ਬਠਿੰਡਾ:ਦੁਨੀਆਂ ਵਿੱਚ ਪੰਜਾਬੀਆਂ ਦੇ ਸ਼ੌਂਕ ਅਤੇ ਕੰਮਾਂ ਦੀ ਹਰ ਪਾਸੇ ਚਰਚਾ ਸਮੇਂ ਸਮੇਂ ਉੱਤੇ ਹੁੰਦੀ ਰਹਿੰਦੀ ਹੈ ਅਤੇ ਹੁਣ ਬਠਿੰਡਾ ਵਿੱਚ ਵੀ ਇੱਕ ਸ਼ਖ਼ਸ ਆਪਣੇ ਸ਼ੌਕ ਅਤੇ ਹੁਨਰ ਕਰਕੇ ਚਰਚਾ ਵਿੱਚਹੈ।ਕਾਰ ਸੇਲ ਪਰਚੇਜ ਦਾ ਕੰਮ ਕਰਨ ਵਾਲੇ ਰਮਨਦੀਪ ਸਿੰਘ ਵੱਲੋਂ ਤਿਆਰ ਕੀਤੀ ਹੋਈ ਦੋ ਸੀਟਾਂ ਵਾਲੀ ਜੀਪ ਲੋਕਾਂ ਦੀ ਖਿੱਚ ਦਾ ਕੇਂਦਰ ਬਣੀ ਹੋਈ ਹੈ। ਰਮਨਦੀਪ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹ ਕਾਰਾਂ ਦੇ ਕਾਰੋਬਾਰ ਵਿੱਚ ਹੋਣ ਕਾਰਨ ਅਕਸਰ ਇਹ ਸੋਚਦਾ ਸੀ ਕਿ ਕੁਝ ਵੱਖਰਾ ਕੀਤਾ ਜਾਵੇ ਇਸ ਕਰਕੇ ਉਸ ਵੱਲੋਂ ਜੀਪ ਛੋਟੀ ਜੀਪ ਬਣਾਉਣ ਦਾ ਮਨ ਬਣਾਇਆ ਗਿਆ ਅਤੇ ਫਿਰ ਜੀਪ ਦੀ ਛੋਟੀ ਬਾਡੀ ਤਿਆਰ ਕੀਤੀ ਗਈ ਅਤੇ ਇਸ ਲਈ ਵਿਦੇਸ਼ ਤੋਂ ਛੋਟਾ ਪਟਰੋਲ ਇੰਜਣ ਮੰਗਵਾਇਆ ਗਿਆ।
35 ਤੋਂ 40 ਕਿਲੋਮੀਟਰ ਦੀ ਐਵਰੇਜ: ਗੱਲਬਾਤ ਦੌਰਾਨ ਰਮਨਦੀਪ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਇਸ ਜੀਪ ਨੂੰ ਮਹਿਜ ਸ਼ੌਕ ਵਜੋਂ ਤਿਆਰ ਕੀਤਾ ਗਿਆ ਸੀ, ਪ੍ਰੰਤੂ ਹੁਣ ਲੋਕ ਇਸ ਦੇ ਆਰਡਰ ਦੇਣ ਲੱਗੇ ਹਨ। ਉਨ੍ਹਾਂ ਦੱਸਿਆ ਕਿ ਇਸ ਜੀਪ ਪੁੱਠੇ ਸਟੇਰਿੰਗ ਦਾ ਲੋਕਾਂ ਦੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਇਸ ਵਿੱਚ ਮਹਿਜ਼ 2 ਲੋਕ ਹੀ ਸਫ਼ਰ ਕਰ ਸਕਦੇ ਹਨ ਅਤੇ ਇਹ ਜੀਪ 2 ਕੁਆਂਇੰਟਲ ਵਜਨ ਖਿੱਚ ਲੈਂਦੀ ਹੈ, ਇਸ ਮਗਰ ਛੋਟੀ ਜਿਹੀ ਟਾਰਲੀ ਵੀ ਪਾਈ ਜਾ ਸਕਦੀ ਹੈ ਅਤੇ ਇਹ ਪਟਰੋਲ ਜੀਵ 35 ਤੋਂ 40 ਕਿਲੋਮੀਟਰ ਪ੍ਰਤੀ ਲੀਟਰ ਦੀ ਐਵਰੇਜ ਦਿੱਤੀ ਜਾਂਦੀ ਹੈ।