ਬਰਨਾਲਾ: ਦੁਨੀਆਂ ਭਰ ਵਿੱਚ 5 ਜੂਨ ਨੂੰ ਅੰਤਰਰਾਸ਼ਟਰੀ ਵਾਤਾਵਰਨ ਦਿਵਸ (World Environment Day) ਵਜੋਂ ਮਨਾਇਆ ਜਾ ਰਿਹਾ ਹੈ। ਜਿਸਦੇ ਚੱਲਦਿਆਂ ਬਰਨਾਲਾ ’ਚ ਡਿਪਟੀ ਕਮਿਸ਼ਨਰ ਵਲੋਂ ਸਕੂਲਾਂ-ਕਾਲਜਾਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਨਾਲ ਲੈ ਕੇ ਆਕਸੀਜਨ ਪੈਦਾ ਕਰਨ ਵਾਲੇ ਪੌਦੇ ਲਗਾਉਂਦਿਆਂ ਵਾਤਾਵਰਨ ਦਿਵਸ (World Environment Day) ਮਨਾਇਆ ਗਿਆ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਿਛਲੇ ਇੱਕ ਸਾਲ ਤੋਂ ਬਣਾਏ ਗਏ ਬਾਜਾਖਾਨਾ ਬਾਈਪਾਸ ’ਤੇ ਪੌਦਿਆਂ ਦਾ ਸਪੈਸ਼ਲ ਪਾਰਕ ਤਿਆਰ ਕੀਤਾ ਜਾ ਰਿਹਾ ਹੈ। ਜਿਸ ਵਿੱਚ ਜੜੀਆਂ ਬੂਟੀਆਂ ਸਮੇਤ ਅਨੇਕਾਂ ਕਿਸਮ ਦੇ ਬੂਟੇ ਲਗਾਏ ਗਏ ਹਨ।
World Environment Day: ਸਕੂਲੀ ਵਿਦਿਆਰਥੀਆਂ ਨੇ ਲਗਾਏ ਪੌਦੇ ਇਹ ਵੀ ਪੜੋ: ਸਫਾਈ ਸੇਵਕਾਂ ਦੇ ਸੰਘਰਸ਼ ‘ਚ ਕੁੱਦੀਆਂ ਹੋਰ ਮੁਲਾਜ਼ਮ ਜਥੇਬੰਦੀਆਂ
ਇਸ ਮੌਕੇ ਡੀਸੀ ਬਰਨਾਲਾ ਤੇਜ਼ ਪ੍ਰਤਾਪ ਸਿੰਘ ਫ਼ੂਲਕਾ ਨੇ ਦੱਸਿਆ ਕਿ ਵਿਸ਼ਵ ਵਾਤਾਵਰਨ ਦਿਵਸ (World Environment Day) ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਣਾਏ ਗਏ ਪਾਰਕ ’ਚ ਪੌਦੇ ਲਗਾਏ ਜਾ ਰਹੇ ਹਨ। ਇਹ ਪਾਰਕ ਬਣਾਉਣ ਦਾ ਕੰਮ ਪਿਛਲੇ ਇੱਕ ਸਾਲ ਤੋਂ ਹੀ ਸ਼ੁਰੂ ਕਰ ਦਿੱਤਾ ਗਿਆ ਸੀ। ਜਿਸ ਵਿੱਚ ਕਈ ਜੜੀ ਬੂਟੀਆਂ ਸਮੇਤ ਹੋਰ ਲਾਭਕਾਰੀ ਬੂਟੇ ਇਸ ਪਾਰਕ ਵਿੱਚ ਲਗਾਏ ਗਏ ਹਨ। ਉਹਨਾਂ ਨੇ ਕਿਹਾ ਕਿ ਅੱਜ ਦੀ ਘੜੀ ਵਾਤਾਵਰਨ ਦੀ ਸੰਭਾਲ ਦੁਨੀਆਂ ਪੱਧਰ ’ਤੇ ਵੱਡਾ ਵਿਸ਼ਾ ਬਣਿਆ ਹੋਇਆ ਹੈ। ਕਿਉਂਕਿ ਵਧ ਰਹੇ ਪ੍ਰਦੂਸ਼ਨ ਕਾਰਨ ਸਮੱਸਿਆਵਾਂ ਵਧ ਰਹੀਆਂ ਹਨ। ਜਿਸ ਕਰਕੇ ਹਰ ਵਿਅਕਤੀ ਨੂੰ ਵਾਤਾਵਰਨ ਦੇ ਪ੍ਰਦੂਸ਼ਨ ਨੂੰ ਘੱਟ ਕਰਨ ਲਈ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।
ਉਥੇ ਇਸ ਮੌਕੇ ਪੌਦੇ ਲਗਾ ਰਹੇ ਵਿਦਿਆਰਥੀਆਂ ਨੇ ਕਿਹਾ ਕਿ ਵਧ ਰਹੇ ਪ੍ਰਦੂਸ਼ਨ ਦੇ ਚੱਲਦੇ ਵਾਤਾਵਰਨ ਦੀ ਸੰਭਾਲ ਜ਼ਰੂਰੀ ਹੈ ਤਾਂ ਕਿ ਆਪਣਾ ਭਵਿੱਖ ਸੁਰੱਖਿਅਤ ਰਹੇ। ਜੇਕਰ ਵਾਤਾਵਰਨ ਸਾਫ਼ ਰਹੇਗਾ ਤਾਂ ਹੀ ਸਾਡੀਆਂ ਜ਼ਿੰਦਗੀਆਂ ਸੁਰੱਖਿਅਤ ਰਹਿਣਗੀਆਂ।
ਇਹ ਵੀ ਪੜੋ: World Environment Day :ਰਾਏਕੋਟ ਪੁਲਿਸ ਨੇ ਲਾਏ ਪੌਦੇ