ਬਰਨਾਲਾ : 20 ਮਾਰਚ ਨੂੰ ਵਿਸ਼ਵ ਭਰ 'ਚ ਚਿੜੀ ਦਿਵਸ ਮਨਾਇਆ ਜਾਂਦਾ ਹੈ। ਇਹ ਚਿੜੀ ਦਿਵਸ ਚਿੜੀਆਂ ਦੀਆਂ ਅਲੋਪ ਹੋ ਰਹੀਆਂ ਪ੍ਰਜਾਤੀਆਂ ਨੂੰ ਬਚਾਉਣ ਲਈ ਜਗਰੂਕਤਾ ਫੈਲਾਉਣ ਲਈ ਮਨਾਇਆ ਜਾਂਦਾ ਹੈ। ਪੰਜਾਬ ਵਿੱਚ ਚਿੜੀਆਂ ਦੀਆਂ ਅਨੇਕ ਪ੍ਰਜਾਤੀਆਂ ਖ਼ਤਮ ਹੋਣ ਦੇ ਕੰਢੇ ਹਨ ਜਿਨ੍ਹਾਂ ਨੂੰ ਬਚਾਉਣ ਲਈ ਕਈ ਪੰਛੀ ਪ੍ਰੇਮੀ ਯਤਨ ਕਰ ਰਹੇ ਹਨ। ਇਨ੍ਹਾਂ ਵਿੱਚੋਂ ਹੀ ਇੱਕ ਨੌਜਵਾਨ ਬਰਨਾਲਾ ਦਾ ਸੰਦੀਪ ਧੌਲਾ ਹੈ। ਜੋ ਆਪਣੇ ਸਾਥੀਆਂ ਨਾਲ ਮਿਲ ਕੇ ਪੰਛੀਆਂ ਦੀਆਂ ਪ੍ਰਜਾਤੀਆਂ ਨੂੰ ਬਚਾਉਣ ਦਾ ਕੰਮ ਕਰ ਰਿਹਾ ਹੈ।
ਸੰਦੀਪ ਅਤੇ ਉਸ ਦੇ ਸਾਥੀਆਂ ਨੇ ਹੁਣ ਤੱਕ ਪੰਛੀਆਂ ਦੀਆਂ ਪ੍ਰਜਾਤੀਆਂ ਨੂੰ ਬਚਾਉਣ ਲਈ ਜਿਥੇ ਸੂਬੇ 'ਚ 20 ਹਜ਼ਾਰ ਦੇ ਕਰੀਬ ਆਲ੍ਹਣੇ ਲਗਾਏ ਹਨ ਉੱਥੇ ਹੀ ਉਨ੍ਹਾਂ ਨੇ ਪੰਛੀਆਂ ਨੂੰ ਕੁਦਰਤੀ ਰਿਹਾਇਸ਼ ਦੇਣ ਲਈ ਵੱਡੀ ਪੱਧਰ ਉੱਤੇ ਦਰੱਖ਼ਤ ਲਗਾਉਣ ਦੀ ਮੁਹਿੰਮ ਵੀ ਚਲਾਈ ਹੈ। ਵਿਸ਼ਵ ਚਿੜੀ ਦਿਵਸ ਮੌਕੇ ਸੰਦੀਪ ਧੌਲਾ ਅਤੇ ਉਸ ਦੇ ਸਾਥੀਆਂ ਨੇ ਪਿੰਡ ਧੌਲਾ ਵਿਖੇ 500 ਆਲ੍ਹਣੇ ਲਗਾਏ ਹਨ।
ਪੰਛੀ ਪ੍ਰੇਮੀ ਸੰਦੀਪ ਧੌਲਾ ਨੇ ਦੱਸਿਆ ਕਿ ਜਦੋਂ ਵੀ ਕੁਦਰਤੀ ਨਾਲ ਛੇੜਛਾੜ ਕੀਤੀ ਜਾਂਦੀ ਹੈ ਤਾਂ ਉਸ ਦੇ ਨਤੀਜਾ ਕਾਫੀ ਮਾੜੇ ਦੇਖਣ ਨੂੰ ਮਿਲਦੇ ਹਨ। ਅੱਜ ਅਸੀਂ ਬਦਲਦੇ ਯੁੱਗ ਵਿੱਚ ਵੱਡੀ ਗਿਣਤੀ 'ਚ ਦਰਖ਼ਤ ਬੂਟੇ ਰੁੱਖ ਕੱਟ ਦਿੱਤੇ ਹਨ ਇਸ ਕਰਕੇ ਪੰਛੀਆਂ ਨੂੰ ਬਰੀਡਿੰਗ ਕਰਨ ਲਈ ਜਗ੍ਹਾ ਨਹੀਂ ਰਹੀ ਜਿਸ ਕਾਰਨ ਬਹੁਤ ਸਾਰੇ ਪੰਛੀ ਬੇਘਰ ਹੋ ਕੇ ਹੌਲੀ-ਹੌਲੀ ਖ਼ਤਮ ਹੋ ਚੱਲੇ ਹਨ। ਪੰਛੀਆਂ ਦੀਆਂ ਅਲੋਪ ਰਹੀਆਂ ਪ੍ਰਜਾਤੀਆਂ ਨੂੰ ਬਚਾਉਣ ਲਈ ਉਨ੍ਹਾਂ ਵੱਲੋਂ ਯਤਨ ਸ਼ੁਰੂ ਕੀਤੇ ਗਏ ਹਨ।
ਇਸ ਯਤਨ ਸਦਕਾ ਉਨ੍ਹਾਂ ਦੇ ਪਿੰਡ ਵਿੱਚ ਪੰਛੀਆਂ ਦੀਆਂ ਅਲੋਪ ਹੋ ਰਹੀਆਂ ਪ੍ਰਜਾਤੀਆਂ ਜਿਵੇਂ ਘਰੇਲੂ ਚਿੜੀ , ਝੋਨਾ ਚਿੜੀ, ਜੁਗਲ ਗਟਾਰ, ਡੱਬੀ ਤੋਦਾ, ਮੈਨਾ, ਉੱਲੂ, ਨੀਲਕੰਠ, ਭੂਰੀ ਗਾਲੜੀ, ਕਬੂਤਰ, ਕਾਂ, ਕੋਚਰ ਸ਼ਿਕਰਾ, ਤੇਲਿਆ ਮੁਨਿਆ, ਚਿਟਕਲੀ ਮੁਨਿਆ, ਲਾਲ ਟੋਟਰੂ ਆਦਿ ਪੰਛੀ ਵੀ ਦੇਖਣ ਨੂੰ ਮਿਲ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਪੰਛੀਆਂ ਦਾ ਸਾਡੇ ਜੀਵਨ ਵਿੱਚ ਬਹੁਤ ਹੀ ਅਹਿਮ ਸਥਾਨ ਸੀ। ਅੱਜ 500 ਨਵੇਂ ਆਲ੍ਹਣੇ ਲਗਾ ਕੇ ਸੰਸਾਰ ਚਿੜੀ ਦਿਨ ਮਨਾਇਆ ਹੈ ਅਤੇ ਦੇਸ਼ ਦੇ ਲੋਕਾਂ ਨੂੰ ਵੀ ਇਹ ਸੰਦੇਸ਼ ਦਿੱਤਾ ਹੈ ਕਿ ਇਹ ਪੰਛੀ ਸਾਡੀ ਅਨਮੋਲ ਅਮਾਨਤ ਹਨ। ਇਨ੍ਹਾਂ ਨੂੰ ਬਚਾਉਣਾ ਸਾਡਾ ਫਰਜ਼ ਬਣਦਾ ਹੈ।
ਆਲ੍ਹਣਿਆਂ ਦੀ ਵਿਸ਼ੇਸ਼ਤਾ