ਪੰਜਾਬ

punjab

ETV Bharat / state

ਬਰਨਾਲਾ ਦੇ ਸਿਵਲ ਹਸਤਪਾਲ 'ਚ ਔਰਤ ਨੇ ਦਿੱਤਾ 3 ਬੱਚਿਆਂ ਨੂੰ ਜਨਮ - ਬਰਨਾਲਾ ਵਿਖੇ ਸਿੰਬਲਜੀਤ ਕੌਰ

ਬਰਨਾਲਾ ਦੇ ਸਿਵਲ ਹਸਤਪਾਲ ਵਿੱਚ ਜੱਚਾ ਬੱਚਾ ਹਸਪਤਾਲ ’ਚ ਔਰਤ ਨੇ ਦਿੱਤਾ 3 ਬੱਚਿਆਂ ਨੂੰ ਜਨਮ ਦਿੱਤਾ।

ਬਰਨਾਲਾ ਦੇ ਸਿਵਲ ਹਸਤਪਾਲ 'ਚ ਔਰਤ ਨੇ ਦਿੱਤਾ 3 ਬੱਚਿਆਂ ਨੂੰ ਜਨਮ
ਬਰਨਾਲਾ ਦੇ ਸਿਵਲ ਹਸਤਪਾਲ 'ਚ ਔਰਤ ਨੇ ਦਿੱਤਾ 3 ਬੱਚਿਆਂ ਨੂੰ ਜਨਮ

By

Published : Feb 9, 2022, 9:05 PM IST

ਬਰਨਾਲਾ:ਦੇਸ਼ ਵਿੱਚ ਹਰ ਇੱਕ ਮਰਦ ਔਰਤ ਨੂੰ ਹੁੰਦਾ ਹੈ ਕਿ ਉਨ੍ਹਾਂ ਕੋਲ ਬੱਚਾ ਹੋਵੇ ਤਾਂ ਜੋ ਘਰ ਦਾ ਵੰਸ਼ ਅੱਗੇ ਤੋਰਿਆ ਜਾਵੇ। ਪਰ ਕੁੱਝ ਕੁ ਅਜਿਹੇ ਜੌੜੇ ਹੁੰਦੇ ਹਨ, ਜਿਨ੍ਹਾਂ ਨੂੰ ਇਹ ਕਮੀ ਬਹੁਤ ਮਹਿਸੂਸ ਹੁੰਦੀ ਹੈ, ਪਰ ਕਈਆਂ ਨੂੰ ਰੱਬ ਚਮਤਕਾਰ ਵਾਲੀ ਗੱਲ ਕਰ ਦਿੰਦਾ ਹੈ।

ਅਜਿਹਾ ਹੀ ਮਾਮਲਾ ਬਰਨਾਲਾ ਦੇ ਸਿਵਲ ਹਸਤਪਾਲ ਵਿੱਚ ਦੇਖਣ ਨੂੰ ਮਿਲਿਆ। ਜਿੱਥੇ ਜੱਚਾ ਬੱਚਾ ਹਸਪਤਾਲ ’ਚ ਔਰਤ ਨੇ ਦਿੱਤਾ 3 ਬੱਚਿਆਂ ਨੂੰ ਜਨਮ ਦਿੱਤਾ। ਸਿਵਲ ਹਸਤਪਾਲ ਦੀ ਔਰਤ ਰੋਗਾਂ ਦੀ ਮਾਹਿਰ ਡਾਕਟਰ ਨੇ ਦੱਸਿਆ ਕਿ ਸਿਵਲ ਹਸਪਤਾਲ ਬਰਨਾਲਾ ਵਿਖੇ ਸਿੰਬਲਜੀਤ ਕੌਰ ਪਤਨੀ ਜੀਤ ਸਿੰਘ ਵਾਸੀ ਪਿੰਡ ਪੱਖੋ ਤੋਂ ਡਿਲਵਰੀ ਲਈ ਦਾਖ਼ਲ ਹੋਈ ਸੀ।

ਡਾਕਟਰ ਨੇ ਦੱਸਿਆ ਕਿ ਡਿਲਵਰੀ ਸਮੇਂ ਸਿੰਬਲਜੀਤ ਕੌਰ ਬਲੱਡ ਪਰੈਸ਼ਰ ਕਾਫੀ ਵਧਿਆ ਹੋਇਆ ਸੀ ਤੇ ਉਸਨੂੰ ਦਰਦ ਵੀ ਕਾਫ਼ੀ ਹੋ ਰਿਹਾ ਸੀ। ਜਿਸ ਕਰਕੇ ਸਿੰਬਲਜੀਤ ਕੌਰ ਦਾ ਵੱਡਾ ਆਪਰੇਸ਼ਨ ਕੀਤਾ ਗਿਆ ਤੇ ਸਿੰਬਲਜੀਤ ਕੌਰ ਨੇ 3 ਬੱਚਿਆਂ ਨੂੰ ਜਨਮ ਦਿੱਤਾ ਹੈ। ਡਾਕਟਰ ਮੁਤਾਬਿਕ ਜਨਮ ਲੈਣ ਵਾਲੇ 2 ਲੜਕੇ ਤੇ 1 ਲੜਕੀ ਬਿਲਕੁਲ ਤੰਦਰੁਸਤ ਹਨ।

ਇਹ ਵੀ ਪੜੋ:- ਨਵਜੋਤ ਕੌਰ ਸਿੱਧੂ ਨੇ ਬਿਕਰਮ ਮਜੀਠੀਆ 'ਤੇ ਸਾਧੇ ਨਿਸ਼ਾਨੇ

ABOUT THE AUTHOR

...view details