ਬਰਨਾਲਾ: ਜਿਲ੍ਹੇ ਦੇ ਪਿੰਡ ਚੀਮਾ ਦੇ ਲੋਕ ਨਸਿ਼ਆਂ ਖਿਲਾਫ਼ ਹੋਏ ਇਕਜੁੱਟ, ਸਰਕਾਰੀ ਅਤੇ ਪੁਲਿਸ ਦੀ ਝਾਕ ਛੱਡ ਕੇ ਪਿੰਡ ਦੇ ਲੋਕਾਂ ਨੇ ਆਪਣੇ ਪੱਧਰ ਤੇ ਪਿੰਡ ਨੂੰ ਨਸ਼ਾ ਮੁਕਤ ਕਰਨ ਲਈ ਯਤਨ ਸ਼ੁਰੂ ਕਰ ਦਿੱਤੇ ਹਨ। ਇਸਦੇ ਹੱਲ ਲਈ ਪਿੰਡ ਵਿੱਚ ਇੱਕ ਨਸ਼ਾ ਵਿਰੋਧੀ ਕਮੇਟੀ ਬਣਾਈ ਗਈ ਹੈ।ਉਥੇ ਪਿੰਡ ਵਾਸੀਆਂ ਨੇ ਕਿਹਾ ਕਿ ਸਾਰੀਆਂ ਹੀ ਸਰਕਾਰਾਂ ਨਸ਼ਾ ਖ਼ਤਮ ਕਰਨ ਵਿੱਚ ਫ਼ੇਲ੍ਹ ਹੋਈਆਂ ਹਨ, ਜਿਸ ਕਰਕੇ ਹੁਣ ਪਿੰਡ ਦੇ ਲੋਕ ਇਸ ਖਿਲਾਫ਼ ਇਕਜੁੱਟ ਹੋਏ ਹਨ।
ਪਿੰਡ ਵਿੱਚ ਨਸ਼ਾ ਛੁਡਾਊ ਕਮੇਟੀ ਬਣਾ ਕੇ ਪਿੰਡ ਦੇ ਇਸ ਸਬੰਧੀ ਗੱਲਬਾਤ ਕਰਦਿਆਂ ਪਿੰਡ ਦੀ ਨਵੀਂ ਬਣਾਈ ਨਸ਼ਾ ਛੁਡਾਊ ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਸਾਡੇ ਆਲੇ ਦੁਆਲੇ ਮੈਡੀਕਲ ਨਸ਼ੇ ਦੀ ਵੱਡੀ ਮਾਰ ਹੈ। ਜਿਸਦੇ ਚੱਲਦੇ ਪਿੰਡ ਵਾਸੀਆਂ ਨੇ ਇੱਕ ਸਾਂਝੀ ਨਸ਼ਾ ਛੁਡਾਊ ਕਮੇਟੀ ਬਣਾਈ ਗਈ ਹੈ। ਇਸ ਕਮੇਟੀ ਵਲੋਂ ਪਿੰਡ ਦੇ ਨਸ਼ੇ ਤੋਂ ਪੀੜਤ ਨੌਜਵਾਨਾਂ ਨੂੰ ਸਮਝਾ ਕੇ ਕਾਊਂਸਲਿੰਗ ਕੀਤੀ ਜਾਵੇਗੀ। ਇਸਦੇ ਨਾਲ ਹੀ ਪਿੰਡ ਪੱਧਰ ’ਤੇ ਇਹਨਾਂ ਪੀੜਤ ਨੌਜਵਾਨਾਂ ਨੂੰ ਹਰ ਤਰ੍ਹਾਂ ਦੀ ਡਾਕਟਰੀ ਸਹੂਲਤ ਵੀ ਦਿੱਤੀ ਜਾਵੇਗੀ।