ਪੰਜਾਬ

punjab

ETV Bharat / state

ਭਦੌੜ ਦੇ ਨੌਜਵਾਨ ਦੀ ਧੂਰੀ ਵਿਖੇ ਇਕ ਸੜਕ ਦੁਰਘਟਨਾ ਦੌਰਾਨ ਮੌਤ - ਪਟਵਾਰੀ ਪੈਟਰੋਲ ਪੰਪ

ਧੂਰੀ ਵਿਖੇ ਹਾਦਸੇ ਦੌਰਾਨ ਭਦੌੜ ਦੇ ਨੌਜਵਾਨ ਦੀ ਮੌਤ ਹੋ ਗਈ ਹੈ। ਇਹ ਹਾਦਸਾ ਮੋਟਰਸਾਈਕਲ ਦੀ ਕਾਰ ਨਾਲ ਟੱਕਰ ਹੋਣ ਕਾਰਨ ਵਾਪਰਿਆ ਹੈ।

ਸੜਕ ਦੁਰਘਟਨਾ ਦੌਰਾਨ ਮੌਤ
ਸੜਕ ਦੁਰਘਟਨਾ ਦੌਰਾਨ ਮੌਤ

By

Published : Mar 22, 2022, 6:34 AM IST

ਬਰਨਾਲਾ: ਭਦੌੜ ਦੇ ਨੌਜਵਾਨ ਦੀ ਜਹਾਂਗੀਰ ਰੋਡ ਧੂਰੀ ਵਿਖੇ ਇੱਕ ਸੜਕ ਦੁਰਘਟਨਾ ਦੌਰਾਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੇ ਚਾਚੇ ਦੇ ਮੁੰਡੇ ਗਗਨਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੰਘੇ ਕੱਲ੍ਹ ਉਸ ਦੇ ਚਾਚੇ ਦਾ ਲੜਕਾ ਸਤਨਾਮ ਸਿੰਘ ਪੁੱਤਰ ਹਰਦੇਵ ਸਿੰਘ ਉਮਰ ਕਰੀਬ 24 ਸਾਲ ਜੋ ਕਿ ਭਦੌੜ ਤੋਂ ਆਪਣੇ ਸਹੁਰੇ ਘਰ ਹਰਚੰਦਪੁਰਾ (ਧੂਰੀ) ਵਿਖੇ ਜਾ ਰਿਹਾ ਸੀ ਤਾਂ ਅਚਾਨਕ ਪਟਵਾਰੀ ਪੈਟਰੋਲ ਪੰਪ ਦੇ ਨੇੜੇ ਜਹਾਂਗੀਰ ਰੋਡ ਤੇ ਸਾਹਮਣੇ ਤੋਂ ਆ ਰਹੀ ਸਵਿਫਟ ਕਾਰ ਨਾਲ ਟੱਕਰ ਹੋ ਗਈ।

ਇਹ ਵੀ ਪੜੋ:ਮਾਨ ਨੇ ਕੈਬਨਿਟ ਨੂੰ ਵੰਡੇ ਮੰਤਰਾਲੇ, ਹੋਮ ਤੇ ਪਰਸੋਨਲ ਰੱਖਿਆ ਆਪਣੇ ਕੋਲ

ਟੱਕਰ ਹੋਣ ਨਾਲ ਸਤਨਾਮ ਸਿੰਘ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਅਤੇ ਬੇਹੋਸ਼ ਹੋ ਗਿਆ, ਜਿਸ ਨੂੰ ਮੌਕੇ ’ਤੇ ਮੌਜੂਦ ਕੁਝ ਲੋਕਾਂ ਨੇ ਧੂਰੀ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾ ਦਿੱਤਾ। ਮੌਕੇ ’ਤੇ ਉਸ ਦੇ ਕੋਲ ਸਾਡੇ ਪਰਿਵਾਰ ਦਾ ਕੋਈ ਨਾ ਹੋਣ ਤੇ ਧੂਰੀ ਦੇ ਲੋਕਾਂ ਨੇ ਇਸ ਦੇ ਮੋਟਰਸਾਈਕਲ ਦੇ ਕਾਗਜ਼ਾਤ ਤੋਂ ਭਦੌੜ ਦਾ ਪਤਾ ਦੇਖ ਕੇ ਸੋਸ਼ਲ ਮੀਡੀਆ ’ਤੇ ਇਸ ਦੀ ਜਾਣਕਾਰੀ ਸ਼ੇਅਰ ਕਰ ਦਿੱਤੀ ਅਤੇ ਸੋਸ਼ਲ ਮੀਡੀਆ ਰਾਹੀਂ ਹੀ ਉਨ੍ਹਾਂ ਨੂੰ ਇਸ ਘਟਨਾ ਦਾ ਪਤਾ ਲੱਗਿਆ।

ਸੜਕ ਦੁਰਘਟਨਾ ਦੌਰਾਨ ਮੌਤ

ਉਹਨਾਂ ਨੇ ਦੱਸਿਆ ਕਿ ਜਦੋਂ ਉਹ ਧੂਰੀ ਗਏ ਤਾਂ ਡਾਕਟਰਾਂ ਨੇ ਉਨ੍ਹਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਸਤਨਾਮ ਸਿੰਘ ਨੂੰ ਇਲਾਜ ਦੇ ਢੁੱਕਵੇਂ ਪ੍ਰਬੰਧ ਨਾ ਹੋਣ ਕਾਰਨ ਸੰਗਰੂਰ ਦੇ ਸਿਵਲ ਹਸਪਤਾਲ ਲਈ ਰੈਫਰ ਕਰ ਦਿੱਤਾ ਜਿੱਥੇ ਡਾਕਟਰਾਂ ਨੇ ਮੁੱਢਲੀ ਜਾਂਚ ਦੌਰਾਨ ਉਸ ਦੇ ਸਿਰ ਦੀ ਸਕੈਨ ਕਰਵਾਈ ਜਿਸ ਵਿੱਚ ਉਸ ਦੇ ਸਿਰ ਦੀ ਖੋਪੜੀ ਵਿੱਚ ਤਰੇੜ ਆਈ ਹੋਈ ਸੀ ਅਤੇ ਡਾਕਟਰਾਂ ਨੇ ਸੀਰੀਅਸ ਕਹਿ ਕੇ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਲਈ ਰੈਫਰ ਕਰ ਦਿੱਤਾ।

ਸਤਨਾਮ ਸਿੰਘ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਲਿਜਾ ਰਹੇ ਸਨ ਤਾਂ ਪਟਿਆਲਾ ਤੋਂ ਪਿੱਛੇ 10 ਕਿਲੋਮੀਟਰ ਤੇ ਹੀ ਦਮ ਤੋੜ ਗਿਆ ਅਤੇ ਜਦੋਂ ਉਨ੍ਹਾਂ ਨੇ ਰਾਜਿੰਦਰਾ ਹਸਪਤਾਲ ਵਿਖੇ ਡਾਕਟਰਾਂ ਕੋਲ ਦਾਖ਼ਲ ਕਰਵਾਇਆ ਤਾਂ ਡਾਕਟਰਾਂ ਨੇ ਸਤਨਾਮ ਸਿੰਘ ਨੂੰ ਮ੍ਰਿਤਕ ਕਰਾਰ ਦੇ ਕੇ ਉਸ ਦੀ ਲਾਸ਼ ਰਜਿੰਦਰਾ ਹਸਪਤਾਲ ਵਿੱਚ ਬਣੀ ਮੋਰਚਰੀ ਵਿਚ ਰੱਖ ਦਿੱਤੀ।

ਇਹ ਵੀ ਪੜੋ:ਰਾਜ ਸਭਾ ਸਾਂਸਦ ਪ੍ਰਤਾਪ ਬਾਜਵਾ ਨੇ ਦਿੱਤਾ ਅਸਤੀਫਾ

ਇਸ ਸਬੰਧੀ ਤਫਤੀਸ਼ ਕਰ ਰਹੇ ਥਾਣਾ ਸਿਟੀ ਧੂਰੀ ਦੇ ਏ ਐੱਸ ਆਈ ਰਣਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਕੋਲ ਹਰਦੇਵ ਸਿੰਘ ਪੁੱਤਰ ਭਾਗ ਸਿੰਘ ਨਿਵਾਸੀ ਭਾਮੀਆਂ ਰੋਡ ਭਦੌੜ ਨੇ ਬਿਆਨ ਲਿਖਾਏ ਹਨ ਕਿ ਉਨ੍ਹਾਂ ਦਾ ਪੁੱਤਰ ਸਤਨਾਮ ਸਿੰਘ ਆਪਣੇ ਸਹੁਰੇ ਘਰ ਆਪਣੀ ਪਤਨੀ ਅਤੇ ਆਪਣੀ ਬੇਟੀ ਨੂੰ ਲੈਣ ਹਰਚੰਦਪੁਰੇ ਜਾ ਰਿਹਾ ਸੀ ਜਦੋਂ ਉਹ ਮੋਟਰਸਾਈਕਲ ਲੈ ਕੇ ਧੂਰੀ ਸ਼ਹਿਰ ਪਹੁੰਚਿਆ ਤਾਂ ਉਸ ਦੇ ਮੋਟਰਸਾਈਕਲ ਦਾ ਐਕਸੀਡੈਂਟ ਹੋ ਗਿਆ ਅਤੇ ਇਲਾਜ ਲਈ ਰਾਜਿੰਦਰਾ ਹਸਪਤਾਲ ਪਟਿਆਲਾ ਲਿਜਾਂਦੇ ਸਮੇਂ ਉਨ੍ਹਾਂ ਦੀ ਰਸਤੇ ਵਿੱਚ ਮੌਤ ਹੋ ਗਈ ਜਿਸ ਦੇ ਆਧਾਰ ਤੇ ਉਨ੍ਹਾਂ ਵੱਲੋਂ 174 ਦੀ ਕਾਰਵਾਈ ਕਰਕੇ ਮਾਮਲਾ ਦਰਜ ਕਰ ਲਿਆ।

ABOUT THE AUTHOR

...view details