ਪੰਜਾਬ

punjab

ETV Bharat / state

ਦੋ ਘਰਾਂ ਦੇ ਬੁਝੇ ਚਿਰਾਗ, ਇੱਕ ਗੰਭੀਰ ਜਖ਼ਮੀ - ਬਠਿੰਡਾ

ਟਰਾਲੇ ਤੇ ਕਾਰ ਵਿਚਾਲੇ ਭਿਆਨਕ ਟੱਕਰ, ਕਾਰ ਸਵਾਰ 2 ਦੋਸਤਾਂ ਦੀ ਮੌਕੇ 'ਤੇ ਮੌਤ ਹੋ ਗਈ, ਜਦਕਿ ਉਨ੍ਹਾਂ ਦਾ ਇੱਕ ਦੋਸਤ ਗੰਭੀਰ ਜਖ਼ਮੀ ਹੈ।

Car collission with Truck

By

Published : May 26, 2019, 8:36 PM IST

ਬਠਿੰਡਾ: ਗੋਨਿਆਣਾ ਖੁਰਦ ਦੇ ਨਜ਼ਦੀਕ ਮੇਨ ਹਾਈਵੇ 'ਤੇ ਟਰਾਲੇ ਤੇ ਕਾਰ ਵਿੱਚਕਾਰ ਭਿਆਨਕ ਟੱਕਰ 'ਚ ਕਾਰ ਸਵਾਰ ਦੋ ਦੋਸਤਾ ਦੀ ਮੌਤ ਹੋ ਗਈ, ਜਦਕਿ ਉਨ੍ਹਾਂ ਦਾ ਇੱਕ ਦੋਸਤ ਵਿਕਾਸ ਕੁਮਾਰ ਗੰਭੀਰ ਜਖ਼ਮੀ ਹੈ। ਮੌਕੇ ਤੇ ਮੌਜੂਦ ਲੋਕਾਂ ਨੇ ਜਖ਼ਮੀ ਦੋਸਤ ਨੂੰ ਇਲਾਜ ਲਈ ਬਠਿੰਡਾ ਦੇ ਸਰਕਾਰੀ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਸੀ। ਹਾਲਤ ਵੇਖਦੇ ਹੋਇਆ ਉਸ ਨੂੰ ਬਠਿੰਡਾ ਦੇ ਨਿੱਜੀ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ ਹੈ।

ਟਰਾਲੇ ਤੇ ਕਾਰ ਵਿਚਾਲੇ ਭਿਆਨਕ ਟੱਕਰ

ਜਾਣਕਾਰੀ ਮੁਤਾਬਕ ਉਹ ਤਿੰਨੋਂ ਦੋਸਤ ਜ਼ੀਰਾ ਦੇ ਰਹਿਣ ਵਾਲੇ ਸਨ ਅਤੇ ਉਹ ਵਿਆਹ ਸਮਾਰੋਹ ਦੇ 'ਚ ਭਾਗ ਲੈਣ ਜਾ ਰਹੇ ਸਨ। ਮਿਤ੍ਰਕਾ ਦੀ ਪਛਾਣ ਦਵਿੰਦਰ ਸ਼ਰਮਾ ਤੇ ਸੁਖਬੀਰ ਸਿੰਘ ਵਜੋਂ ਹੋਈ ਹੈ।

ABOUT THE AUTHOR

...view details