ਬਠਿੰਡਾ: ਪੰਜਾਬ ਵਿੱਚ ਕਾਨੂੰਨ ਵਿਵਸਥਾ ਦਿਨ ਪਰ ਦਿਨ ਵਿਗੜਦੀ ਨਜ਼ਰ ਆ ਰਹੀ ਹੈ। ਅਜਿਹਾ ਹੀ ਮਾਮਲਾ ਬਠਿੰਡਾ ਦੇ ਸੰਤਪੁਰਾ ਰੋਡ ਉੱਤੇ ਜਿੱਥੇ 2 ਨੌਜਵਾਨਾਂ ਨੂੰ ਲੁੱਟ ਖੋਹ ਦੇ ਇਰਾਦੇ ਨਾਲ ਗੋਲੀਆਂ ਮਾਰੀਆਂ। ਜਿਸ ਦੌਰਾਨ ਇੱਕ ਨੌਜਵਾਨ ਦੇ ਪੱਟ ਅਤੇ 1 ਦੇ ਪੈਰ ਵਿੱਚ ਗੋਲੀ 2 youths shot at Bathinda ਵੱਜੀ। ਜਿਨ੍ਹਾਂ ਨੂੰ ਇਲਾਜ ਲਈ ਬਠਿੰਡਾ ਦੇ ਹਸਪਤਾਲ ਵਿਚ ਸਮਾਜ ਸੇਵੀ ਸੰਸਥਾ ਦੇ ਆਗੂਆਂ ਵੱਲੋਂ ਲਿਆਂਦਾ ਗਿਆ। 2 youths shot at Bathinda Santpura road
ਇਸ ਦੌਰਾਨ ਹੀ ਐਸ.ਆਈ ਜਤਿੰਦਰ ਸਿੰਘ ਐਸ.ਐਚ.ਓ ਜੀਆਰਪੀ ਬਠਿੰਡਾ ਨੇ ਗੱਲਬਾਤ ਕਰਦਿਆ ਦੱਸਿਆ ਕਿ ਲੱਕੀ ਨਾਂ ਦੇ ਵਿਅਕਤੀ ਨੇ ਇਨ੍ਹਾਂ ਲੋਕਾਂ ਉੱਤੇ ਹਮਲਾ ਕੀਤਾ ਸੀ। ਫਿਲਹਾਲ ਅਸੀ ਬਿਆਨ ਦਰਜ ਕਰਨ ਰਹੇ ਹਾਂ, ਉਸ ਤੋਂ ਬਾਅਦ ਹੀ ਇਸ ਮਸਲੇ ਦੀ ਤਹਿ ਤੱਕ ਪਹੁੰਚਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਗੋਲੀਬਾਰੀ ਤੋਂ ਪਹਿਲਾ ਇਨ੍ਹਾਂ ਵਿੱਚ ਝਗੜੇ ਦੀ ਵੀ ਜਾਣਕਾਰੀ ਸਾਨੂੰ ਪ੍ਰਾਪਤ ਹੋਈ ਹੈ।