅੰਨ ਜਾਂ ਸਬਜੀਆਂ ਖਾਂਦੇ ਹਾਂ ਤਾਂ ਇਹ ਵੀ ਬਿਮਾਰੀ ਦਾ ਕਾਰਨ ਬਣਦੇ ਹਨ। ਇਨ੍ਹਾਂ ਸਭ ਚੀਜ਼ਾਂ ਨੂੰ ਧਿਆਨ ਵਿੱਚ ਰੱਖਦਿਆਂ ਸਾਨੂੰ ਆਪਣੇ ਜੀਵਨ ਵਿੱਚ ਕੈਂਸਰ ਵਰਗੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਸਭ ਤੋਂ ਪਹਿਲਾਂ ਖਾਣ ਪੀਣ ਵਿੱਚ ਬਦਲਾਅ ਕਰਨਾ ਜ਼ਰੂਰੀ ਹੈ। ਲਾਜ਼ਮੀ ਹੈ ਕਿ ਪਲਾਸਟਿਕ ਨੂੰ ਆਪਣੇ ਖਾਣ ਪੀਣ ਵਿੱਚ ਕਦੇ ਨਾ ਵਰਤੋਂ ਅਤੇ ਸਟੀਲ ਜਾਂ ਕਾਂਸੇ ਦੇ ਬਰਤਨ ਹੀ ਵਰਤੋ।

ਜੇਕਰ ਕੋਈ ਵੀ ਬੀਮਾਰੀ ਦੇ ਲੱਛਣ ਲੱਗਣ ਤਾਂ ਉਸ ਨੂੰ ਤੁਰੰਤ ਡਾਕਟਰੀ ਸਲਾਹ ਲੈ ਕੇ ਚੈੱਕਅਪ ਕਰਵਾਇਆ ਜਾਵੇ ਕਿਉਂਕਿ ਸ਼ੁਰੂਆਤ ਤੌਰ 'ਤੇ ਕਿਸੇ ਵੀ ਬਿਮਾਰੀ 'ਤੇ ਕਾਬੂ ਪਾਉਣਾ ਆਸਾਨ ਹੁੰਦਾ ਹੈ। ਇਸ ਲਈ ਸਭ ਤੋਂ ਪਹਿਲਾਂ ਸਾਨੂੰ ਜ਼ਰੂਰਤ ਹੈ ਆਪਣੇ ਆਪ ਨੂੰ ਜਾਗਰੂਕ ਕਰਨਾ ਅਤੇ ਦੂਜਿਆਂ ਨੂੰ ਇਸ ਦੇ ਪ੍ਰਤੀ ਜਾਗਰੂਕ ਕਰਨਾ ਤਾਂ ਹੀ ਕੈਂਸਰ ਵਰਗੀ ਭਿਆਨਕ ਬਿਮਾਰੀ ਤੇ ਕਾਬੂ ਪਾਇਆ ਜਾ ਸਕਦਾ ਹੈ।

ABOUT THE AUTHOR

...view details