ਬਰਨਾਲਾ: ਭਦੌੜ ਨੇੜਲੇ ਪਿੰਡ ਮੱਝੂਕੇ ਵਿਖੇ 26 ਜੁਲਾਈ ਦੀ ਰਾਤ ਨੂੰ ਤਕਰੀਬਨ 11 ਵਜੇ ਇੱਕ ਕਰਿਆਨੇ ਦੀ ਦੁਕਾਨ ਵਿੱਚ ਚੋਰੀ ਕਰਨ ਦੀ ਨੀਅਤ ਨਾਲ ਇੱਕ ਨੌਜਵਾਨ ਵੱਲੋਂ ਕੈਮਰੇ ਤੋੜ ਲਏ ਗਏ। ਇਸ ਦਾ ਪਤਾ ਲੱਗਦਿਆਂ ਹੀ ਦੁਕਾਨਦਾਰ ਨੇ ਲੋਕਾਂ ਦੀ ਮਦਦ ਨਾਲ ਉਸ ਨੂੰ ਮੌਕੇ ਉੱਤੇ ਹੀ ਫੜ੍ਹ ਲਿਆ।
ਨੌਜਵਾਨ ਨੇ ਸੀਸੀਟੀਵੀ ਕੈਮਰੇ ਤੋੜ ਕੇ ਚੋਰੀ ਕਰਨ ਦੀ ਕੀਤੀ ਕੋਸ਼ਿਸ਼ - bhadaur news
ਭਦੌੜ ਨੇੜਲੇ ਪਿੰਡ ਮੱਝੂਕੇ ਵਿਖੇ ਇੱਕ ਨੌਜਵਾਨ ਵੱਲੋਂ ਕਰਿਆਨੇ ਦੀ ਦੁਕਾਨ ਵਿੱਚ ਸੀਸੀਟੀਵੀ ਕੈਮਰੇ ਤੋੜ ਕੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ। ਪਿੰਡ ਵਾਲਿਆਂ ਵੱਲੋਂ ਮੌਕੇ ਉੱਤੇ ਨੌਜਵਾਨ ਨੂੰ ਫੜ੍ਹ ਕੇ ਉਸ ਦੀ ਕੁੱਟਮਾਰ ਕੀਤੀ ਗਈ।
ਫ਼ੋਟੋ।
ਉਸ ਨੂੰ ਫੜ੍ਹ ਕੇ ਉਸ ਦੀ ਕੁੱਟਮਾਰ ਕੀਤੀ ਗਈ ਅਤੇ ਫਿਰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਨੌਜਵਾਨ ਦੀ ਉਕਤ ਕੈਮਰੇ ਤੋੜਨ ਦੀ ਵੀਡੀਓ ਦੂਜੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਪਿੰਡ ਵਾਸੀਆਂ ਵੱਲੋਂ ਇਸ ਨੌਜਵਾਨ ਨੂੰ ਕਾਬੂ ਕਰਨ ਅਤੇ ਕੈਮਰੇ ਤੋੜਨ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਕੀਤੀ ਜਾ ਰਹੀ ਹੈ।
ਇਸ ਸਬੰਧੀ ਥਾਣਾ ਭਦੌੜ ਵਿਖੇ ਸੰਪਰਕ ਕੀਤਾ ਗਿਆ ਤਾਂ ਮਾਮਲਾ ਦੇਖ ਰਹੇ ਏਐਸਆਈ ਨੇ ਕਿਹਾ ਕਿ ਅਜੇ ਅਸੀਂ ਤਫਤੀਸ਼ ਕਰ ਰਹੇ ਹਾਂ ਅਤੇ ਨੌਜਵਾਨ ਭਦੌੜ ਦੇ ਕਿਸੇ ਨੇੜਲੇ ਪਿੰਡ ਦਾ ਹੀ ਹੈ। ਤਫਤੀਸ਼ ਕਰਨ ਤੋਂ ਬਾਅਦ ਜੋ ਵੀ ਕਾਰਵਾਈ ਹੋਵੇਗੀ ਅਮਲ ਵਿੱਚ ਲਿਆਂਦੀ ਜਾਵੇਗੀ।