ਬਠਿੰਡਾ: ਪਿੰਡ ਬੀੜ ਬਹਿਮਨ ਦੇ ਅਗਾਂਹ ਵਧੂ ਕਿਸਾਨ ਜਗਸੀਰ ਸਿੰਘ ਵੱਲੋਂ ਪਿਛਲੇ ਚਾਰ ਸਾਲਾਂ ਤੋਂ ਜੈਵਿਕ ਖੇਤੀ ਕੀਤੀ ਜਾ ਰਹੀ ਹੈ। ਨੌਜਵਾਨ ਕਿਸਾਨ ਨੇ ਗੱਲਬਾਤ ਦੌਰਾਨ ਦੱਸਿਆ ਕਿ ਪਿਛਲੇ ਚਾਰ ਸਾਲਾਂ ਤੋਂ ਉਹ ਚਾਰ ਏਕੜ ਜ਼ਮੀਨ ਵਿੱਚ ਜੈਵਿਕ ਖੇਤੀ ਕਰ ਰਹੇ ਹਨ। ਉਨ੍ਹਾਂ ਦਾ ਇੱਕੋ ਮਿਸ਼ਨ ਹੈ ਕਿ ਰਸੋਈ ਬਾਜ਼ਾਰ ਮੁਕਤ ਅਤੇ ਧਰਤੀ ਜ਼ਹਿਰ-ਮੁਕਤ ਕਰਨੀ ਹੈ। ਉਨ੍ਹਾਂ ਕਿਹਾ ਕਿ ਮਹਿਜ ਸੱਤ ਮਰਲੇ ਜ਼ਮੀਨ ਵਿੱਚ ਉਨ੍ਹਾਂ ਵੱਲੋਂ ਘਰੇਲੂ ਵਰਤੋਂ ਲਈ ਸਬਜ਼ੀਆਂ ਲਾਈਆਂ ਗਈਆਂ ਹਨ।
ਰਾਸਾਇਣਿਕ ਖਾਦਾਂ ਮੁਨੱਖ ਦੇ ਨਾਲ-ਨਾਲ ਪਸ਼ੂਆਂ ਲਈ ਵੀ ਹਾਨੀਕਾਰਕ: ਇਸ ਦੇ ਨਾਲ ਹੀ, ਜਗਸੀਰ ਸਿੰਘ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਾਢੇ ਪੰਜ ਸੌ ਸਾਲਾ ਮੌਕੇ ਸ੍ਰੀ ਗੁਰੂ ਨਾਨਕ ਜੰਗਲ ਲਗਾਇਆ ਗਿਆ ਹੈ, ਤਾਂ ਜੋ ਅਲੋਪ ਹੋ ਰਹੇ ਪੰਛੀਆਂ ਨੂੰ ਰੈਣ ਬਸੇਰਾ ਮਿਲ ਸਕੇ। ਉਨ੍ਹਾਂ ਦੀ ਹੋਂਦ ਨੂੰ ਬਚਾਇਆ ਜਾ ਸਕੇ। ਇਸ ਦੇ ਨਾਲ ਹੀ, ਉਨ੍ਹਾਂ ਵੱਲੋਂ ਚਾਰ ਏਕੜ ਵਿਚ ਮਿਸ਼ਰਤ ਹੈ, ਜਿੱਥੇ ਫ਼ਲ ਅਤੇ ਸਬਜ਼ੀਆਂ ਦਾ ਉਤਪਾਦਨ ਕੀਤਾ ਜਾਂਦਾ ਹੈ। ਕਿਸਾਨ ਨੇ ਕਿਹਾ ਕਿ ਰਸਾਇਣਕ ਖਾਦਾਂ ਨਾਲ ਇਕੱਲਾ ਮਨੁੱਖ ਪ੍ਰਭਾਵਤ ਨਹੀਂ ਹੋ ਰਿਹਾ, ਸਗੋਂ ਇਸ ਦੇ ਨਾਲ ਦੁੱਧ ਦੇਣ ਵਾਲੇ ਪਸ਼ੂ ਵੀ ਪ੍ਰਭਾਵਤ ਹੋ ਰਹੇ ਹਨ। ਇਸ ਲਈ ਉਨ੍ਹਾਂ ਵੱਲੋਂ ਜੈਵਿਕ ਖੇਤੀ ਰਾਹੀਂ ਹਰੇ ਚਾਰੇ ਦਾ ਉਤਪਾਦਨ ਕੀਤਾ ਜਾਂਦਾ ਹੈ, ਤਾਂ ਜੋ ਦੁਧਾਰੂ ਪਸ਼ੂਆਂ ਦੀ ਸਿਹਤ ਤੰਦਰੁਸਤ ਰਹਿਣ।