ਪੰਜਾਬ

punjab

ETV Bharat / state

ਸ਼ੈਲਰ 'ਚੋਂ ਚਾਵਲ ਚੋਰੀ ਕਰਨ ਵਾਲੇ 5 ਆਰੋਪੀ ਗ੍ਰਿਫ਼ਤਾਰ - ਗੋਨਿਆਣਾ ਸ਼ੈਲਰ ਵਿੱਚ ਚੋਰੀ

ਬੀਤੀ 17 ਫਰਵਰੀ ਨੂੰ ਗੋਨਿਆਣਾ ਮੰਡੀ ਵਿੱਚ ਸ਼ੈਲਰ 'ਚੋਂ ਲੇਬਰ ਨੂੰ ਬੰਨ ਕੇ ਚੌਲ ਦੇ ਗੱਟਿਆਂ ਦੀ ਲੁੱਟ ਕਰਨ ਵਾਲੇ ਵਿਅਕਤੀਆਂ ਨੂੰ ਬਠਿੰਡਾ ਪੁਲਿਸ ਨੇ ਕਾਬੂ ਕਰ ਲਿਆ ਹੈ।

ਗੋਨਿਆਣਾ ਸ਼ੈਲਰ ਵਿੱਚ ਚੋਰੀ
ਗੋਨਿਆਣਾ ਸ਼ੈਲਰ ਵਿੱਚ ਚੋਰੀ

By

Published : Mar 7, 2020, 10:45 PM IST

ਬਠਿੰਡਾ: ਬੀਤੀ 17 ਫਰਵਰੀ ਨੂੰ ਗੋਨਿਆਣਾ ਮੰਡੀ ਵਿੱਚ ਸ਼ੈਲਰ 'ਚੋਂ ਲੇਬਰ ਨੂੰ ਬੰਨ ਕੇ ਚੌਲ ਦੇ ਗੱਟਿਆਂ ਦੀ ਲੁੱਟ ਕਰਨ ਵਾਲੇ ਵਿਅਕਤੀਆਂ ਨੂੰ ਬਠਿੰਡਾ ਪੁਲਿਸ ਨੇ ਕਾਬੂ ਕਰ ਲਿਆ ਹੈ।

ਐੱਸਪੀ ਇਨਵੈਸਟੀਗੇਸ਼ਨ ਗੁਰਵਿੰਦਰ ਸਿੰਘ ਸੰਘਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪੁਲਿਸ ਵੱਲੋਂ ਇਸ ਘਟਨਾ 'ਤੇ ਪਰਚਾ ਦਰਜ ਕਰਕੇ ਬਣਾਈ ਪੁਲਿਸ ਟੀਮ ਵੱਲੋਂ ਜਾਂਚ ਕੀਤੀ ਗਈ ਤਾਂ ਹਲਕਾ ਫਿਰੋਜ਼ਪੁਰ ਦੇ ਰਹਿਣ ਵਾਲੇ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਜਿਨ੍ਹਾਂ ਕੋਲੋ ਚੋਰੀ ਕੀਤਾ ਤਿੰਨ ਸੌ ਗੱਟਾ ਚੌਲਾਂ ਦਾ ਅਤੇ ਮੋਟਰਸਾਈਕਲ ਇਕ ਮੋਬਾਇਲ 50 ਹਜ਼ਾਰ ਰੁਪਏ ਨਕਦੀ ਵੱਖ-ਵੱਖ ਗੱਡੀਆਂ ਸਣੇ ਹਥਿਆਰ ਬਰਾਮਦ ਕੀਤੇ ਹਨ।

ਵੇਖੋ ਵੀਡੀਓ

ਉੁਨ੍ਹਾਂ ਦੱਸਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਠਾਣਾ ਸਿੰਘ ਪੁੱਤਰ ਪੱਪੂ ਸਿੰਘ, ਜਗਤਾਰ ਸਿੰਘ ਪੁੱਤਰ ਸਾਧੂ ਸਿੰਘ, ਸਾਹਿਬ ਸਿੰਘ ਪੁੱਤਰ ਮੁਖਤਿਆਰ ਸਿੰਘ, ਫਜਲ ਪੁੱਤਰ ਬਾਬੂ ਰਾਮ ਅਤੇ ਸਾਰਜ ਉਰਫ ਜੱਜ ਪੁੱਤਰ ਜੀਤ ਵਾਸੀ ਫਿਰੋਜ਼ਪੁਰ ਕੁੱਲ 17 ਵਿਆਕਤੀ ਸਨ।

ਇਹ ਵੀ ਪੜੋ: ਇੱਕ ਵਾਰ ਫੇਰ ਵਿਵਾਦਾਂ 'ਚ ਨੈਟਫਲਿਕਸ, ਸੀਰੀਜ਼ 'ਚ 'ਨਾਨਕੀ' ਨਾਮ ਦੀ ਗ਼ਲਤ ਵਰਤੋਂ

17 ਫਰਵਰੀ ਨੂੰ ਗੋਨਿਆਣਾ ਦੇ ਹਰਮਨ ਸ਼ੈਲਰ ਵਿੱਚ ਦੋ ਟਰੱਕ ਤੇ ਹੋਰ ਗੱਡੀਆਂ ਲੈ ਕੇ ਪਹੁੰਚੇ ਜਿੱਥੇ ਦੋਸ਼ੀਆਂ ਨੇ ਸ਼ੈਲਰ ਦੀ ਲੇਬਰ ਨੂੰ ਬੰਨ ਕੇ ਸ਼ੈਲਰ ਵਿੱਚ ਪਏ 524 ਗੱਟੇ ਚੌਲਾਂ ਦੇ ਚੋਰੀ ਕਰ ਲਏ। ਉਨ੍ਹਾਂ ਦੱਸਿਆ ਕਿ ਇਸ ਗਰੋਹ ਦਾ ਮੁਖੀ ਠਾਣਾ ਸਿੰਘ ਫਿਰੋਜ਼ਪੁਰ ਜੇਲ੍ਹ ਵਿੱਚ ਚੋਰੀ ਅਤੇ ਹੋਰ ਨਸ਼ੀਲੇ ਪਦਾਰਥਾਂ ਦੇ ਕੇਸਾਂ ਵਿੱਚ ਰਿਹਾ ਹੈ ਜੋ ਦੂਜੇ ਦੋਸ਼ੀ ਸਾਬ ਸਿੰਘ ਨਾਲ ਜੋ ਕਿ ਜ਼ਮਾਨਤ 'ਤੇ ਬਾਹਰ ਆਇਆ ਸੀ ਨਾਲ ਰਲ ਕੇ ਘਟਨਾ ਨੂੰ ਅੰਜਾਮ ਦਿੱਤਾ।

ABOUT THE AUTHOR

...view details