ਬਠਿੰਡਾ: ਸਮਾਜ ਵਿਰੋਧੀ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਜ਼ਿਲ੍ਹਾ ਬਠਿੰਡਾ ਪੁਲਿਸ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ 'ਤੇ ਚੱਲ ਰਹੇ ਸਪਾ ਸੈਂਟਰ ਦੀ ਆੜ ਵਿੱਚ ਜਿਸਮ ਫਰੋਸ਼ੀ ਦੇ ਧੰਦੇ ਦਾ ਪਰਦਾਫਾਸ਼ ਕੀਤਾ ।ਜਾਣਕਾਰੀ ਦਿੰਦੇ ਹੋਏ ਡੀ.ਐਸ.ਪੀ ਸਿਟੀ ਗੁਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਐਸ.ਐਚ.ਓ. ਕੈਂਟ ਹਰਸਿਮਰਨ ਸਿੰਘ ਵੱਲੋਂ ਨਾਰਥ ਸਟੇਟ ਵਿਚ ਚੱਲ ਰਹੀ ਬਲੂਮ ਸੈਲੂਨ ਅਤੇ ਸਪਾ ਸੈਂਟਰ ਵਿੱਚ ਵਿਦੇਸ਼ ਤੋਂ ਲੜਕੀਆਂ ਲਿਆ ਕੇ ਜਿਸਮ ਫਰੋਸ਼ੀ ਦਾ ਕਾਰੋਬਾਰ ਕੀਤਾ ਜਾ ਰਿਹਾ ਹੈ ਅਤੇ ਮੋਟੀ ਕਮਾਈ ਕੀਤੀ ਜਾ ਰਹੀ ਹੈ।
ਸਪਾ ਸੈਂਟਰ ਦੀ ਆੜ 'ਚ ਜਿਸਮ-ਫਰੋਸ਼ੀ ਦਾ ਧੰਦਾ ਕਰਨ ਵਾਲੇ 3 ਗ੍ਰਿਫ਼ਤਾਰ - Bathinda news
ਬਠਿੰਡਾ ਪੁਲਿਸ ਨੇ ਸੈਲੂਨ ਅਤੇ ਸਪਾ ਸੈਂਟਰ 'ਤੇ ਛਾਪੇਮਾਰੀ ਕੀਤੀ। ਇਸ ਦੌਰਾਨ ਪੁਲਿਸ ਨੇ 2 ਵਿਅਕਤੀਆਂ ਸਮੇਤ ਹੋਟਲ ਦੇ ਮਨੈਜਰ ਨੂੰ ਗ੍ਰਿਫਤਾਰ ਕੀਤਾ ਹੈ ਜੋ ਸਪਾ ਸੈਂਟਰ ਦੀ ਆੜ 'ਚ ਜਿਸਮ-ਫਰੋਸ਼ੀ ਦਾ ਧੰਦਾ ਚਲਾ ਰਿਹਾ ਸੀ।
ਪੁਲਿਸ ਦੀ ਕਾਰਵਾਈ:ਐਸ ਐਚ ਓ ਕੈਂਟ ਵੱਲੋਂ ਨੋਰਥ ਸਟੇਟ ਵਿਚ ਚੱਲ ਰਹੇ ਬਲੂਮ ਸੈਲੂਨ ਅਤੇ ਸਪਾ ਸੈਂਟਰ ਰੇਡ ਕੀਤੀ ਹੈ ਅਤੇ 2 ਗਾਹਕ ਸਮੇਤ ਹੋਟਲ ਦੇ ਮਨੈਜਰ ਨੂੰ ਗ੍ਰਿਫਤਾਰ ਕੀਤਾ ਗਿਆ । ਇਸ ਦੌਰਾਨ ਸਪਾ ਸੈਂਟਰ ਵਿਚ ਕੁਝ ਵਿਦੇਸ਼ੀ ਲੜਕੀਆਂ ਵੀ ਮੌਜੂਦ ਸਨ ਜਿਨ੍ਹਾਂ ਦੇ ਬਿਆਨ ਪੁਲਿਸ ਵੱਲੋਂ ਦਰਜ ਕੀਤੇ ਜਾ ਰਹੇ ਹਨ। ਬਲੂਮ ਸੈਲੂਨ ਅਤੇ ਸਪਾ ਸੈਂਟਰ ਦਾ ਮਾਲਕ ਅਸ਼ਵਨੀ ਕੁਮਾਰ ਫਰਾਰ ਹੈ। ਜਿਸ ਦੀ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ। ਇਸ ਦੌਰਾਨ ਪੁਲਿਸ ਵੱਲੋਂ 4 ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਇਥੇ ਦੱਸਣਯੋਗ ਹੈ ਕਿ ਸ਼ਹਿਰ ਵਿਚ ਵੱਖ ਵੱਖ ਥਾਵਾਂ ਤੇ ਕਈ ਸਪਾ ਸੈਂਟਰ ਖੁੱਲ੍ਹੇ ਹੋਏ ਹਨ। ਜਿਨ੍ਹਾਂ ਸੈਂਟਰਾਂ ਦੀ ਆੜ ਵਿੱਚ ਜਿਸਮ ਫਰੋਸ਼ੀ ਦਾ ਧੰਧਾ ਸ਼ਰੇਆਮ ਚਲਾਇਆ ਜਾ ਰਿਹਾ ਹੈ। ਪੁਲਿਸ ਵੱਲੋਂ ਹੁਣ ਇਨ੍ਹਾਂ ਸਪਾ ਸੈਂਟਰਾਂ 'ਤੇ ਦਬਿਸ਼ ਦੇਣੀ ਸ਼ੁਰੂ ਕਰ ਦਿੱਤੀ ਹੈ।
- Delhi Excise Policy: ਮਨੀਸ਼ ਸਿਸੋਦੀਆ ਨੂੰ ਰਾਹਤ ਨਹੀਂ, ਹਾਈਕੋਰਟ 'ਚ ਜ਼ਮਾਨਤ ਪਟੀਸ਼ਨ ਖਾਰਜ
- Road Accident in Jammu: ਡੂੰਘੀ ਖੱਡ 'ਚ ਡਿੱਗੀ ਅੰਮ੍ਰਿਤਸਰ ਤੋਂ ਜੰਮੂ ਜਾ ਰਹੀ ਬੱਸ, 10 ਦੀ ਮੌਤ, ਜਿਆਦਤਰ ਯਾਤਰੀ ਅੰਮ੍ਰਿਤਸਰ ਨਾਲ ਸਬੰਧਿਤ
- Manipur Violence: ਖੜਗੇ ਦੀ ਅਗਵਾਈ 'ਚ ਕਾਂਗਰਸੀ ਵਫ਼ਦ ਕਰੇਗਾ ਰਾਸ਼ਟਰਪਤੀ ਮੁਰਮੂ ਨਾਲ ਮੁਲਾਕਾਤ
ਗੈਰ-ਕਾਨੂੰਨੀ ਕੰਮ ਕਰਨ ਵਾਲਿਆਂ ਦੀ ਖੈਰ ਨਹੀਂ: ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਜਿਨ੍ਹਾਂ ਵੱਲੋਂ ਅਜਿਹੇ ਗੈਰ ਕਾਨੂੰਨੀ ਕੰਮ ਕੀਤੇ ਜਾ ਰਹੇ ਹਨ, ਉਹਨਾਂ ਨੂੰ ਕਿਸੇ ਵੀ ਕੀਮਤ 'ਤੇ ਬਖ਼ਸ਼ਿਆ ਨਹੀਂ ਜਾਵੇਗਾ। ਜੋ ਵੀ ਵਿਅਕਤੀ ਅਜਿਹਾ ਕਰਦਾ ਪਾਇਆ ਗਿਆ ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਪੁਲਿਸ ਵੱਲੋਂ ਸ਼ਹਿਰ ਦੇ ਪੀ ਜੀ ਵੀ ਚੈੱਕ ਕੀਤੇ ਗਏ ਸਨ। ਜਿਸ ਵਿਚ ਉਹਨਾ ਵੱਲੋਂ ਇਸ ਗੱਲ ਨੂੰ ਤਸਦੀਕ ਕੀਤਾ ਗਿਆ ਸੀ ਕਿ ਕੋਈ ਵਿਅਕਤੀ ਗਲਤ ਮਨਸ਼ਾ ਨਾਲ ਇਨ੍ਹਾਂ ਨੂੰ ਪੀਜੀ ਵਿੱਚ ਤਾਂ ਨਹੀਂ ਰੱਖ ਰਹੇ ਜਾਂ ਕੋਈ ਅਜਿਹਾ ਵਿਅਕਤੀ ਤਾਂ ਨਹੀਂ ਜਿਸ ਵੱਲੋਂ ਪੁਲਿਸ ਵੈਰੀਫਿਕੇਸ਼ਨ ਨਹੀਂ ਕਰਵਾਈ ਗਈ ਹੋਵੇਗੀ।