ਬਠਿੰਡਾ :ਪੈਸਿਆਂ ਦੇ ਲੈਣ ਦੇਣ ਦੇ ਚੱਕਰ ਵਿੱਚ ਦੇਰ ਰਾਤ ਬਠਿੰਡਾ ਦੇ ਐਸ.ਏ.ਐਸ ਨਗਰ ਵਿੱਚ ਚੱਲੀ ਗੋਲੀ ਚੱਲਣ ਦੀ ਵਾਰਦਾਤ ਸਾਹਮਣੇ ਆਈ ਹੈ ਜਿਸ ਨਾਲ ਸਥਾਨਕ ਲੋਕਾਂ ਵਿੱਚ ਡਰ ਦੀ ਸਥਿਤੀ ਬਣ ਗਈ। ਦਰਅਸਲ, ਅੱਜ ਪੰਜਾਬ ਦੇ ਜੋ ਹਾਲਾਤ ਬਣੇ ਹੋਏ ਹਨ, ਉਨ੍ਹਾਂ ਨੂੰ ਦੇਖਦੇ ਹੋਏ ਲੋਕਾਂ ਵਿੱਚ ਖੌਫ ਹੈ। ਇਸ ਤਰ੍ਹਾਂ ਦਾ ਹੀ ਖੌਫ ਰਾਤ ਬਠਿੰਡਾ ਸ਼ਹਿਰ ਵਿੱਚ ਵੀ ਦੇਖਣ ਨੂੰ ਮਿਲਿਆ, ਜਿੱਥੇ ਗੁਰਵੀਰ ਸਿੰਘ ਨਾਮ ਦੇ ਵਿਅਕਤੀ ਉੱਤੇ ਸ਼ਰੇਆਮ ਫਾਇਰ ਕਰ ਦਿੱਤਾ ਗਿਆ। ਹਾਲਾਂਕਿ, ਇਸ ਦੌਰਾਨ ਪੀੜਤ ਵਿਅਕਤੀ ਆਹਤ ਹੋਣ ਤੋਂ ਬਚ ਗਿਆ ਅਤੇ ਇਸ ਵਾਰਦਾਤ ਦੀ ਜਾਣਕਾਰੀ ਫੌਰੀ ਤੌਰ 'ਤੇ ਪੁਲਿਸ ਨੂੰ ਦਿੱਤੀ। ਮੌਕੇ 'ਤੇ ਪੁਲਿਸ ਪ੍ਰਸ਼ਾਸਨ ਨੇ ਪੜਤਾਲ ਸ਼ੁਰੂ ਕਰ ਦਿੱਤੀ ਹੈ। (Bathinda Police Money Transactions)
Bathinda News: ਬਠਿੰਡਾ 'ਚ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਚੱਲੀ ਗੋਲੀ, ਪੁਲਿਸ ਨੇ ਕੀਤਾ ਮਾਮਲਾ ਦਰਜ - ਬਠਿੰਡਾ ਦੀ ਖਬਰ ਪੰਜਾਬੀ ਵਿੱਚ
ਬਠਿੰਡਾ ਵਿਖੇ ਪੈਸਿਆਂ ਦੇ ਲੈਣ ਦੇਣ ਨੂੰ ਲੈਕੇ ਇਕ ਵਿਅਕਤੀ ਉੱਤੇ ਸ਼ਰੇਆਮ ਹਮਲਾ ਕਰਦਿਆਂ ਗੋਲੀ ਚਲਾਈ ਗਈ। ਇਸ ਦੌਰਾਨ ਵਿਅਕਤੀ ਵਾਲ ਵਾਲ ਬਚ ਗਿਆ ਪਰ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਹੈ। (A shot fired in Bathinda)
Published : Sep 15, 2023, 4:43 PM IST
ਪੈਸਿਆਂ ਦੇ ਲੈਣ ਦੇਣ ਪਿੱਛੇ ਹੋਇਆ ਜਾਨਲੇਵਾ ਹਮਲਾ :ਮਾਮਲੇ ਸਬੰਧੀ ਮੁੱਢਲੀ ਜਾਣਕਾਰੀ ਦਿੰਦਿਆਂ ਪੀੜਤ ਵਿਅਕਤੀ ਗੁਰਵੀਰ ਸਿੰਘ ਨੇ ਦੱਸਿਆ ਕਿ ਉਸ ਨੇ ਕਿਸੇ ਤੋਂ 30 ਲੱਖ ਦੇ ਕਰੀਬ ਦੀ ਰਾਸ਼ੀ ਲੈਣੀ ਹੈ। ਪਰ, ਉਕਤ ਵਿਅਕਤੀ ਪੈਸੇ ਦੇਣ ਦੀ ਬਜਾਏ ਹੁਣ ਜਾਨ ਤੋਂ ਮਰਵਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਮੈਂ ਕੁਝ ਵਿਅਕਤੀਆਂ ਨਾਲ ਖੜ੍ਹਾ ਗੱਲ ਕਰ ਰਿਹਾ ਸੀ ਅਤੇ ਜਾਣ ਲੱਗਾ ਤਾਂ ਅਚਾਨਕ ਹੀ ਘਰ ਉੱਪਰ ਕੁਝ ਲੋਕਾਂ ਵੱਲੋਂ ਫਾਈਰਿੰਗ ਕੀਤੀ ਗਈ। ਇਸ ਸਬੰਧੀ ਉਨ੍ਹਾਂ ਵੱਲੋਂ ਬਕਾਇਦਾ ਪੁਲਿਸ ਨੂੰ ਸੁਚਿਤ ਕੀਤਾ ਗਿਆ ਹੈ ਅਤੇ ਕੁਝ ਲੋਕਾਂ ਦੇ ਨਾਮ ਵੀ ਦੱਸੇ ਗਏ ਹਨ। ਉਨ੍ਹਾਂ ਕਿਹਾ ਕਿ ਪ੍ਰਮਾਤਮਾ ਦਾ ਸ਼ੁਕਰ ਰਿਹਾ ਕਿ ਇਹ ਗੋਲੀਆਂ ਕਿਸੇ ਦੇ ਵੱਜੀਆਂ ਨਹੀਂ ਨਾ ਹੀ ਕੋਈ ਗੰਭੀਰ ਜ਼ਖ਼ਮੀ ਹੋਇਆ। ਗੁਰਵੀਰ ਸਿੰਘ ਨੇ ਪੁਲਿਸ ਪ੍ਰਸ਼ਾਸਨ ਉੱਤੇ ਭਰੋਸਾ ਜਤਾਉਂਦਿਆਂ ਮੰਗ ਕੀਤੀ ਹੈ ਕਿ ਇਨਸਾਫ ਦਿੱਤਾ ਜਾਵੇ।
- Martyr Colonel Manpreet Singh : ਦੇਸ਼ ਸੇਵਾ ਦੀ ਮਿਸਾਲ ਕਰਨਲ ਮਨਪ੍ਰੀਤ ਦਾ ਪਰਿਵਾਰ, 22 ਮੈਂਬਰ ਨਿਭਾ ਚੁੱਕੇ ਫੌਜ 'ਚ ਸੇਵਾ
- One Country One Education: ਪੰਜਾਬ ਫੇਰੀ ਦੌਰਾਨ ਅਰਵਿੰਦ ਕੇਜਰੀਵਾਲ ਦੇ ਬਿਆਨ ਨੇ ਛੇੜੀ ਨਵੀਂ ਚਰਚਾ, ਸ਼੍ਰੋਮਣੀ ਕਮੇਟੀ ਨੇ ਜਤਾਇਆ ਇਤਰਾਜ਼
- Anantnag Martyr Funeral : ਸ਼ਹੀਦ ਮੇਜਰ ਆਸ਼ੀਸ਼ ਧੌਂਚਕ ਦੀ ਮ੍ਰਿਤਕ ਦੇਹ ਪਹੁੰਚੀ ਘਰ, ਅੰਤਿਮ ਦਰਸ਼ਨਾਂ ਲਈ ਪਹੁੰਚ ਰਹੇ ਨੇ ਲੋਕ
ਪੁਲਿਸ ਵੱਲੋਂ ਮੁਲਜ਼ਮਾਂ ਨੂੰ ਕਾਬੂ ਕਰਨ ਦਾ ਦਿੱਤਾ ਭਰੋਸਾ : ਇਸ ਮਾਮਲੇ ਸੰਬੰਧੀ ਡੀਐਸਪੀ ਸਿਟੀ ਕੁਲਦੀਪ ਸਿੰਘ ਬਰਾੜ ਨੇ ਕਿਹਾ ਕਿ ਘਟਨਾ ਦਾ ਪਤਾ ਚੱਲਦੇ ਹੀ ਉਹ ਪੁਲਿਸ ਫੋਰਸ ਲੈ ਕੇ ਮੌਕੇ 'ਤੇ ਪਹੁੰਚੇ ਸਨ। ਪੀੜਤ ਵਿਅਕਤੀ ਦੇ ਬਿਆਨ ਦਰਜ ਕਰ ਲਏ ਹਨ ਅਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ, ਆਲੇ ਦੁਆਲੇ ਦੇ ਸੀਸੀਟੀਵੀ ਕੈਮਰੇ ਵੀ ਫਰੋਲੇ ਜਾ ਰਹੇ ਹਨ। ਪੀੜਤ ਵਲੋਂ ਦੱਸਿਆ ਗਿਆ ਹੈ ਕਿ ਉਸ ਦਾ ਪੈਸਿਆਂ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ ਅਤੇ ਉਨ੍ਹਾਂ ਵਿਅਕਤੀਆਂ ਵੱਲੋਂ ਹੀ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਡੀਐਸਪੀ ਕੁਲਦੀਪ ਸਿੰਘ ਬਰਾੜ ਨੇ ਕਿਹਾ ਕਿ ਮੁਲਜ਼ਮਾਂ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ।