ਬਠਿੰਡਾ:ਪਿਛਲ੍ਹੇ ਸਾਲ ਬਠਿੰਡਾ ਦੇ ਵਪਾਰੀ ਤਰਸੇਮ ਮਾਰ ਮੰਗਲਾ ਤੋਂ ਗੈਂਗਸਟਰ ਗੋਲਡੀ ਬਰਾੜ ਵੱਲੋ 20 ਲੱਖ ਦੀ ਫਿਰੌਤੀ ਮੰਗੇ ਜਾਣ ਤੋਂ ਬਾਅਦ ਉਸ ਦੇ ਘਰ ਉਪਰ ਕੀਤੇ ਗਏ ਪੈਟਰੋਲ ਬੰਬ ਨਾਲ ਹਮਲੇ ਦੇ ਮਾਮਲੇ ਵਿੱਚ 12 ਸਤੰਬਰ ਦਿਨ ਸੋਮਵਾਰ ਨੂੰ ਬਠਿੰਡਾ ਪੁਲਿਸ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਟਰਾਂਜ਼ਿਟ ਰਿਮਾਂਡ ਤੇ ਬਠਿੰਡਾ ਲਿਆਂਦਾ ਗਿਆ।
ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ 14 ਦਿਨ ਦਾ ਰਿਮਾਂਡ ਮੰਗਿਆ ਗਿਆ। ਦੋਵੇਂ ਧਿਰਾਂ ਦੀ ਸੁਣਵਾਈ ਕਰਨ ਉਪਰੰਤ ਮਾਣਯੋਗ ਜੱਜ ਹਰਜੋਤ ਸਿੰਘ ਗਿੱਲ ਵੱਲੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ 12 ਦਿਨ ਦਾ ਰਿਮਾਂਡ ਬਠਿੰਡਾ ਪੁਲਿਸ ਨੂੰ ਦਿੱਤਾ ਗਿਆ। SP ਹੈੱਡਕੁਆਰਟਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਮਾਣਯੋਗ ਅਦਾਲਤ ਤੋਂ 14 ਦਿਨ ਦਾ ਰਿਮਾਂਡ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਮੰਗਿਆ ਗਿਆ ਸੀ ਤਾਂ ਜੋ ਇਸ ਮਾਮਲੇ ਵਿੱਚ ਪੁੱਛਗਿੱਛ ਕੀਤੀ ਜਾ ਸਕੇ।