ਪੰਜਾਬ

punjab

ETV Bharat / state

12ਵੀਂ ਦੀ ਪੜ੍ਹਾਈ ਕਰ ਰਹੀ ਸੁਖਵਿੰਦਰ ਕੌਰ ਨੂੰ ਚਲਾਉਣਾ ਪੈ ਰਿਹਾ ਹੈ ਆਟੋ, ਆਖਰ ਕਿਹੜੀਆਂ ਨੇ ਮਜ਼ਬੂਰੀਆਂ ? - ਪਰਿਵਾਰ ਦਾ ਸਹਾਰਾ ਬਣੀ ਧੀ

ਬਠਿੰਡਾ ਦੀ ਬਾਰਵੀਂ ਵਿੱਚ ਪੜ੍ਹਦੀ ਲੜਕੀ ਨੇ ਪਿਤਾ ਦੇ ਅਪਾਹਿਜ ਤੋਂ ਬਾਅਦ ਘਰ ਦੀ ਕਬੀਲਦਾਰੀ ਦਾ ਭਾਰ ਆਪਣੇ ਮੋਢਿਆਂ ’ਤੇ ਚੁੱਕ ਲਿਆ ਹੈ। ਸੁਖਵਿੰਦਰ ਕੌਰ ਸਕੂਲ ਵਿੱਚ ਪੜ੍ਹਾਈ ਕਰਨ ਤੋਂ ਬਾਅਦ ਘਰ ਆ ਕੇ ਆਟੋ ਚਲਾ ਰਹੀ ਹੈ ਅਤੇ ਆਪਣੇ ਘਰ ਦਾ ਗੁਜਾਰਾ ਕਰ ਰਹੀ ਹੈ। ਕਿਹੜੀਆਂ ਹੋਰ ਮਜ਼ਬੂਰੀਆਂ ਕਾਰਨ ਉਸਨੂੰ ਅਜਿਹਾ ਕਰਨਾ ਪੈ ਰਿਹਾ ਵੇਖੋ ਇਸ ਖਾਸ ਰਿਪੋਰਟ ’ਚ...

ਅਪਾਹਿਜ ਪਿਤਾ ਦਾ ਸਹਾਰਾ ਬਣੀ ਧੀ  ਸਕੂਲ ਟਾਈਮ ਤੋਂ ਬਾਅਦ ਚਲਾਉਂਦੀ ਹੈ ਆਟੋ
ਅਪਾਹਿਜ ਪਿਤਾ ਦਾ ਸਹਾਰਾ ਬਣੀ ਧੀ ਸਕੂਲ ਟਾਈਮ ਤੋਂ ਬਾਅਦ ਚਲਾਉਂਦੀ ਹੈ ਆਟੋ

By

Published : Aug 7, 2022, 10:49 PM IST

ਬਠਿੰਡਾ: ਜ਼ਿਲ੍ਹੇ ਦੇ ਪਿੰਡ ਜੋਗਾਨੰਦ ਦੀ ਬਾਰਵੀਂ ਦੀ ਪੜ੍ਹਾਈ ਕਰ ਰਹੀ ਬੱਚੀ ਵੱਲੋਂ ਅਪਾਹਜ ਪਿਤਾ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਆਟੋ ਚਲਾ ਘਰ ਦਾ ਗੁਜ਼ਾਰਾ ਕੀਤਾ ਜਾ ਰਿਹਾ ਹੈ। ਸੁਖਵਿੰਦਰ ਕੌਰ ਨੇ ਦੱਸਿਆ ਕਿ ਉਸਦੇ ਪਿਤਾ ਦੀ ਰੀੜ੍ਹ ਦੀ ਹੱਡੀ ਉੱਪਰ ਸੱਟ ਲੱਗਣ ਕਾਰਨ ਉਹ ਬਹੁਤਾ ਸਮਾਂ ਕੰਮ ਨਹੀਂ ਕਰ ਸਕਦੇ। ਆਟੋ ਡਰਾਈਵਰ ਹੋਣ ਕਾਰਨ ਉਸਨੇ ਆਪਣੇ ਪਿਤਾ ਪੁਰਖੀ ਕਿੱਤੇ ਨੂੰ ਅਪਣਾਉਂਦੇ ਹੋਏ ਪਹਿਲਾਂ ਆਟੋ ਚਲਾਉਣਾ ਸਿੱਖਿਆ ਫਿਰ ਹੌਲੀ-ਹੌਲੀ ਉਹ ਆਟੋ ਲੈ ਕੇ ਬਾਜ਼ਾਰ ਆਦਿ ਜਾਣ ਲੱਗੀ।

ਅਪਾਹਿਜ ਪਿਤਾ ਦਾ ਸਹਾਰਾ ਬਣੀ ਧੀ ਸਕੂਲ ਟਾਈਮ ਤੋਂ ਬਾਅਦ ਚਲਾਉਂਦੀ ਹੈ ਆਟੋ

ਪਰਿਵਾਰ ਦਾ ਸਹਾਰਾ ਬਣੀ ਧੀ:ਉਸਨੇ ਦੱਸਿਆ ਕਿ ਘਰ ਦੀ ਮਾਲੀ ਹਾਲਤ ਠੀਕ ਨਾ ਹੋਣ ਕਾਰਨ ਉਸ ਵੱਲੋਂ ਆਪਣੇ ਪਿਤਾ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨ ਦਾ ਤਹੱਈਆ ਕੀਤਾ ਗਿਆ ਭਾਵੇਂ ਸ਼ੁਰੂ ਸ਼ੁਰੂ ਵਿੱਚ ਉਸ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਕੁਝ ਲੋਕਾਂ ਵੱਲੋਂ ਉਸ ਦਾ ਮਜ਼ਾਕ ਉਡਾਉਣ ਦੀ ਕੋਸ਼ਿਸ਼ ਕੀਤੀ ਸੀ ਅਤੇ ਕੁਝ ਲੋਕਾਂ ਵੱਲੋਂ ਉਸ ਦੇ ਮਾਪਿਆਂ ਨੂੰ ਸਲਾਹਾਂ ਵੀ ਦਿੱਤੀਆਂ ਜਾਣ ਲੱਗੀਆਂ ਕਿ ਤੁਸੀਂ ਆਪਣੀ ਬੱਚੀ ਨੂੰ ਕਿਸ ਕਿੱਤੇ ਵਿੱਚ ਜੋੜ ਰਹੇ ਹੋ ਪ੍ਰੰਤੂ ਉਸ ਨੇ ਆਪਣਾ ਦ੍ਰਿੜ੍ਹ ਸੰਕਲਪ ਜਾਰੀ ਰੱਖਿਆ ਅਤੇ ਹੁਣ ਉਸ ਵੱਲੋਂ ਸ਼ਹਿਰ ਵਿੱਚ ਆਮ ਹੀ ਸਵਾਰੀਆਂ ਆਟੋ ’ਤੇ ਲਿਜਾਈਆਂ ਜਾਂਦੀਆਂ ਹਨ।

ਧੀਆਂ ਦੇ ਮਾਪਿਆਂ ਨੂੰ ਅਪੀਲ: ਸੁਖਵਿੰਦਰ ਕੌਰ ਨੇ ਦੱਸਿਆ ਕਿ ਉਸ ਦੇ ਘਰ ਦੇ ਮਾਲੀ ਹਾਲਾਤ ਠੀਕ ਨਾ ਹੋਣ ਕਾਰਨ ਮਾਤਾ ਪਿਤਾ ਬਿਮਾਰ ਰਹਿੰਦੇ ਹਨ ਜਿਸ ਕਰਕੇ ਉਸ ਨੂੰ ਸਕੂਲ ਟਾਈਮ ਤੋਂ ਬਾਅਦ ਇਹ ਇੱਛਾ ਹੁੰਦੀ ਹੈ ਕਿ ਉਹ ਆਪਣੇ ਮਾਪਿਆਂ ਦਾ ਸਹਾਰਾ ਬਣੇ। ਧੀਆਂ ਸਬੰਧੀ ਬੋਲਦਿਆਂ ਉਸ ਨੇ ਕਿਹਾ ਕਿ ਜਿਹੜੇ ਮਾਪੇ ਧੀਆਂ ਅਤੇ ਪੁੱਤਰਾਂ ਵਿਚ ਫ਼ਰਕ ਸਮਝਦੇ ਹਨ ਉਹ ਸਰਾਸਰ ਗਲਤ ਹੈ ਅੱਜ ਦੇ ਯੁੱਗ ਵਿੱਚ ਮੁੰਡਿਆਂ ਨਾਲੋਂ ਧੀਆਂ ਅੱਗੇ ਹਨ ਅਤੇ ਉਨ੍ਹਾਂ ਵੱਲੋਂ ਦੇਸ਼ ਅਤੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਜਾ ਰਿਹਾ ਹੈ।

ਰੋਜ਼ਾਨਾ ਕਿੰਨ੍ਹੀ ਹੁੰਦੀ ਹੈ ਕਮਾਈ?:ਉਸ ਨੇ ਦੱਸਿਆ ਕਿ ਪਹਿਲਾਂ ਉਸ ਦੇ ਪਿਤਾ ਵੱਲੋਂ ਉਸ ਨੂੰ ਆਟੋ ਚਲਾਉਣਾ ਸਿਖਾਇਆ ਗਿਆ ਅਤੇ ਬਾਅਦ ਵਿਚ ਉਸ ਨੂੰ ਇੱਕ ਸੰਸਥਾ ਵੱਲੋਂ ਆਟੋ ਗਿਫਟ ਕੀਤਾ ਗਿਆ ਜਿਸ ਦੇ ਰਾਹੀਂ ਉਹ ਹੁਣ ਸ਼ਹਿਰ ਵਿੱਚ ਸਕੂਲ ਟਾਈਮ ਤੋਂ ਬਾਅਦ ਸਵਾਰੀਆਂ ਢੋਣ ਦਾ ਕੰਮ ਕਰਦੀ ਹੈ। ਸੁਖਵਿੰਦਰ ਨੇ ਦੱਸਿਆ ਕਿ ਰੋਜ਼ਾਨਾ ਉਸ ਨੂੰ ਢਾਈ ਸੌ ਤੋਂ ਤਿੰਨ ਸੌ ਰੁਪਏ ਬਣ ਜਾਂਦੇ ਹਨ।

ਕਮਜ਼ੋਰ ਸਮਝਣ ਵਾਲੀਆਂ ਲੜਕੀਆਂ ਨੂੰ ਨਸੀਹਤ:ਸੁਖਵਿੰਦਰ ਦਾ ਕਹਿਣਾ ਹੈ ਕਿ ਉਹ ਸਰਕਾਰੀ ਨੌਕਰੀ ਪ੍ਰਾਪਤ ਕਰਨ ਲਈ ਉਚੇਰੀ ਸਿੱਖਿਆ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਜੋ ਆਪਣੇ ਮਾਪਿਆਂ ਨੂੰ ਕੁਝ ਕਰਕੇ ਵਿਖਾ ਸਕੇ। ਉਸਨੇ ਦੱਸਿਆ ਕਿ ਘਰ ਬੈਠੀਆਂ ਲੜਕੀਆਂ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਅੱਜ ਦੇ ਯੁੱਗ ਵਿਚ ਲੜਕੀਆਂ ਕਿਸੇ ਨਾਲੋਂ ਘੱਟ ਨਹੀਂ ਅਤੇ ਉਨ੍ਹਾਂ ਨੂੰ ਹਰੇਕ ਚੀਜ਼ ਨੂੰ ਇੱਕ ਚੈਲੰਜ ਦੇ ਤੌਰ ’ਤੇ ਲੈਣਾ ਚਾਹੀਦਾ ਹੈ ਦੁਨੀਆਂ ਭਾਵੇਂ ਕੁਝ ਵੀ ਕਹੇ।

ਇਹ ਵੀ ਪੜ੍ਹੋ:ਸਮਾਜ ਦੇ ਦੁਰਕਾਰੇ ਹੋਏ ਲੋਕਾਂ ਦੀ ਸਹਾਰਾ ਬਣੀ ਇਹ ਸੰਸਥਾ, ਵੇਖੋ ਕਿਵੇਂ ਕੀਤੀ ਜਾ ਰਹੀ ਹੈ ਸੇਵਾ ?

ABOUT THE AUTHOR

...view details