ਬਰਨਾਲਾ : ਬੇਟੀ ਬਚਾਉ ਬੇਟੀ ਪੜਾਉ ਮੁਹਿੰਮ ਦੇ ਅੰਤਰਗਤ 8 ਮਾਰਚ ਨੂੰ ਅੰਤਰਰਾਸ਼ਟਰੀ ਔਰਤ ਦਿਵਸ ਮੌਕੇ ਬਰਨਾਲਾ ਦੇ ਸਿਵਲ ਪ੍ਰਸ਼ਾਸ਼ਨ ਵਲੋਂ ਇੱਕ ਐਥਲੈਟਿਕਸ ਈਵੈਂਟ ਕਰਵਾਇਆ ਗਿਆ। ਜਿਸ ਵਿੱਚ 10 ਪਿੰਡਾਂ ਦੀਆਂ ਲੜਕੀਆਂ ਵਲੋਂ ਭਾਗ ਲਿਆ ਗਿਆ। ਲੜਕੀਆਂ ਦੀਆਂ ਇਸ ਮੌਕੇ ਵੱਖ ਵੱਖ ਵਰਗ ਦੀਆਂ ਦੌੜਾਂ ਅਤੇ ਜੰਪ ਲਗਵਾਏ ਗਏ। ਜੇਤੂਆਂ ਨੂੰ ਸਰਟੀਫ਼ਿਕੇਟ ਅਤੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਔਰਤ ਦਿਵਸ ਮੌਕੇ ਲੜਕੀਆਂ ਦੇ ਐਥਲੈਟਿਕਸ ਮੁਕਾਬਲੇ
ਬੇਟੀ ਬਚਾਉ ਬੇਟੀ ਪੜਾਉ ਮੁਹਿੰਮ ਦੇ ਅੰਤਰਗਤ 8 ਮਾਰਚ ਨੂੰ ਅੰਤਰਰਾਸ਼ਟਰੀ ਔਰਤ ਦਿਵਸ ਮੌਕੇ ਬਰਨਾਲਾ ਦੇ ਸਿਵਲ ਪ੍ਰਸ਼ਾਸ਼ਨ ਵਲੋਂ ਇੱਕ ਐਥਲੈਟਿਕਸ ਈਵੈਂਟ ਕਰਵਾਇਆ ਗਿਆ। ਜਿਸ ਵਿੱਚ 10 ਪਿੰਡਾਂ ਦੀਆਂ ਲੜਕੀਆਂ ਵਲੋਂ ਭਾਗ ਲਿਆ ਗਿਆ। ਲੜਕੀਆਂ ਦੀਆਂ ਇਸ ਮੌਕੇ ਵੱਖ ਵੱਖ ਵਰਗ ਦੀਆਂ ਦੌੜਾਂ ਅਤੇ ਜੰਪ ਲਗਵਾਏ ਗਏ। ਜੇਤੂਆਂ ਨੂੰ ਸਰਟੀਫ਼ਿਕੇਟ ਅਤੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬਰਨਾਲਾ ਦੇ ਡਿਪਟੀ ਕਮਿਸ਼ਨਰ ਤੇਜ਼ ਪ੍ਰਤਾਪ ਸਿੰਘ ਫ਼ੂਲਕਾ ਅਤੇ ਏਅਰ ਫ਼ੋਰਸ ਅਧਿਕਾਰੀ ਦਵਿੰਦਰ ਕੌਰ ਨੇ ਦੱਸਿਆ ਕਿ ਅੱਜ ਦੀ ਔਰਤ ਦੇਸ਼ ਦੇ ਹਰ ਮੁਕਾਮ ’ਤੇ ਆਪਣਾ ਝੰਡਾ ਲਹਿਰਾ ਰਹੀ ਹੈ ਅਤੇ ਕਾਮਯਾਬੀ ਦੀ ਹਰ ਪੌੜੀ ਚੜ੍ਹ ਰਹੀ ਹੈ। ਇਸਦੇ ਚੱਲਦਿਆਂ ਅੱਜ ਬਰਨਾਲਾ ਦੇ 10 ਪਿੰਡਾਂ ਦੀਆਂ ਸਕੂਲੀ ਲੜਕੀਆਂ ਦੀਆਂ ਖੇਡਾਂ ਕਰਵਾਈਆਂ ਗਈਆਂ ਹਨ। ਲੜਕੀਆਂ ਲਈ ਵਿਸੇਸ਼ ਸੈਲਫ਼ ਡਿਫ਼ੈਂਸ ਟ੍ਰੇਨਿੰਗ ਸ਼ੁਰੂ ਕੀਤੀ ਗਈ ਹੈ। ਇਸ ਮੌਕੇ ਲੜਕੀਆਂ ਦੇ 100 ਮੀਟਰ, 400 ਮੀਟਰ, ਹਾਈ ਜੰਪ ਅਤੇ ਲੌਂਗ ਜੰਗ ਦੇ ਖੇਡ ਮੁਕਾਬਲੇ ਕਰਵਾਏ ਗਏ ਹਨ। ਮੁਕਾਬਲਿਆਂ ਦੀਆਂ ਜੇਤੂ ਲੜਕੀਆਂ ਨੂੰ ਸਨਮਾਨਿਤ ਕੀਤਾ ਗਿਆ ਹੈ।