ਬਠਿੰਡਾ:ਵਿਦੇਸ਼ ਜਾਣ ਦੇ ਪੰਜਾਬੀ ਇਸ ਕਦਮ ਸ਼ੌਂਕੀ ਹੋ ਚੁੱਕੇ ਹਨ, ਕਿ ਅਸੀਂ ਆਪਣੇ ਰਿਸ਼ਤੇ ਤੋੜਨ ਤੇ ਜਾਨ ਗਵਾਉਣ ਵਿੱਚ ਬਿਲਕੁਲ ਵੀ ਸਮਾਂ ਨਹੀਂ ਲਗਾਉਦੇ। ਇੱਕ ਪਾਸੇ ਜਿੱਥੇ ਵਿਦੇਸ਼ ਪਹੁੰਚੀਆਂ ਕੁੜੀਆਂ ਤੋਂ ਧੋਖੇ ਮਿਲਣ ਕਰਕੇ ਨੌਜਵਾਨ ਖੁਦਕੁਸ਼ੀ ਕਰ ਰਹੇ ਹਨ। ਅਜਿਹਾ ਹੀ ਮਾਮਲਾ ਇੱਕ ਬਠਿੰਡਾ ਦੇ ਪਿੰਡ ਨਰੂਆਣਾ ਤੋਂ ਸਾਹਮਣੇ ਆਇਆ ਹੈ। ਜਿੱਥੇ ਆਈਲੈਟਸ ਵਿੱਚੋਂ ਘੱਟ ਬੈਂਡ ਆਉਣ ‘ਤੇ ਇੱਕ ਨੌਜਵਾਨ ਵੱਲੋਂ ਖੁੁਦਕੁਸ਼ੀ ਕੀਤੀ ਗਈ ਹੈ। ਮ੍ਰਿਤਕ ਦੀ ਅਕਾਸ਼ਦੀਪ ਸਿੰਘ ਵਜੋਂ ਪਛਾਣ ਹੋਈ ਹੈ, ਮ੍ਰਿਤਕ ਫਿਲਹਾਰ ਹਾਲੇ 20 ਸਾਲਾਂ ਦਾ ਸੀ। ਜੋ ਕਿ ਸਾਬਕਾ ਗੈਂਗਸਟਰ ਅਤੇ ਸਮਾਜ ਸੇਵੀ ਕੁਲਵੀਰ ਨਰੂਆਣਾ ਦਾ ਭਤੀਜਾ ਸੀ।
ਮ੍ਰਿਤਕ ਦੇ ਪਰਿਵਾਰ ਮੁਤਾਬਿਕ ਅਕਾਸ਼ਦੀਪ ਸਿੰਘ ਨੇ ਪਹਿਲਾਂ ਵੀ ਇੱਕ ਵਾਰ ਆਈਲੈਟਸ ਦਾ ਪੇਪਰ ਦਿੱਤਾ ਸੀ, ਉਸ ਸਮੇਂ ਵੀ ਬੈਂਡ ਘੱਟ ਗਏ ਸਨ। ਕੁੱਝ ਦਿਨ ਪਹਿਲਾਂ ਫਿਰ ਪੇਪਰ ਦਿੱਤਾ ਤੇ ਇਸ ਵਾਰ ਵੀ ਅਕਾਸ਼ਦੀਪ ਦੇ ਬੈਂਡ ਘੱਟ ਗਏ, ਇਸੇ ਕਾਰਨ ਅਕਾਸ਼ਦੀਪ ਪਿਛਲੇ ਦੋ ਤਿੰਨ ਦਿਨਾਂ ਤੋਂ ਮਾਨਸਿਕ ਪ੍ਰੇਸ਼ਾਨ ਚੱਲ ਰਿਹਾ ਸੀ। ਇਸੇ ਪ੍ਰੇਸ਼ਾਨੀ ਦੇ ਚੱਲਦਿਆਂ ਹੀ ਉਸ ਨੇ ਘਰ ’ਚ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ।