ਬਠਿੰਡਾ: ਬੀਤੇ ਦਿਨ ਸ਼ਹਿਰ 'ਚ ਇੱਕ ਨੌਜਵਾਨ ਕੁੜੀ ਦੀ ਸਿਰ ਵੱਢੀ ਲਾਸ਼ ਮਿਲਣ ਦੇ ਮਾਮਲੇ ਨੂੰ ਪੁਲਿਸ ਨੇ ਸੁਲਝਾ ਲਿਆ ਹੈ। ਪੁਲਿਸ ਨੇ ਇਸ ਮਾਮਲੇ ਦੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਬਠਿੰਡਾ 'ਚ ਨੌਜਵਾਨ ਕੁੜੀ ਦਾ ਸਿਰ ਵੱਢ ਕੇ ਕਤਨ ਕਰਨ ਦਾ ਮਾਮਲਾ: ਮੁਲਜ਼ਮ ਕਾਬੂ - 2 arrested in bathinda murder case
ਬਠਿੰਡਾ 'ਚ ਨੌਜਵਾਨ ਕੁੜੀ ਦਾ ਸਿਰ ਵੱਢ ਕੇ ਕਤਲ ਦੇ ਮਾਮਲੇ 'ਚ ਪੁਲਿਸ ਨੇ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਫ਼ਾਈਲ ਫ਼ੋਟੋ।
ਜਾਣਕਾਰੀ ਮੁਤਾਬਕ ਇਹ ਮਾਮਲਾ ਆਪਸੀ ਰੰਜਸ਼ ਦਾ ਹੈ ਜਿਸ ਦੇ ਚਲਦਿਆਂ ਕੁੜੀ ਦਾ ਕਤਲ ਕੀਤਾ ਗਿਆ ਹੈ। ਦਰਅਸਲ ਕੁੜੀ ਆਰਕੈਸਟਰਾ ਦਾ ਕੰਮ ਕਰਦੀ ਸੀ ਅਤੇ ਉਨ੍ਹਾਂ ਦਾ ਦੂਜੇ ਆਰਕੈਸਟਰਾ ਦਾ ਕੰਮ ਕਰਨ ਵਾਲਿਆਂ ਨਾਲ ਝਗੜਾ ਹੋ ਗਿਆ। ਇਸ ਤੋਂ ਬਾਅਦ ਰਜਵਾਹੇ ਵਿੱਚੋਂ ਕੁੜੀ ਦੀ ਸਿਰ ਵੱਢੀ ਲਾਸ਼ ਬਰਾਮਦ ਹੋਈ। ਪੁਲਿਸ ਨੇ ਪੂਰੀ ਤਫ਼ਤੀਸ਼ ਤੋਂ ਬਾਅਦ ਇਹ ਮਾਮਲਾ ਸੁਲਝਾਇਆ ਅਤੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਜ਼ਿਕਰਯੋਗ ਹੈ ਕਿ ਬਠਿੰਡਾ ਚ ਗਨਪਤੀ ਇਨਕਲੇਵ ਨੇੜੇ ਰਜਵਾਹੇ ਵਿੱਚੋਂ ਇੱਕ ਨੌਜਵਾਨ ਲੜਕੀ ਦੀ ਸਿਰ ਵੱਡੀ ਲਾਸ਼ ਨਗਨ ਹਾਲਤ ਵਿੱਚ ਮਿਲੀ ਸੀ। ਲੜਕੀ ਦਾ ਸਿਰ ਲਾਸ਼ ਤੋਂ 1 ਕਿਲੋਮੀਟਰ ਦੀ ਦੂਰੀ ਤੋਂ ਮਿਲਿਆ ਸੀ।