ਬਰਨਾਲਾ:ਪੰਜਾਬ ਦੀ ਸੱਤਾ ‘ਤੇ ਕਾਬਜ਼ ਆਮ ਆਦਮੀ ਪਾਰਟੀ ਦੀ ਸਰਕਾਰ (Aam Aadmi Party government) ਪੰਜਾਬ ਅੰਦਰ ਕੀਤੇ ਨਾ ਕੀਤੇ ਫੇਲ੍ਹ ਨਜ਼ਰ ਆ ਰਹੀ ਹੈ। ਇੱਕ ਪਾਸੇ ਜਿੱਥੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਸਰਕਾਰ ਹਸਪਤਾਲਾਂ (Government hospitals) ਵਿੱਚ ਵਧੀਆ ਪ੍ਰਬੰਧ ਕਰਨ ਦਾ ਦਾਅਵਾ ਕੀਤਾ ਸੀ, ਉਹ ਜ਼ਮੀਨੀ ਪੱਧਰ ‘ਤੇ ਨਜ਼ਰ ਨਹੀਂ ਆ ਰਿਹਾ। ਜਿਸ ਦੀ ਤਾਜ਼ਾ ਤਸਵੀਰ ਹਲਕਾ ਭਦੌੜ ਤੋਂ ਸਾਹਮਣੇ ਆਈਆਂ ਹਨ। ਦਰਅਸਲ ਜੰਗੀਆਣਾ ਰੋਡ ‘ਤੇ ਭਿਆਨਕ ਸੜਕ ਹਾਦਸਾ (road accident) ਹੋਇਆ ਸੀ, ਜਿਸ ਤੋਂ ਬਾਅਦ ਹਾਦਸੇ ‘ਚ ਜ਼ਖ਼ਮੀ ਹੋਏ ਲੋਕਾਂ ਨੂੰ ਇਲਾਜ ਲਈ ਹਸਪਤਾਲ ਲਿਆਉਦਾ ਗਿਆ, ਪਰ ਹਸਪਤਾਲ ਵਿੱਚ ਮੁੱਢਲੀ ਸਹੂਲਤਾਂ ਦੇ ਪ੍ਰਬੰਧ ਨਾ ਹੋ ਕਰਕੇ ਜ਼ਖ਼ਮੀਆਂ ਨੂੰ ਦੂਜੇ ਹਸਪਤਾਲ ਵਿੱਚ ਰੈਫ਼ਰ ਕੀਤਾ ਗਿਆ।
ਸਿਹਤ ਦੇ ਮੁੱਦੇ ‘ਤੇ ਫੇਲ੍ਹ ਨਜ਼ਰ ਆਈ ਪੰਜਾਬ ਸਰਕਾਰ, ਵੇਖੋ ਖ਼ਾਸ ਰਿਪੋਰਟ
ਜੰਗੀਆਣਾ ਰੋਡ ‘ਤੇ ਭਿਆਨਕ ਸੜਕ ਹਾਦਸਾ (road accident) ਹੋਇਆ ਸੀ, ਜਿਸ ਤੋਂ ਬਾਅਦ ਹਾਦਸੇ ‘ਚ ਜ਼ਖ਼ਮੀ ਹੋਏ ਲੋਕਾਂ ਨੂੰ ਇਲਾਜ ਲਈ ਹਸਪਤਾਲ ਲਿਆਉਦਾ ਗਿਆ, ਪਰ ਹਸਪਤਾਲ ਵਿੱਚ ਮੁੱਢਲੀ ਸਹੂਲਤਾਂ ਦੇ ਪ੍ਰਬੰਧ ਨਾ ਹੋ ਕਰਕੇ ਜ਼ਖ਼ਮੀਆਂ ਨੂੰ ਦੂਜੇ ਹਸਪਤਾਲ ਵਿੱਚ ਰੈਫ਼ਰ ਕੀਤਾ ਗਿਆ।
ਇਹ ਵੀ ਪੜ੍ਹੋ:ਹਰ ਪਾਸੇ ਤੋਂ ਧੱਕੇ ਖਾਣ ਤੋਂ ਬਾਅਦ ਇਨਸਾਫ ਲਈ ਮਾਸੂਮ ਪੋਤਰੀ ਲੈ ਪਾਣੀ ਵਾਲੀ ਟੈਂਕੀ ’ਤੇ ਚੜ੍ਹਿਆ ਬਜ਼ੁਰਗ ਜੋੜਾ
ਦੂਜੇ ਪਾਸੇ ਪੀੜਤ ਪਰਿਵਾਰ ਵੱਲੋਂ ਜਿੱਥੇ ਅਕਾਲੀ ਦਲ ਅਤੇ ਕਾਂਗਰਸ (Akali Dal and Congress) ‘ਤੇ ਇਸ ਹਸਪਤਾਲ ਦੇ ਮਾੜੇ ਪ੍ਰਬੰਧਾਂ ਨੂੰ ਲੈਕੇ ਸਵਾਲ ਚੁੱਕੇ ਜਾ ਰਹੇ ਹਨ, ਉੱਥੇ ਹੀ ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਜਲਦ ਤੋਂ ਜਲਦ ਇਸ ਹਸਪਤਾਲ ਵਿੱਚ ਮਰੀਜਾ ਦੇ ਇਲਾਜ ਲਈ ਪੁਖਤਾਂ ਪ੍ਰਬੰਧ ਕਰਨ ਤਾਂ ਜੋ ਇੱਥੇ ਮਰੀਜਾ ਨੂੰ ਆਉਣ ਵਾਲੀਆਂ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਭਦੌੜ ਦੇ ਸਿਵਲ ਹਸਪਤਾਲ ਵਿੱਚ ਹੀ ਡਾਕਟਰਾਂ ਦੀ ਨਿਯੁਕਤੀ ਕੀਤੀ ਜਾਵੇ ਤਾਂ ਜੋ ਸਾਨੂੰ ਐਮਰਜੈਂਸੀ ਮੌਕੇ ਬਾਹਰਲੇ ਹਸਪਤਾਲਾਂ ਵਿੱਚ ਨਾ ਭੱਜਣਾ ਪਵੇ ਅਤੇ ਸਾਡਾ ਸਮੇਂ ਸਿਰ ਇਲਾਜ ਹੋ ਸਕੇ।