ਬਰਨਾਲਾ: 20 ਮਾਰਚ ਨੂੰ ਵਿਸ਼ਵ ਭਰ 'ਚ ਵਿਸ਼ਵ ਚਿੜੀ ਦਿਵਸ ਮਨਾਇਆ ਜਾਂਦਾ ਹੈ। ਇਸ ਮੌਕੇ ਮੌਕੇ 'ਤੇ ਬਰਨਾਲੇ ਦੇ ਪਿੰਡ ਧੌਲਾ ਦੇ ਪੰਛੀ ਪ੍ਰੇਮੀ ਉਦਮੀ ਨੌਜਵਾਨਾਂ ਵੱਲੋਂ ਖਾਸ ਤੌਰ 'ਤੇ 500 ਆਲ੍ਹਣੇ ਬਣਵਾਏ ਗਏ। ਲੱਕੜੀ ਦੇ ਅਤੇ ਪੁਰਾਣੇ ਮਿੱਟੀ ਦੇ ਭਾਂਡਿਆਂ ਨਾਲ ਬਣੇ ਆਲ੍ਹਣੇ ਤਿਆਰ ਕਰਵਾ ਕੇ ਦਰੱਖਤਾਂ,ਖੰਭਿਆਂ ਅਤੇ ਘਰਾਂ ਦੀਆਂ ਛੱਤਾਂ 'ਤੇ ਆਲ੍ਹਣੇ ਲਗਾਏ ਗਏ।
ਪਿੰਡ ਧੌਲਾ ਦੇ ਇਹ ਨੌਜਵਾਨ ਹੁਣ ਤੱਕ ਤਕਰੀਬਨ 5000 ਤੋਂ ਵੱਧ ਆਲ੍ਹਣੇ ਲਗਾ ਚੁੱਕੇ ਹਨ। ਅਲੋਪ ਹੋ ਰਹੀਆਂ ਪੰਛੀਆਂ ਦੀਆਂ ਪ੍ਰਜਾਤੀਆਂ ਨੂੰ ਬਚਾਉਣ ਲਈ ਉਪਰਾਲੇ ਕਰ ਰਹੇ ਹਨ। ਸੰਦੀਪ ਧੌਲਾ ਨੂੰ ਕੈਨੇਡਾ ਨਜ਼ਰ ਪੰਜਾਬ ਸੰਸਥਾ ਦੇ ਵੱਲੋਂ ਸਨਮਾਨਿਤ ਵੀ ਕੀਤਾ ਗਿਆ ਹੈ।
World sparrow day: ਬਰਨਾਲਾ ਦੇ ਲੋਕਾਂ ਨੇ ਪੰਛੀਆਂ ਲਈ ਬਣਾਏ ਖੂਬਸੂਰਤ ਆਸ਼ੀਆਨੇWorld sparrow day: ਬਰਨਾਲਾ ਦੇ ਲੋਕਾਂ ਨੇ ਪੰਛੀਆਂ ਲਈ ਬਣਾਏ ਖੂਬਸੂਰਤ ਆਸ਼ੀਆਨੇ ਇਸ ਮੌਕੇ ਨੌਜਵਾਨਾਂ ਦੇ ਆਗੂ ਸੰਦੀਪ ਧੌਲਾ ਅਤੇ ਉਸਦੇ ਸਾਥੀਆਂ ਨੇ ਦੱਸਿਆ ਕਿ ਜਦੋਂ ਵੀ ਕੁਦਰਤੀ ਨਾਲ ਛੇੜਛਾੜ ਹੁੰਦੀ ਹੈ। ਉਸਦੇ ਨਤੀਜੇ ਕਾਫੀ ਗੰਭੀਰ ਪਾਏ ਜਾਂਦੇ ਹਨ। ਬਦਲਦੇ ਯੁੱਗ ਵਿੱਚ ਵੱਡੇ-ਵੱਡੇ ਮਿੱਟੀ ਦੇ ਟਿੱਬੇ ਚੁੱਕੇ ਜਾ ਰਹੇ ਹਨ। ਜਿਸ ਕਾਰਨ ਅਣਗਿਣਤ 'ਚ ਦਰਖਤਾਂ ਦੀ ਕਟਾਈ ਹੋ ਰਹੀ ਹੈ। ਇਸ ਕਰਕੇ ਪੰਛੀਆਂ ਦੇ ਰਹਿਣ ਬਸੇਰੇ ਖ਼ਤਮ ਹੋ ਰਹੇ ਹਨ।
ਇਸਤੋਂ ਇਲਾਵਾ ਪੰਛੀ ਪ੍ਰਜਾਤੀਆਂ ਦੇ ਖ਼ਤਮ ਹੋਣ ਦਾ ਸਭ ਤੋਂ ਵੱਡਾ ਕਾਰਨ ਇਨ੍ਹਾਂ ਨੂੰ ਬਰੀਡਿੰਗ ਕਰਨ ਲਈ ਜਗ੍ਹਾ ਨਹੀਂ ਮਿਲ ਰਹੀ। ਜਿਸ ਕਰਕੇ ਦਰੱਖਤਾਂ ਦੇ ਸਹਾਰੇ ਜੀਉਣ ਵਾਲੇ ਪੰਛੀ ਜੋ ਬੇਘਰ ਹੋਕੇ ਹੌਲੀ-ਹੌਲੀ ਖ਼ਤਮ ਹੋ ਗਏ ਹਨ।
ਇਹਨਾਂ ਪੰਛੀਆਂ ਦਾ ਸਾਡੇ ਜੀਵਨ ਵਿੱਚ ਬਹੁਤ ਹੀ ਅਹਿਮ ਸਥਾਨ ਹੈ। 500 ਨਵੇਂ ਆਲਣੇ ਲਗਾਕੇ ਵਿਸ਼ਵ ਚਿੜੀ ਦਿਵਸ ਮਨਾਇਆ ਹੈ। ਉਹਨਾਂ ਦੇਸ਼ਵਾਸੀਆਂ ਨੂੰ ਵੀ ਸੁਚੇਤ ਕੀਤਾ ਹੈ ਕਿ ਇਹ ਪੰਛੀ ਸਾਡੀ ਅਨਮੋਲ ਅਮਾਨਤ ਹਨ। ਇਹਨਾਂ ਨੂੰ ਬਚਾ ਕੇ ਰੱਖਣਾ ਸਾਡਾ ਸਾਰਿਆਂ ਦਾ ਪਰਮ ਕਰਤੱਵ ਹੈ।
ਇਹ ਵੀ ਪੜ੍ਹੋ:-ਪਤਨੀ ਨੇ ਨਹੀਂ ਬਣਾਇਆ ਮੀਟ, ਤਾਂ ਪਤੀ ਨੇ ਪੁਲਿਸ ਨੂੰ ਕਰ ਦਿੱਤੀ ਸ਼ਿਕਾਇਤ !