ਬਰਨਾਲਾ:ਜ਼ਿਲ੍ਹਾ ਬਰਨਾਲਾ ਦੇ ਪਿੰਡ ਸੁਖਪੁਰਾ (Sukhpura village in Barnala) ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਪਿੰਡ ਵਿੱਚ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਇੱਕ ਮਜਦੂਰ ਪਰਿਵਾਰ ਨਾਲ ਸਬੰਧਿਤ ਨੌਜਵਾਨ ਨੇ ਪਿੰਡ ਦੇ ਕਬਰਸਤਾਨ ’ਚ ਜਾ ਕੇ ਖੁਦ ਨੂੰ ਅੱਗ (youth set himself on fire by going to the graveyard) ਲਗਾ ਲਈ। ਅੱਗ ਲਗਾਉਣ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀ ਚੱਲ ਸਕਿਆ, ਪਰ ਨੌਜਵਾਨ ਚੰਡੀਗੜ ਵਿਖੇ ਗੰਭੀਰ ’ਚ ਹਾਲਤ ’ਚ ਜ਼ੇਰੇ ਇਲਾਜ਼ ਹੈ।
ਪਿੰਡ ਦੇ ਪ੍ਰਤੱਖਦਰਸ਼ੀਆਂ ਅਨੁਸਾਰ ਅੱਗ ਲਗਾਉਣ ਵਾਲਾ ਨੌਜਵਾਨ ਪਰਮਜੀਤ ਸਿੰਘ (26) ਪੁੱਤਰ ਸੁਖਪਾਲ ਸਿੰਘ ਕਾਲ਼ਾ ਨੇ ਦੁਪਿਹਰ ਸਮੇਂ ਆਪਣੇ ਘਰ ਤੋਂ ਕਬਰਸਤਾਨ ’ਚ ਜਾ ਕੇ ਆਪਣੇ ਉਪਰ ਪੈਟਰੋਲ ਛਿੜਕ ਲਿਆ ਅਤੇ ਲਾਈਟਰ ਨਾਲ ਖੁਦ ਨੂੰ ਅੱਗ ਲਗਾ ਲਈ। ਅੱਗ ਲਗਾਉਣ ਤੋਂ ਬਾਅਦ ਨੌਜਵਾਨ ਕਬਰਸਤਾਨ ਦੇ ਅੰਦਰ ਗੇੜੇ ਦਿੰਦਾ ਰਿਹਾ ਅਤੇ ਅੱਗ ਬੁਝਣ ’ਤੇ ਲਿਟਣ ਲੱਗ ਪਿਆ।
ਇਹ ਵੀ ਪੜੋ:ਕਾਂਗਰਸ ਹਾਈਕਮਾਨ ਨੂੰ ਖੁਸ਼ ਕਰਨ 'ਚ ਲੱਗੇ ਸਿੱਧੂ, ਸੜਕ 'ਤੇ ਕਾਂਗਰਸੀਆਂ ਨਾਲ ਭਿੜੇ