ਪੰਜਾਬ

punjab

ETV Bharat / state

ਲੱਖਾਂ ਦੀ ਨਕਲੀ ਕਰੰਸੀ ਸਣੇ ਮਹਿਲਾ ਅਤੇ ਵਿਅਕਤੀ ਕਾਬੂ

ਬਠਿੰਡਾ ਪੁਲਿਸ ਨੇ 10 ਲੱਖ 55 ਹਜ਼ਾਰ ਰੁਪਏ ਦੀ ਜਾਅਲੀ ਕਰੰਸੀ ਬਣਾ ਕੇ ਲੋਕਾਂ ਨਾਲ ਧੋਖਾ ਕਰਨ ਵਾਲੇ ਇਕ ਮਹਿਲਾ ਅਤੇ ਵਿਅਕਤੀ ਨੂੰ ਨਕਲੀ ਨੋਟ ਬਣਾਉਣ ਵਾਲੀ ਮਸ਼ੀਨ ਸਣੇ ਕਾਬੂ ਕੀਤਾ ਹੈ।

ਲੱਖਾਂ ਦੀ ਨਕਲੀ ਕਰੰਸੀ ਸਣੇ ਮਹਿਲਾ ਅਤੇ ਵਿਅਕਤੀ ਕਾਬੂ

By

Published : Sep 6, 2019, 10:52 PM IST

ਬਠਿੰਡਾ: ਬੀਤੇ ਦਿਨੀਂ ਥਾਣਾ ਕੋਤਵਾਲੀ ਦੇ ਵਿੱਚ ਇੱਕ ਮਹਿਲਾ ਦੇ ਖਿਲਾਫ ਨਕਲੀ ਨੋਟ ਦੀ ਵਰਤੋਂ ਕੀਤੇ ਜਾਣ ਦੇ ਮਾਮਲੇ ਨੂੰ ਲੈ ਕੇ ਮੁਕੱਦਮਾ ਦਰਜ ਕੀਤਾ ਗਿਆ ਸੀ ਜਿਸ ਦਾ ਖੁਲਾਸਾ ਸ਼ੁੱਕਰਵਾਰ ਨੂੰ ਬਠਿੰਡਾ ਦੇ ਐੱਸਐੱਸਪੀ ਡਾ. ਨਾਨਕ ਸਿੰਘ ਵੱਲੋਂ ਕੀਤਾ ਗਿਆ ਉਨ੍ਹਾਂ ਨੇ ਦੱਸਿਆ ਕਿ ਰਮਨਜੀਤ ਕੌਰ ਨਾਂਅ ਦੀ ਇਹ ਮਹਿਲਾ ਸਿਰਸਾ ਦੀ ਰਹਿਣ ਵਾਲੀ ਹੈ ਜੋ ਆਪਣੇ ਜੀਜਾ ਜਗਦੀਸ਼ ਕੁਮਾਰ ਦੇ ਨਾਲ ਮਿਲ ਕੇ ਆਪਣੇ ਘਰ ਵਿੱਚ ਨਕਲੀ ਨੋਟ ਛਾਪਣ ਦਾ ਕੰਮ ਕਰਦੀ ਸੀ।

ਵੇਖੋ ਵੀਡੀਓ।

ਸਿਰਸਾ ਦੇ ਦੀ ਰਹਿਣ ਵਾਲੀ ਰਮਨਜੀਤ ਕੌਰ ਅਤੇ ਜਗਦੀਸ਼ ਕੁਮਾਰ ਦੋ ਲੱਖ ਤੋਂ ਵੱਧ ਦੀ ਨਕਲੀ ਨੋਟਾਂ ਦੀ ਰਕਮ ਬਾਜ਼ਾਰ ਵਿੱਚ ਧੋਖੇ ਨਾਲ ਲੋਕਾਂ ਨੂੰ ਦੇ ਚੁੱਕੇ ਸੀ ਜਿਸ ਤੋਂ ਬਾਅਦ ਇਹ ਮਹਿਲਾ ਰਮਨਜੀਤ ਕੌਰ ਬਠਿੰਡਾ ਵਿੱਚ ਆਈ ਜਿੱਥੇ ਉਸ ਵੱਲੋਂ ਇੱਕ ਹਜ਼ਾਰ ਰੁਪਏ ਨਕਲੀ ਕਰੰਸੀ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।

ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਨੌਜਵਾਨ ਕੀਤਾ ਜ਼ਖਮੀ

ਮਾਮਲੇ ਦੀ ਪੁਸ਼ਟੀ ਕਰਦਿਆਂ ਐੱਸਐੱਸਪੀ ਡਾ. ਨਾਨਕ ਸਿੰਘ ਨੇ ਦੱਸਿਆ ਕਿ ਇਨ੍ਹਾਂ ਦੇ ਕੋਲੋਂ ਦਸ ਲੱਖ 55 ਹਜ਼ਾਰ ਦੀ ਨਕਲੀ ਕਰੰਸੀ ਬਰਾਮਦ ਕੀਤੀ ਜਾ ਚੁੱਕੀ ਹੈ ਅਤੇ ਹੁਣ ਇਨ੍ਹਾਂ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਅਦਾਲਤ ਵੱਲੋ ਰਿਮਾਂਡ ਹਾਸਲ ਕੀਤੀ ਗਈ ਹੈ। ਮਾਮਲੇ ਦੀ ਪੜਤਾਲ ਤੋਂ ਬਾਅਦ ਇਨ੍ਹਾਂ ਦੋਸ਼ੀਆਂ ਨੂੰ ਜੇਲ੍ਹ ਭੇਜਿਆ ਜਾਵੇਗਾ।

ABOUT THE AUTHOR

...view details