ਬਰਨਾਲਾ: ਪੰਜਾਬ ਲਾਈਬ੍ਰੇਰੀ ਸੰਘਰਸ਼ ਕਮੇਟੀ ਬਰਨਾਲਾ ਨੇ ਨੌਜਵਾਨਾਂ ਤੇ ਬੁੱਧੀਜੀਵੀ ਵਰਗ ਨਾਲ ਖ਼ਾਸ ਮੀਟਿੰਗ ਕੀਤੀ। ਇਸ 'ਚ ਸੂਬੇ ਵਿੱਚ ਲਾਈਬ੍ਰੇਰੀ ਐਕਟ ਲਾਗੂ ਕਰਵਾਉਣ ਉੱਤੇ ਵਿਸ਼ੇਸ਼ ਚਰਚਾ ਕੀਤੀ ਗਈ। ਇਸ ਮੌਕੇ ਗੱਲਬਾਤ ਕਰਦੇ ਹੋਏ ਸਾਹਿਤਕਾਰਾਂ ਤੇ ਬੁੱਧੀਜੀਵੀਆਂ ਨੇ ਕਿਹਾ ਕਿ ਕਿਤਾਬਾਂ ਜ਼ਿੰਦਗੀ 'ਚ ਮਾਨਸਿਕ ਤੌਰ 'ਤੇ ਤੰਦਰੁਸਤੀ ਦਿੰਦੀਆਂ ਹਨ। ਪੰਜਾਬ ਦੇ ਇਤਿਹਾਸ, ਸਾਹਿਤ, ਸੱਭਿਆਚਾਰ ਨਾਲ ਦੀ ਸੰਭਾਲ ਤੇ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਕਿਤਾਬਾਂ ਤੇ ਲਾਈਬ੍ਰੇਰੀ ਨਾਲ ਜੋੜਨਾ ਬੇਹਦ ਜ਼ਰੂਰੀ ਹੈ। ਇਸੇ ਮੰਤਵ ਨੂੰ ਲੈ ਕੇ ਪੰਜਾਬ ਦੇ ਬੁੱਧੀਜੀਵੀ ਤੇ ਸਾਹਿਤਕਾਰ ਵਰਗ ਵੱਲੋਂ ਸਰਕਾਰ ਕੋਲੋਂ ਲਾਈਬ੍ਰੇਰੀ ਐਕਟ ਲਾਗੂ ਦੀ ਮੰਗ ਕੀਤੀ ਗਈ ਸੀ।
ਬੁੱਧੀਜੀਵੀਆਂ ਤੇ ਲੇਖਕਾਂ ਨੇ ਪੰਜਾਬ ਵਿੱਚ ਲਾਇਬਰੇਰੀ ਐਕਟ ਲਾਗੂ ਕਰਨ ਦੀ ਕੀਤੀ ਮੰਗ - ਲੇਖਕਾਂ ਤੇ ਬੁੱਧੀਜੀਵੀ ਨੇ ਕੀਤੀ ਬੈਠਕ
ਪੰਜਾਬ ਦੇ ਪਿੰਡਾਂ 'ਚ ਲਾਈਬ੍ਰੇਰੀ ਖੋਲ੍ਹਣ ਤੇ ਸੂਬੇ 'ਚ ਲਾਈਬ੍ਰੇਰੀ ਐਕਟ ਲਾਗੂ ਕਰਵਾਉਣ ਲਈ ਪੰਜਾਬ ਲਾਈਬ੍ਰੇਰੀ ਸੰਘਰਸ਼ ਕਮੇਟੀ ਬਰਨਾਲਾ ਨੇ ਨੌਜਵਾਨਾਂ ਤੇ ਬੁੱਧੀਜੀਵੀ ਵਰਗ ਨਾਲ ਵਿਸ਼ੇਸ਼ ਮੀਟਿੰਗ ਕੀਤੀ।
ਫੋਟੋ
ਪੰਜਾਬ 'ਚ ਲਈਬ੍ਰੇਰੀ ਐਕਟ ਲਾਗੂ ਕਰਨ ਦੀ ਮੰਗ
ਉਨ੍ਹਾਂ ਦੱਸਿਆ ਕਿ ਸਾਲ 2011 'ਚ ਪੰਜਾਬ ਸਰਕਾਰ ਨੇ ਪੰਜਾਬ ਪਬਲਿਕ ਲਾਈਬ੍ਰਰੇਰੀ ਐਂਡ ਇਨਫਰਮੇਸ਼ਨ ਸਰਵਿਸ ਐਕਟ ਦਾ ਬਿੱਲ ਤਿਆਰ ਕੀਤਾ ਸੀ। ਇਸ ਬਿੱਲ ਨੂੰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਮਨਜ਼ੂਰੀ ਵੀ ਦਿੱਤੀ ਗਈ ਸੀ, ਪਰ ਇਸ ਨੂੰ ਅਜੇ ਤੱਕ ਇਸ ਨੂੰ ਨਾ ਤਾਂ ਵਿਧਾਨ ਸਭ 'ਚ ਲਿਜਾਇਆ ਗਿਆ ਤੇ ਨਾਂ ਹੀ ਇਸ ਨੂੰ ਲਾਗੂ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਇਹ ਐਕਟ ਸੂਬੇ ਦੇ ਪਿੰਡਾਂ ਵਿੱਚ ਲਾਈਬ੍ਰੇਰੀ ਖੋਲ੍ਹਣ ਤੇ ਨੌਜਵਾਨ ਪੀੜੀ ਨੂੰ ਕਿਤਾਬਾਂ ਨਾਲ ਜੋੜਨ ਵਿੱਚ ਸਹਾਇਕ ਹੋਵੇਗਾ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਇਸ ਐਕਟ ਨੂੰ ਲਾਗੂ ਨਹੀਂ ਕਰਦੀ ਤਾਂ ਉਨ੍ਹਾਂ ਵੱਲੋਂ ਇਸ ਲਈ ਸੰਘਰਸ਼ ਕੀਤਾ ਜਾਵੇਗਾ।