ਬਠਿੰਡਾ: ਤੇਜ਼ ਰਫ਼ਤਾਰ ਨਾਲ ਆ ਰਹੀ ਪੀਆਰਟੀਸੀ ਬੱਸ ਨੇ ਬਠਿੰਡਾ ਬੱਸ ਸਟੈਂਡ ਦੇ ਨੇੜੇ ਇੱਕ ਸਾਈਕਲ ਸਵਾਰ ਵਿਅਕਤੀ ਨੂੰ ਬਸ ਦੇ ਟਾਇਰ ਹੇਠਾ ਦੇ ਦਿੱਤਾ ਜਿਸ ਨਾਲ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਬੱਸ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਿਸ ਵੱਲੋਂ ਬੱਸ ਡਰਾਈਵਰ ਵਿਰੁੱਧ ਮੁਕੱਦਮਾ ਦਰਜ ਕਰਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
PRTC ਦੀ ਬੱਸ ਨੇ ਸਾਈਕਲ ਸਵਾਰ ਨੌਜਵਾਨ ਨੂੰ ਦਰੜਿਆ, ਹੋਈ ਮੌਤ - ਪੰਜਾਬ
ਪੀਆਰਟੀਸੀ ਬੱਸ ਨੇ ਬਠਿੰਡਾ ਬੱਸ ਸਟੈਂਡ ਨੇੜੇ ਸਾਈਕਲ ਸਵਾਰ ਨੂੰ ਦਰੜਿਆ। ਸਾਈਕਲ ਸਵਾਰ ਦੀ ਮੌਕੇ 'ਤੇ ਹੋਈ ਮੌਤ। ਬੱਸ ਡਰਾਈਵਰ ਦੀ ਲਾਪਰਵਾਹੀ ਨਾਲ ਵਾਪਰਿਆ ਹਾਦਸਾ। ਡਰਾਈਵਰ ਮੌਕੇ 'ਤੋਂ ਫ਼ਰਾਰ।
ਮ੍ਰਿਤਕ ਵਿਅਕਤੀ ਨੂੰ ਨੌਜਵਾਨ ਵੈੱਲਫੇਅਰ ਸੁਸਾਇਟੀ ਵੱਲੋਂ ਪੋਸਟਮਾਰਟਮ ਲਈ ਸਰਕਾਰੀ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਸੀ।
ਮ੍ਰਿਤਕ ਦੀ ਪਛਾਣ ਹਰਬਾਜ ਸਿੰਘ ਵਾਸੀ ਬਲਰਾਜ ਨਗਰ, ਬਠਿੰਡਾ ਵਜੋਂ ਹੋਈ ਹੈ। ਬਠਿੰਡਾ ਦੇ ਸ਼ੀਸ਼ ਮਹਿਲ ਵਿੱਚ ਸਿਕਓਰਿਟੀ ਗਾਰਡ ਵਜੋਂ ਤਕਰੀਬਨ 6-7 ਸਾਲ ਤੋਂ ਕੰਮ ਕਰਦੇ ਮ੍ਰਿਤਕ ਦੀ 10 ਮਹੀਨਿਆਂ ਦੀ ਬੇਟੀ ਹੈ। ਪਰਿਵਾਰ ਵਿੱਚ ਉਸ ਦੀ ਪਤਨੀ, ਬਜ਼ੁਰਗ ਮਾਂ-ਪਿਉ ਹਨ, ਜਿਨ੍ਹਾਂ ਦਾ ਹੁਣ ਕੋਈ ਸਹਾਰਾ ਨਹੀਂ ਰਿਹਾ ਹੈ। ਇਨਸਾਫ਼ ਦੀ ਮੰਗ ਕਰ ਰਹੇ ਮ੍ਰਿਤਕ ਹਰਬਾਜ ਸਿੰਘ ਦੇ ਘਰ ਵਿੱਚ ਮਾਤਮ ਦਾ ਮਾਹੌਲ ਹੈ।
ਪੁਲਿਸ ਵਲੋਂ ਮਾਮਲਾ ਦਰਜ ਕਰ ਕੇ ਬਸ ਡਰਾਈਵਰ ਦੀ ਭਾਲ ਜਾਰੀ ਹੈ।