ਪੰਜਾਬ

punjab

ETV Bharat / state

ਬਠਿੰਡਾ ਸੜਕ ਹਾਦਸੇ ਵਿੱਚ ਮਾਂ-ਪੁੱਤਰ ਦੀ ਮੌਤ, ਧੀ ਜ਼ਖ਼ਮੀ - bathinda news

ਬਠਿੰਡਾ ਵਿਖੇ ਓਵਰਟੇਕ ਕਰਦੇ ਅਲਟੋ ਕਾਰ ਨਾਲ ਦਰਦਨਾਕ ਹਾਦਸਾ ਵਾਪਰ ਗਿਆ। ਇਸ ਦੌਰਾਨ ਮਾਂ-ਪੁੱਤਰ ਦੀ ਮੌਕੇ 'ਤੇ ਮੌਤ ਹੋ ਗਈ।

bathinda road accident, bathinda news
ਫ਼ੋਟੋ

By

Published : Feb 20, 2020, 8:39 AM IST

ਬਠਿੰਡਾ: ਬਠਿੰਡਾ ਡੱਬਵਾਲੀ ਨੈਸ਼ਨਲ ਹਾਈਵੇ 'ਤੇ ਪਿੰਡ ਗੁਰੂਸਰ ਸੈਣੇਵਾਲਾ ਦੇ ਕੋਲ ਰੋਮਾਣਾ ਪੈਟਰੋਲ ਪੰਪ ਸਾਹਮਣੇ ਇਕ ਆਲਟੋ ਕਾਰ ਦੀ ਟਰੱਕ ਨਾਲ ਟੱਕਰ ਹੋ ਗਈ। ਦੇਰ ਰਾਤ ਵਾਪਰੇ ਇਸ ਹਾਦਸੇ ਦੌਰਾਨ ਕਾਰ ਵਿੱਚ ਸਵਾਰ ਮਾਂ-ਪੁੱਤਰ ਦੀ ਮੌਤ ਹੋ ਗਈ, ਜਦਕਿ ਇਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ।

ਵੇਖੋ ਵੀਡੀਓ

ਪ੍ਰਾਪਤ ਜਾਣਕਾਰੀ ਅਨੁਸਾਰ ਦਰਦਨਾਕ ਹਾਦਸਾ ਵਾਪਰ ਜਾਣ ਸਮੇਂ ਡੱਬਵਾਲੀ ਵਾਸੀ ਪਰਿਵਾਰ ਬਠਿੰਡਾ ਤੋਂ ਵਾਪਸ ਡੱਬਵਾਲੀ ਜਾ ਰਿਹਾ ਸੀ। ਪਿੰਡ ਜੋਧਪੁਰ ਰੋਮਾਣਾ ਤੋਂ ਅੱਗੇ ਰੋਮਾਣਾ ਪੈਟਰੋਲ ਪੰਪ ਦੇ ਸਾਹਮਣੇ ਕਿਸੇ ਵਾਹਨ ਨੂੰ ਓਵਰਟੇਕ ਕਰਦੇ ਸਮੇਂ ਆਲਟੋ ਕਾਰ ਦੀ ਟੱਕਰ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਹੋ ਗਈ।

ਇਸ ਟੱਕਰ ਕਾਰਨ 28 ਸਾਲਾਂ ਕ੍ਰਿਸਨ ਕੁਮਾਰ ਤੇ ਉਸ ਦੀ ਮਾਤਾ 55 ਸਾਲਾ ਬਿਮਲਾ ਦੇਵੀ ਦੀ ਮੌਕੇ 'ਤੇ ਮੌਤ ਹੋ ਗਈ। ਉੱਥੇ ਹੀ ਮ੍ਰਿਤਕ ਕ੍ਰਿਸ਼ਣ ਕੁਮਾਰ ਦੀ ਭੈਣ ਮਨੀਸ਼ਾ ਰਾਣੀ ਦੀ ਹਾਲਤ ਗੰਭੀਰ ਬਣੀ ਹੋਈ, ਜੋ ਕਿ ਬਠਿੰਡਾ ਦੇ ਮੈਕਸ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।

ਇਹ ਵੀ ਪੜ੍ਹੋ: 'ਮੈ ਤਾਂ ਸਿੱਧੂ ਦੇ ਕ੍ਰਿਕਟ ਖੇਡਣ ਵੇਲੇ ਦਾ ਫੈਨ ਹਾਂ'

ABOUT THE AUTHOR

...view details