ਪੰਜਾਬ

punjab

ETV Bharat / state

ਬਠਿੰਡਾ ਦੇ ਕਰੀਬ ਇੱਕ ਦਰਜਨ ਜਵੈਲਰ ਕਾਰੋਬਾਰੀਆਂ ਦਾ ਇਕ ਕਰੋੜ ਰੁਪਏ ਦਾ ਸੋਨਾ ਲੈ ਕੇ ਬੰਗਾਲੀ ਕਾਰੀਗਰ ਹੋਇਆ ਫਰਾਰ - ਬੰਠਿੰਡਾ ਪੁਲਿਸ

ਬਠਿੰਡਾ ਸ਼ਹਿਰ ਵਿੱਚ ਪਿਛਲੇ 12 ਸਾਲਾਂ ਤੋਂ ਸੋਨੇ ਦੇ ਗਹਿਣੇ ਬਣਾਉਣ ਵਾਲਾ,ਬੰਗਾਲੀ ਕਾਰੀਗਰ ਜ਼ਿਲ੍ਹੇ ਦੇ ਜਵੈੱਲਰਜ਼ ਦਾ ਲੱਖਾਂ ਰੁਪਏ ਦਾ ਸੋਨਾ ਲੈ ਕੇ ਫਰਾਰ ਹੋ ਗਿਆ। ਕਾਰੀਗਰ ਦੀ ਪਛਾਣ ਸ਼ਾਕਿਰ ਅਲੀ ਵਜੋਂ ਹੋਈ ਹੈ। ਜਿਸ ਦੀ ਭਾਲ ਵਿੱਚ ਪੁਲਿਸ ਜੁੱਟ ਗਈ ਹੈ।

A Bengali craftsman escaped with gold worth one crore rupees from Bathinda
ਬਠਿੰਡਾ ਦੇ ਕਰੀਬ ਇੱਕ ਦਰਜਨ ਜਵੈਲਰ ਕਾਰੋਬਾਰੀਆਂ ਦਾ ਇਕ ਕਰੋੜ ਰੁਪਏ ਦਾ ਸੋਨਾ ਲੈ ਕੇ ਬੰਗਾਲੀ ਕਾਰੀਗਰ ਹੋਇਆ ਫਰਾਰ

By ETV Bharat Punjabi Team

Published : Nov 21, 2023, 6:08 PM IST

ਬਠਿੰਡਾ:ਬਠਿੰਡਾ ਦੇ ਇੱਕ ਦਰਜਨ ਤੋਂ ਉੱਤੇ ਜਵੈਲਰ ਦੇ ਕਾਰੋਬਾਰੀਆਂ ਦਾ ਕਰੀਬ ਇੱਕ ਕਰੋੜ ਰੁਪਏ ਦਾ ਸੋਨਾ ਚੋਰੀ ਹੋ ਗਿਆ। ਜਿਸ ਦੀ ਸ਼ਿਕਾਇਤ ਲਈ ਸੁਨਿਆਰੇ ਵੱਡੀ ਗਿਣਤੀ ਵਿੱਚ ਥਾਣਾ ਕੋਤਵਾਲੀ ਵਿਖੇ ਸ਼ਿਕਾਇਤ ਲੈਕੇ ਪਹੁੰਚੇ। ਇਸ ਦੌਰਾਨ ਸ਼ਿਕਾਇਤਕਰਤਾ ਜਵੈਲਰ ਸਮੂਹ ਦੇ ਪ੍ਰਧਾਨ ਨੇ ਦੱਸਿਆ ਕਿ ਇੱਕ ਪਿਛਲੇ ਕਈ ਸਾਲਾਂ ਤੋਂ ਉਹਨਾਂ ਦਾ ਕੰਮ ਕਰ ਰਹੇ ਬੰਗਾਲੀ ਕਾਰੀਗਰ ਵੱਲੋਂ ਇਸ ਕਰਤੂਤ ਨੂੰ ਅੰਜਾਮ ਦਿੱਤਾ ਗਿਆ ਹੈ। ਜਿਸ ਦੇ ਖਿਲਾਫ ਸ਼ਿਕਾਇਤ ਪੁਲਿਸ ਨੂੰ ਦਿੱਤੀ ਹੈ।

12 ਸਾਲਾਂ ਤੋਂ ਕੰਮ ਕਰ ਰਿਹਾ ਸੀ ਕਾਰੀਗਰ:ਜਵੈਲਰ ਐਸੋਸੀਏਸ਼ਨ ਦੇ ਪ੍ਰਧਾਨ ਕਰਤਾਰ ਸਿੰਘ ਜੌੜਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਬਠਿੰਡਾ ਵਿੱਚ ਪਿਛਲੇ 12 ਸਾਲਾਂ ਤੋਂ ਬੰਗਾਲ ਦਾ ਰਹਿਣ ਵਾਲਾ ਕਾਰੀਗਰ ਜਵੈਲਰਸ ਨਾਲ ਕਾਰੋਬਾਰ ਕਰ ਰਿਹਾ ਸੀ। ਅੱਜ ਅਚਾਨਕ ਉਸ ਦੀ ਦੁਕਾਨ ਬੰਦ ਪਾਈ ਗਈ ਅਤੇ ਜਦੋਂ ਉਸ ਦੇ ਘਰ ਜਾ ਕੇ ਪਤਾ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਇਹ ਗੱਲ ਸਾਹਮਣੇ ਆਈ ਕਿ ਉਹ ਪਰਿਵਾਰ ਸਮੇਤ ਫਰਾਰ ਹੋ ਗਿਆ ਹੈ। ਉਹਨਾਂ ਦੱਸਿਆ ਕਿ ਕਰੀਬ 15 ਜਵੈਲਰਸ ਦਾ ਇਸ ਕਾਰੀਗਰ ਕੋਲ ਸੋਣਾ ਪਿਆ ਸੀ, ਜੋ ਕਿ ਇਸ ਕਾਰੀਗਰ ਤੋਂ ਬਣਵਾਇਆ ਜਾਣਾ ਸੀ। ਜਿਸ ਦੀ ਕੀਮਤ ਕਰੀਬ ਇਕ ਕਰੋੜ ਰੁਪਏ ਹੈ। ਇਸ ਫਰਾਰ ਕਾਰੀਗਰ ਖਿਲਾਫ ਕਾਨੂੰਨੀ ਕਾਰਵਾਈ ਕਰਾਉਣ ਲਈ ਉਹ ਪੁਲਿਸ ਅਧਿਕਾਰੀਆਂ ਪਾਸ ਪਹੁੰਚੇ ਹਨ। ਪੁਲਿਸ ਅਧਿਕਾਰੀਆਂ ਵੱਲੋਂ ਉਨਾਂ ਦੀ ਸ਼ਿਕਾਇਤ ਸਬੰਧੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਟੀਮਾਂ ਦਾ ਗਠਨ ਕਰਕੇ ਫਰਾਰ ਬੰਗਾਲੀ ਕਾਰੀਗਰ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।

ਕਿੰਨੇ ਦੁਕਾਨਦਾਰਾਂ ਨਾਲ ਠੱਗੀ ਮਾਰੀ ਗਈ :ਪੁਲਿਸ ਅਧਿਕਾਰੀਆਂ ਮੁਤਾਬਿਕ ਫਿਲਹਾਲ ਇਹ ਨਹੀਂ ਪਤਾ ਲੱਗ ਸਕਿਆ ਕਿ ਕਿੰਨੇ ਦੁਕਾਨਦਾਰਾਂ ਨਾਲ ਠੱਗੀ ਮਾਰੀ ਗਈ ਹੈ ਅਤੇ ਇਸ ਕਾਰੀਗਰ ਦੇ ਨਾਲ ਹੋਰ ਕਿੰਨੇ ਲੋਕ ਹਨ । ਇਸ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਇਸ ਸਬੰਧੀ ਥਾਣਾ ਕੋਤਵਾਲੀ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ ਹੈ। ਪੁਲਿਸ ਜਾਂਚ ਵਿੱਚ ਜੁਟੀ ਹੋਈ ਹੈ।

ABOUT THE AUTHOR

...view details