ਬਠਿੰਡਾ: ਪੰਜਾਬ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਸੀਆਈਏ ਸਟਾਫ ਵੱਲੋਂ ਬਠਿੰਡਾ ਜ਼ਿਲ੍ਹੇ ਦੇ ਪਿੰਡ ਪੂਹਲੀ ਨੇੜੇ ਸਰਹਿੰਦ ਨਹਿਰ ਕੋਲ ਨਾਕਾ ਲਗਾਇਆ ਹੋਇਆ ਸੀ। ਇਸ ਦੌਰਾਨ ਦੋ ਕਾਰ ਸਵਾਰਾਂ ਤੋਂ ਚਾਰ ਕਿਲੋ ਹੈਰੋਇਨ ਬਰਾਮਦ ਕੀਤੀ ਗਈ। ਪੁਲਿਸ ਨੇ ਕਾਰ ਸਵਾਰ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਚਾਰ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ। ਜਾਣਕਾਰੀ ਦਿੰਦੇ ਹੋਏ ਐੱਸਐੱਸਪੀ ਬਠਿੰਡਾ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕੀ ਸੀ ਆਈ ਏ ਸਟਾਫ ਵੱਲੋ 7- 8 ਅਗਸਤ ਦੀ ਰਾਤ ਨੂੰ ਸਰਹਿੰਦ ਨਹਿਰ ਪੁਲ ਪਿੰਡ ਪੂਹਲੀ ਵਿਖੇ ਨਾਕਾ ਲਗਾਇਆ ਹੋਇਆ ਸੀ।
ਬਠਿੰਡਾ 'ਚ ਨਸ਼ਾ ਤਸਕਰਾਂ ਤੋਂ 4 ਕਿੱਲੋ ਹੈਰੋਇਨ ਬਰਾਮਦ, ਜੇਲ੍ਹ 'ਚ ਬੈਠੇ ਨਸ਼ੇ ਦੇ ਸੌਦਾਗਰਾਂ ਨਾਲ ਵੀ ਮਾਮਲੇ ਦੇ ਜੁੜੇ ਤਾਰ - ਨਸ਼ਿਆਂ ਖ਼ਿਲਾਫ਼ ਮੁਹਿੰਮ
ਬਠਿੰਡਾ ਦੇ ਪਿੰਡ ਪੂਹਲੀ ਨੇੜੇ ਸੀਆਈਏ ਸਟਾਫ ਨੇ ਨਾਕੇਬੰਦੀ ਦੌਰਨ 4 ਕਿੱਲੋ ਹੈਰੋਇਨ ਸਮੇਤ ਕਾਰ ਸਵਾਰ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੇ ਮੁੱਢਲੀ ਪੁੱਛਗਿੱਛ ਦੌਰਾਨ ਜੋ ਦੱਸਿਆ ਉਸ ਮੁਤਾਬਿਕ ਜੇਲ੍ਹਾਂ ਵਿੱਚੋਂ ਨਸ਼ੇ ਦੀ ਸਪਲਾਈ ਲਈ ਸੰਦੇਸ਼ ਦਿੱਤੇ ਜਾ ਰਹੇ ਨੇ।
ਜੇਲ੍ਹ ਨਾਲ ਜੁੜੇ ਤਾਰ : ਇਸ ਦੌਰਾਨ ਗੁਰਜਿੰਦਰ ਸਿੰਘ ਸਾਬੀ ਵਾਸੀ ਖਰੜ ਅਤੇ ਸੰਦੀਪ ਸਿੰਘ ਉਰਫ ਫੌਜੀ ਵਾਸੀ ਅਬੋਹਰ ਜੋ ਕਿ ਕਰੇਟਾ ਗੱਡੀ ਵਿੱਚ ਸਵਾਰ ਸਨ। ਇਨ੍ਹਾਂ ਤੋਂ ਤਲਾਸ਼ੀ ਦੌਰਾਨ 4 ਕਿੱਲੋ ਹੈਰੋਇਨ ਬਰਾਮਦ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ। ਮੁਲਜ਼ਮਾਂ ਮੁਤਾਬਿਕ ਨਸ਼ੇ ਦੀ ਇਹ ਖੇਪ ਜੇਲ੍ਹ ਵਿੱਚ ਬੈਠੇ ਹਰਪ੍ਰੀਤ ਸਿੰਘ ਉਰਫ ਹੈਰੀ ਨਾਲ ਤਾਲਮੇਲ ਕਰਕੇ ਬਾਰਡਰ ਇਲਾਕੇ ਵਿੱਚੋਂ ਲੈ ਕੇ ਆਏ ਸਨ। ਇਸ ਤਸਕਰੀ ਦੇ ਮਾਮਲੇ ਵਿੱਚ ਸੰਯਮ ਅਨੇਜਾ ਵਾਸੀ ਅਬੋਹਰ ਦੀ ਸ਼ਮੂਲੀਅਤ ਵੀ ਪਾਈ ਗਈ ਹੈ। ਹੁਣ ਤੱਕ ਦੀ ਜਾਂਚ ਦੌਰਾਨ ਹਰਪ੍ਰੀਤ ਸਿੰਘ ਹੈਰੀ ਜੋ ਕਿ ਫਿਰੋਜ਼ਪੁਰ ਜੇਲ੍ਹ ਵਿੱਚ ਬੰਦ ਹੈ ਉਸ ਦੀ ਸ਼ਮੂਲੀਅਤ ਸਾਹਮਣੇ ਆਈ ਹੈ ਅਤੇ ਜਦੋਂ ਜੇਲ੍ਹ ਵਿੱਚ ਜਾ ਕੇ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ ਇੱਕ ਮੋਬਾਇਲ ਫੋਨ ਬਰਾਮਦ ਹੋਇਆ ਹੈ।
- 3 ਦਿਨ ਬੰਦ ਰਹੇਗੀ ਰੋਡਵੇਜ਼ ਦੀ ਲਾਰੀ, ਪੰਜਾਬ ਰੋਡਵੇਜ਼ ਦੇ ਕੱਚੇ ਕਾਮਿਆਂ ਵੱਲੋਂ ਐਲਾਨ, ਸੂਬਾ ਸਰਕਾਰ ਦੀ ਵਾਅਦਾ ਖ਼ਿਲਾਫ਼ੀ ਤੋਂ ਨੇ ਖ਼ਫ਼ਾ
- ਸੀਵਰੇਜ ਅਤੇ ਗਲੀ ਦੀ ਸਮੱਸਿਆ ਤੋਂ ਤੰਗ ਆਏ ਲੋਕਾਂ ਨੇ ਕੀਤਾ ਪ੍ਰਦਰਸ਼ਨ, ਮੰਗਾਂ ਪੂਰੀਆਂ ਨਾ ਹੋਣ ਉੱਤੇ ਸੰਘਰਸ਼ ਦੀ ਚਿਤਾਵਨੀ
- ਲੁਧਿਆਣਾ ਪੁਲਿਸ ਨੇ ਸੁਲਝਾਈ 28 ਲੱਖ ਦੀ ਚੋਰੀ, ਦਿੱਲੀ ਤੋਂ ਕਾਬੂ ਕੀਤੇ 2 ਚੋਰ, 15 ਲੱਖ ਦੇ ਕਰੀਬ ਕੈਸ਼ ਬਰਾਮਦ
ਨਸ਼ਿਆਂ ਖ਼ਿਲਾਫ਼ ਸੰਘਰਸ਼: ਦੱਸ ਦਈਏ ਮੁਲਜ਼ਮ ਹਰਪ੍ਰੀਤ ਸਿੰਘ ਖਿਲਾਫ ਕਰੀਬ ਅੱਧੀ ਦਰਜਨ ਮਾਮਲੇ ਪਹਿਲਾਂ ਵੀ ਦਰਜ ਹਨ। ਸੰਦੀਪ ਸਿੰਘ ਉਰਫ ਫੌਜੀ ਖ਼ਿਲਾਫ਼ ਦੋ ਮਾਮਲੇ ਦਰਜ ਹਨ ਅਤੇ ਗੁਰਜਿੰਦਰ ਸਿੰਘ ਉਫ਼ ਸਾਬੀ ਖਿਲਾਫ਼ ਇੱਕ ਮੁਕੱਦਮਾ ਦਰਜ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਚਾਰ ਕਿੱਲੋ ਹੈਰੋਇਨ ਮਾਮਲੇ ਵਿਚ ਗ੍ਰਿਫਤਾਰ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਅਤੇ ਇਹ ਹੈਰੋਇਨ ਕਿੱਥੋਂ ਆਈ ਅਤੇ ਕਿੱਥੇ ਲੈ ਕੇ ਜਾਣੀ ਸੀ। ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਅਤੇ ਜੋ ਵੀ ਇਲਜ਼ਾਮ ਪਾਇਆ ਗਿਆ ਉਸ ਖ਼ਿਲਾਫ਼ ਮਾਮਲਾ ਦਰਜ ਕੀਤਾ ਜਾਵੇਗਾ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਨਸ਼ਿਆਂ ਖ਼ਿਲਾਫ਼ ਮੁਹਿੰਮ ਲਗਾਤਾਰ ਜਾਰੀ ਹੈ। ਪਿੰਡ ਪੱਧਰ ਉੱਤੇ ਜੋ ਕਮੇਟੀਆਂ ਬਣਾਈਆਂ ਗਈਆਂ ਹਨ, ਉਨ੍ਹਾਂ ਨੂੰ ਵੀ ਪੁਲਿਸ ਪ੍ਰਸ਼ਾਸਨ ਦਾ ਸਹਿਯੋਗ ਦੇਣਾ ਚਾਹੀਦਾ ਹੈ ਤਾਂ ਜੋ ਨਸ਼ਿਆਂ ਖ਼ਿਲਾਫ਼ ਇਸ ਮੁਹਿੰਮ ਰਾਹੀਂ ਨਸ਼ਾ ਤਸਕਰਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾ ਸਕੇ।