ਬਰਨਾਲਾ: ਕੋਰੋਨਾ ਵਾਇਰਸ ਨੂੰ ਲੈ ਕੇ ਪੰਜਾਬ ਸਮੇਤ ਦੇਸ਼ ਭਰ ਵਿੱਚ ਉੱਠੀ ਦੂਜੀ ਲਹਿਰ ਨੇ ਭਿਆਨਕ ਰੂਪ ਧਾਰ ਲਿਆ ਹੈ। ਇਸ ਮਹਾਂਮਾਰੀ ਤੋਂ ਬਚਣ ਲਈ ਕੋਰੋਨਾ ਵੈਕਸੀਨ ਨੂੰ ਸਿਹਤ ਵਿਭਾਗ ਵੱਡਾ ਹਥਿਆਰ ਦੱਸ ਰਿਹਾ ਹੈ। ਜਿਸ ਕਰਕੇ ਹੁਣ ਪਿੰਡਾਂ ਦੀਆਂ ਪੰਚਾਇਤਾਂ ਕੋਰੋਨਾ ਵੈਕਸੀਨੇਸ਼ਨ ਲਈ ਅੱਗੇ ਆਉਣ ਲੱਗੀਆਂ ਹਨ। ਇਸੇ ਤਹਿਤ ਪਿੰਡਾਂ ਦੇ ਲੋਕ ਜਾਗਰੂਕ ਹੋ ਕੇ ਵੈਕਸੀਨ ਲਗਵਾਉਣ ਲੱਗੇ ਹਨ। ਪਿੰਡਾਂ ਦੇ ਸਿਹਤ ਕੇਂਦਰਾਂ ਵਿੱਚ ਲਗਾਤਾਰ ਚੱਲ ਰਹੇ ਕੈਂਪਾਂ ਵਿਚ ਲੋਕ ਆਪ ਮੁਹਾਰੇ ਵੈਕਸੀਨ ਲਗਾਉਣ ਲੱਗੇ ਹਨ। ਇਸੇ ਤਹਿਤ ਅੱਜ ਬਰਨਾਲਾ ਜ਼ਿਲ੍ਹੇ ਦੇ ਪਿੰਡ ਟੱਲੇਵਾਲ ਵਿਖੇ ਵੈਕਸੀਨੇਸ਼ਨ ਕੈਂਪ ਲਗਾਇਆ ਗਿਆ, ਜਿਸ ਵਿੱਚ ਤਿੰਨ ਪਿੰਡਾਂ ਦੇ ਲੋਕਾਂ ਵੱਲੋਂ ਪੁੱਜ ਕੇ ਕੋਰੋਨਾ ਵੈਕਸੀਨ ਲਗਵਾਈ ਗਈ।
ਕੋਰੋਨਾ ਵੈਕਸੀਨ ਪ੍ਰਤੀ ਜਾਗਰੂਕ ਹੋਏ ਪਿੰਡਾਂ ਦੇ ਲੋਕ - ਪਿੰਡਾਂ ਦੇ ਲੋਕ ਹੋਏ ਜਾਗਰੂਕ
ਕੋਰੋਨਾ ਵਾਇਰਸ ਨੂੰ ਲੈ ਕੇ ਪੰਜਾਬ ਸਮੇਤ ਦੇਸ਼ ਭਰ ਵਿੱਚ ਉੱਠੀ ਦੂਜੀ ਲਹਿਰ ਨੇ ਭਿਆਨਕ ਰੂਪ ਧਾਰ ਲਿਆ ਹੈ। ਇਸ ਮਹਾਂਮਾਰੀ ਤੋਂ ਬਚਣ ਲਈ ਕੋਰੋਨਾ ਵੈਕਸੀਨ ਨੂੰ ਸਿਹਤ ਵਿਭਾਗ ਵੱਡਾ ਹਥਿਆਰ ਦੱਸ ਰਿਹਾ ਹੈ। ਜਿਸ ਕਰਕੇ ਹੁਣ ਪਿੰਡਾਂ ਦੀਆਂ ਪੰਚਾਇਤਾਂ ਕੋਰੋਨਾ ਵੈਕਸੀਨੇਸ਼ਨ ਲਈ ਅੱਗੇ ਆਉਣ ਲੱਗੀਆਂ ਹਨ। ਇਸੇ ਤਹਿਤ ਪਿੰਡਾਂ ਦੇ ਲੋਕ ਜਾਗਰੂਕ ਹੋ ਕੇ ਵੈਕਸੀਨ ਲਗਵਾਉਣ ਲੱਗੇ ਹਨ। ਪਿੰਡਾਂ ਦੇ ਸਿਹਤ ਕੇਂਦਰਾਂ ਵਿੱਚ ਲਗਾਤਾਰ ਚੱਲ ਰਹੇ ਕੈਂਪਾਂ ਵਿਚ ਲੋਕ ਆਪ ਮੁਹਾਰੇ ਵੈਕਸੀਨ ਲਗਾਉਣ ਲੱਗੇ ਹਨ। ਇਸੇ ਤਹਿਤ ਅੱਜ ਬਰਨਾਲਾ ਜ਼ਿਲ੍ਹੇ ਦੇ ਪਿੰਡ ਟੱਲੇਵਾਲ ਵਿਖੇ ਵੈਕਸੀਨੇਸ਼ਨ ਕੈਂਪ ਲਗਾਇਆ ਗਿਆ, ਜਿਸ ਵਿੱਚ ਤਿੰਨ ਪਿੰਡਾਂ ਦੇ ਲੋਕਾਂ ਵੱਲੋਂ ਪੁੱਜ ਕੇ ਕੋਰੋਨਾ ਵੈਕਸੀਨ ਲਗਵਾਈ ਗਈ।
ਕੋਰੋਨਾ ਤੋਂ ਬਚਣ ਲਈ ਪਿੰਡਾਂ ਦੇ ਲੋਕ ਹੋਏ ਜਾਗਰੂਕ ਵੈਕਸੀਨ ਲਗਵਾਉਣ ਲਈ ਆਪ ਆ ਰਹੇ ਅੱਗੇ
ਇਸ ਮੌਕੇ ਗੱਲਬਾਤ ਕਰਦਿਆਂ ਡੱਲੇਵਾਲ ਦੇ ਸਰਪੰਚ ਹਰਸ਼ਰਨ ਸਿੰਘ ਨੇ ਦੱਸਿਆ ਕਿ ਪੰਚਾਇਤਾਂ ਵੱਲੋਂ ਪਿੰਡਾਂ ਵਿੱਚ ਘਰ ਘਰ ਅਤੇ ਵਾਰਡਾਂ ਵਿਚ ਖੁਦ ਪੁੱਜ ਕੇ ਲੋਕਾਂ ਨੂੰ ਵੈਕਸੀਨ ਲਵਾਉਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਜਿਸ ਤਹਿਤ ਅੱਜ ਟੱਲੇਵਾਲ ਵਿਖੇ ਪਿੰਡ ਰਾਮਗਡ਼੍ਹ, ਟੱਲੇਵਾਲ ਅਤੇ ਮੱਲੀਆਂ ਦੇ ਲੋਕਾਂ ਲਈ ਵੈਕਸੀਨੇਸ਼ਨ ਕੈਂਪ ਲਗਾਇਆ ਗਿਆ ਹੈ। ਅੱਜ ਦੇ ਇਸ ਕੈਂਪ ਵਿਚ 400 ਦੇ ਕਰੀਬ ਲੋਕਾਂ ਦੇ ਵੈਕਸੀਨ ਲਗਾਉਣ ਦਾ ਟੀਚਾ ਮਿੱਥਿਆ ਗਿਆ ਹੈ।