ਪੰਜਾਬ

punjab

ETV Bharat / state

ਮਜ਼ਦੂਰਾਂ ਨੇ ਘੇਰਿਆ ਆਪ ਵਿਧਾਇਕ ਮੀਤ ਹੇਅਰ ਦਾ ਘਰ - ਮਜ਼ਦੂਰ ਮੁਕਤੀ ਮੋਰਚਾ

ਮਜ਼ਦੂਰ ਆਗੂਆਂ ਨੇ ਕਿਹਾ ਕਿ ਚੋਣਾਂ ਮੌਕੇ ਹਰ ਪਾਰਟੀ ਅਤੇ ਲੀਡਰ ਉਨ੍ਹਾਂ ਨਾਲ ਮੰਗਾਂ ਪੂਰੀਆਂ ਕਰਨ ਦਾ ਵਾਅਦਾ ਕਰਦਾ ਹੈ, ਪਰ ਚੋਣਾਂ ਲੰਘਣ ਤੋਂ ਬਾਅਦ ਕੋਈ ਵੀ ਮਜ਼ਦੂਰਾਂ ਦੀ ਸਾਰ ਨਹੀਂ ਲੈਂਦਾ ਜਿਸ ਕਰਕੇ ਆਉਣ ਵਾਲੀਆਂ ਚੋਣਾਂ ਵਿੱਚ ਉਹ ਇਨ੍ਹਾਂ ਲੀਡਰਾਂ ਨੂੰ ਵੋਟ ਮੰਗਣ ਮੌਕੇ ਘੇਰਨਗੇ।

ਮਜ਼ਦੂਰਾਂ ਨੇ ਘੇਰਿਆ ਆਪ ਵਿਧਾਇਕ ਮੀਤ ਹੇਅਰ ਦਾ ਘਰ
ਮਜ਼ਦੂਰਾਂ ਨੇ ਘੇਰਿਆ ਆਪ ਵਿਧਾਇਕ ਮੀਤ ਹੇਅਰ ਦਾ ਘਰ

By

Published : Jun 9, 2021, 10:58 PM IST

ਬਰਨਾਲਾ:ਚੋਣਾਂ ਦੌਰਾਨ ਮਜ਼ਦੂਰਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰਾ ਨਾ ਕੀਤੇ ਜਾਣ ਦੇ ਰੋਸ ਵਜੋਂ ਮਜ਼ਦੂਰਾਂ ਦੀ ਜਥੇਬੰਦੀ ਮਜ਼ਦੂਰ ਮੁਕਤੀ ਮੋਰਚਾ ਵੱਲੋਂ ਪੰਜਾਬ ਭਰ ਵਿੱਚ ਮੰਤਰੀਆਂ ਅਤੇ ਵਿਧਾਇਕਾਂ ਦੀਆਂ ਕੋਠੀਆਂ ਅੱਗੇ ਧਰਨੇ ਲਗਾਏ ਜਾ ਰਹੇ ਹਨ। ਇਨ੍ਹਾਂ ਧਰਨਿਆਂ ਰਾਹੀਂ ਵਿਧਾਇਕਾਂ ਤੋਂ ਜਵਾਬ ਮੰਗਿਆ ਜਾ ਰਿਹਾ ਹੈ ਕਿ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਮਜ਼ਦੂਰਾਂ ਦੀਆਂ ਮੰਗਾਂ ਲਈ ਵੀ ਉਨ੍ਹਾਂ ਨੇ ਕੀ ਕੀਤਾ। ਇਸੇ ਤਹਿਤ ਅੱਜ ਬਰਨਾਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਦੀ ਕੋਠੀ ਦਾ ਮਜ਼ਦੂਰ ਮੁਕਤੀ ਮੋਰਚਾ ਵੱਲੋਂ ਘਿਰਾਓ ਕਰਕੇ ਆਪਣੀਆਂ ਮੰਗਾਂ ਲਈ ਆਵਾਜ਼ ਉਠਾਈ ਗਈ। ਮਜ਼ਦੂਰ ਆਗੂਆਂ ਨੇ ਕਿਹਾ ਕਿ ਚੋਣਾਂ ਮੌਕੇ ਹਰ ਪਾਰਟੀ ਅਤੇ ਲੀਡਰ ਉਨ੍ਹਾਂ ਨਾਲ ਮੰਗਾਂ ਪੂਰੀਆਂ ਕਰਨ ਦਾ ਵਾਅਦਾ ਕਰਦਾ ਹੈ, ਪਰ ਚੋਣਾਂ ਲੰਘਣ ਤੋਂ ਬਾਅਦ ਕੋਈ ਵੀ ਮਜ਼ਦੂਰਾਂ ਦੀ ਸਾਰ ਨਹੀਂ ਲੈਂਦਾ। ਜਿਸ ਕਰਕੇ ਆਉਣ ਵਾਲੀਆਂ ਚੋਣਾਂ ਵਿੱਚ ਉਹ ਇਨ੍ਹਾਂ ਲੀਡਰਾਂ ਨੂੰ ਵੋਟ ਮੰਗਣ ਮੌਕੇ ਘੇਰਨਗੇ।

ਮਜ਼ਦੂਰਾਂ ਨੇ ਘੇਰਿਆ ਆਪ ਵਿਧਾਇਕ ਮੀਤ ਹੇਅਰ ਦਾ ਘਰ
ਵਿਸਥਾਰ ਵਿੱਚ ਗੱਲਬਾਤ ਕਰਦਿਆਂ ਮਜ਼ਦੂਰ ਆਗੂਆਂ ਨੇ ਕਿਹਾ ਕਿ 7 ਅਤੇ 8 ਜੂਨ ਨੂੰ ਮਜ਼ਦੂਰ ਮੁਕਤੀ ਮੋਰਚਾ ਅਤੇ ਸੀਪੀਆਈ (ਐਮਐਲ) ਲਿਬਰੇਸ਼ਨ ਵੱਲੋਂ ਪੰਜਾਬ ਭਰ ਵਿਚ ਮੰਤਰੀਆਂ ਤੇ ਵਿਧਾਇਕਾਂ ਦੀਆਂ ਕੋਠੀਆਂ ਦਾ ਘਿਰਾਓ ਕੀਤਾ ਜਾ ਰਿਹਾ ਹੈ। ਜਿਸ ਦੌਰਾਨ ਵਿਧਾਇਕਾਂ ਤੋਂ ਮਜ਼ਦੂਰਾਂ ਦੀਆਂ ਮੰਗਾਂ ਲਈ ਕੀ ਕੀਤਾ ਹੈ? ਇਸ ਦਾ ਜਵਾਬ ਮੰਗਿਆ ਜਾ ਰਿਹਾ ਹੈ। ਜਿਸ ਤਹਿਤ ਅੱਜ ਉਨ੍ਹਾਂ ਵੱਲੋਂ ਬਰਨਾਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਦੇ ਘਰ ਅੱਗੇ ਧਰਨਾ ਲਗਾਇਆ ਗਿਆ ਹੈ। ਮੀਤ ਹੇਅਰ ਵੱਲੋਂ ਭਾਵੇਂ ਮਜ਼ਦੂਰਾਂ ਦੀਆਂ ਮੰਗਾਂ ਉਠਾਏ ਜਾਣ ਦਾ ਦਾਅਵਾ ਕੀਤਾ ਗਿਆ ਹੈ, ਪਰ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਕਿਸੇ ਲੀਡਰ ਜਾਂ ਵਿਧਾਇਕ ਨੇ ਮਜ਼ਦੂਰਾਂ ਦੀਆਂ ਮੰਗਾਂ ਸਬੰਧੀ ਆਵਾਜ਼ ਉਠਾਈ ਹੈ। ਉਨ੍ਹਾਂ ਕਿਹਾ ਕਿ ਮਜ਼ਦੂਰਾਂ ਦੀਆਂ ਮੰਗਾਂ ਵਿੱਚ ਬਿਜਲੀ ਕੁਨੈਕਸ਼ਨ ਕੱਟੇ ਜਾਣ, ਮਜ਼ਦੂਰਾਂ ਦੀ ਕਰਜ਼ਾ ਮੁਆਫੀ ਮਾਫੀ, ਮਜ਼ਦੂਰ ਔਰਤਾਂ ਦੇ ਫਾਇਨਾਂਸ ਕੰਪਨੀਆਂ ਦੇ ਕਰਜ਼ੇ ਮੁਆਫ਼ ਕਰਨ ਤੋਂ ਇਲਾਵਾ ਹੋਰ ਅਨੇਕਾਂ ਮੰਗਾਂ ਹਨ। ਜਿਸ ਲਈ ਉਹ ਖੁਦ ਲਾਮਬੰਦ ਹੋ ਕੇ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਜਦੋਂ ਇਹ ਲੀਡਰ ਉਨ੍ਹਾਂ ਦੇ ਘਰ ਅੱਗੇ ਵੋਟ ਮੰਗਣ ਆਉਣਗੇ ਤਾਂ ਇਨ੍ਹਾਂ ਨੂੰ ਘੇਰ ਕੇ ਇਨ੍ਹਾਂ ਦੀ ਕਾਰਗੁਜ਼ਾਰੀ ਤੇ ਸਵਾਲ ਕੀਤੇ ਜਾਣਗੇ।ਇਹ ਵੀ ਪੜ੍ਹੋ:Punjab Congress Conflict:ਹਾਈਕਮਾਨ ਦੇ ਫੈਸਲੇ ਤੋਂ ਪਹਿਲਾਂ ਕੈਪਟਨ ਨੇ ਬਣਾਈ ਵੱਡੀ ਰਣਨੀਤੀ ?

ABOUT THE AUTHOR

...view details