ਬਠਿੰਡਾ: ਸਿਵਲ ਲਾਇੰਜ਼ ਕਲੱਬ ਵਿੱਚ ਕਾਂਗਰਸ ਪਾਰਟੀ ਵੱਲੋਂ ਮਾਲਵਾ ਜ਼ੌਨ ਦਾ ਦਫ਼ਤਰ ਗੈਰ ਕਾਨੂਨੀ ਤਰੀਕੇ ਨਾਲ ਬਣਾਉਣ ਨੂੰ ਲੈ ਕੇ ਜ਼ਿਲ੍ਹਾ ਅਦਾਲਤ ਨੇ ਪਾਰਟੀ ਦੇ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਸਣੇ 12 ਲੋਕਾਂ ਨੂੰ ਸੰਮਨ ਜਾਰੀ ਕੀਤਾ ਹੈ।
ਗੈਰ-ਕਾਨੂੰਨੀ ਤਰੀਕੇ ਦਫ਼ਤਰ ਬਣਾਉਣ 'ਤੇ ਸੋਨੀਆ ਗਾਂਧੀ ਤੇ ਜਾਖੜ ਸਣੇ 12 ਲੋਕਾਂ ਨੂੰ ਸੰਮਨ ਜਾਰੀ
ਬਠਿੰਡਾ ਦੀ ਜ਼ਿਲ੍ਹਾ ਅਦਾਲਤ ਨੇ ਯੁਪੀਏ ਚੇਅਰਪਰਸਨ ਸੋਨੀਆ ਗਾਂਧੀ ਸਣੇ 12 ਵਿਅਕਤੀਆਂ ਨੂੰ ਸੰਮਨ ਜਾਰੀ ਕੀਤਾ ਹੈ ਅਤੇ 6 ਸਤੰਬਰ ਨੂੰ ਕੋਰਟ ਵਿੱਚ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਹਨ।
ਬਠਿੰਡਾ ਸਿਵਲ ਲਾਇਨਜ਼ ਕਲੱਬ ਦੇ ਪ੍ਰਧਾਨ ਸ਼ਿਵਦੇਵ ਸਿੰਘ ਨੇ ਬਠਿੰਡਾ ਅਦਾਲਤ ਵਿੱਚ ਕੇਸ ਦਾਇਰ ਕੀਤਾ ਸੀ। ਸ਼ਿਵਦੇਵ ਸਿੰਘ ਨੇ ਕਾਂਗਰਸ ‘ਤੇ ਆਰੋਪ ਲਗਾਏ ਹਨ ਕਿ ਕਾਂਗਰਸ ਨੇ ਬਠਿੰਡਾ ਦੇ ਸਿਵਿਲ ਲਾਈਨ ਕਲੱਬ ‘ਚ ਬਣਿਆ ਸ੍ਰੀ ਗੁਰੂ ਨਾਨਕ ਹਾਲ ਅਤੇ ਲਾਇਬ੍ਰੇਰੀ ਨੂੰ ਹਟਾ ਕੇ ਕਾਂਗਰਸ ਦਾ ਮਾਲਵਾ ਜੋਨ ਦਫ਼ਤਰ ਅਤੇ ਨਾਜਾਇਜ਼ ਇਮਾਰਤ ਬਣਾਈ ਹੈ। ਸ਼ਿਵ ਦੇਵ ਸਿੰਘ ਨੇ ਇਹ ਗੈਰਕਾਨੂਨੀ ਅਤੇ ਨਿਯਮਾਂ ਦੇ ਖ਼ਿਲਾਫ਼ ਹੈ। ਇਸ ਲਈ ਉਨ੍ਹਾਂ ਨੂੰ ਅਦਾਲਤ ਵਿੱਚ ਕੇਸ ਦਾਇਰ ਕਰਨਾ ਪਿਆ।
ਉਨ੍ਹਾਂ ਨੇ ਕਿਹਾ ਕਿ ਕੁਝ ਨਿਯੁਕਤੀਆਂ ਵੀ ਕਲੱਬ ਦੇ ਵਿੱਚ ਗੈਰ ਕਾਨੂੰਨੀ ਢੰਗ ਨਾਲ ਕੀਤੀਆਂ ਗਈਆਂ ਹਨ। ਸ਼ਿਵ ਦੇਵ ਸਿੰਘ ਦੇ ਐਡਵੋਕੇਟ ਡਾ.ਰਾਓ ਨੇ ਦੱਸਿਆ ਕਿ ਬਠਿੰਡਾ ਅਦਾਲਤ ਦੇ ਵਿੱਚ ਦੋ ਦਿਨ ਪਹਿਲਾ ਕੇਸ ਫਾਈਲ ਕੀਤਾ ਗਿਆ ਸੀ ਜਿਸ ਤੋਂ ਬਾਅਦ ਮਾਨਯੋਗ ਅਦਾਲਤ ਨੇ 12 ਲੋਕਾਂ ਨੂੰ ਸੰਮਨ ਜਾਰੀ ਕਰ 6 ਸਤੰਬਰ ਨੂੰ ਕੋਰਟ ਵਿੱਚ ਪੇਸ਼ ਹੋਣ ਨੂੰ ਕਿਹਾ ਹੈ।