ਪੰਜਾਬ

punjab

ETV Bharat / state

ਹਰਿਆਣਾ ਤੋਂ ਪੰਜਾਬ ਨਸ਼ਾ ਲੈ ਕੇ ਆ ਰਹੇ 2 ਤਸਕਰ ਹੈਰੋਇਨ ਸਣੇ ਪੁਲਿਸ ਅੜਿੱਕੇ - 2 ਤਸਕਰ 25 ਗ੍ਰਾਮ ਹੈਰੋਇਨ ਸਣੇ ਪੁਲਿਸ ਅੜਿੱਕੇ

ਬਠਿੰਡਾ ਵਦੇ ਪਿੰਡ ਮੱਲਾਵਾਲਾ ਵਿਖੇ ਪੁਲਿਸ ਨੇ ਨਸ਼ਾ ਤਸਕਰਾਂ ਦਾ ਪਿੱਛਾ ਕਰਦੇ ਹੋਏ ਇੱਕ ਗੱਡੀ ਕਬਜ਼ੇ ਵਿੱਚ ਲਈ ਹੈ ਜਿਸ ਵਿੱਚ 25 ਗ੍ਰਾਮ ਹੈਰੋਇਨ ਬਰਾਮਦ ਕੀਤੀ।

2 arrested by Punjab Police
2 ਤਸਕਰ ਹੈਰੋਇਨ ਸਣੇ ਪੁਲਿਸ ਅੜਿੱਕੇ

By

Published : Oct 20, 2022, 10:45 AM IST

Updated : Oct 20, 2022, 11:08 AM IST

ਬਠਿੰਡਾ:ਹਰਿਆਣਾ ਤੋਂ ਪੰਜਾਬ ਹੈਰੋਇਨ ਲੈ ਕੇ ਆ ਰਹੇ ਨਸ਼ਾ ਤਸਕਰਾਂ ਦੁਆਰਾ ਐਸਟੀਐਫ ਬਠਿੰਡਾ ਦੁਆਰਾ ਪਿੰਡ ਮੱਲਾਵਾਲਾ ਵਿੱਚ ਲਗਾਏ ਗਏ ਨਾਕੇ ਨੂੰ ਭੰਨ ਕੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਨਸ਼ਾ ਤਸਕਰਾਂ ਦੀ ਗੁਜਰਾਤ ਦੇ ਨੰਬਰ ਪਲੇਟ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ। ਜਿਸ ਵਿੱਚ ਪੁਲਿਸ ਨੂੰ 25 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।

ਪਿੰਡ ਮੱਲਵਾਲਾ ਦੇ ਪੰਚਾਇਤ ਮੈਂਬਰ ਗੁਰਚਰਨ ਸਿੰਘ ਨੇ ਦੱਸਿਆ ਕਿ ਸਵੇਰੇ ਕਰੀਬ 2 ਵਜੇ ਉਨ੍ਹਾਂ ਦੇ ਪਿੰਡ 'ਚ ਭਾਰੀ ਮਾਤਰਾ 'ਚ ਪੁਲਿਸ ਆਈ ਸੀ, ਜਿਸ ਦੌਰਾਨ ਲੋਕਾਂ ਨੇ ਉਨ੍ਹਾਂ ਨੂੰ ਪਿੰਡ 'ਚ ਗੋਲੀਬਾਰੀ ਹੋਣ ਦੀ ਸੂਚਨਾ ਦਿੱਤੀ ਤਾਂ ਉਨ੍ਹਾਂ ਸਬੰਧਿਤ ਥਾਣਾ 1 ਦੀ ਪੁਲਿਸ ਨੂੰ ਸੂਚਨਾ ਦਿੱਤੀ ਅਤੇ 2 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।

ਇਹ ਵੀ ਪੜੋ:ਭਾਰਤੀ ਦੂਤਾਵਾਸ ਨੇ ਜਾਰੀ ਕੀਤੀ ਐਡਵਾਇਜ਼ਰੀ, ਭਾਰਤ ਦੇ ਨਾਗਰਿਕ ਜਲਦੀ ਤੋਂ ਜਲਦੀ ਛੱਡ ਦੇਣ ਯੂਕ੍ਰੇਨ

Last Updated : Oct 20, 2022, 11:08 AM IST

ABOUT THE AUTHOR

...view details