ਬਰਨਾਲਾ: ਕੋਰੋਨਾ ਮਹਾਂਮਾਰੀ ਹੁਣ ਪਿੰਡਾਂ ਚ ਆਪਣਾ ਪੈਰ ਪਸਾਰ ਰਹੀ ਹੈ ਜਿਸ ਕਾਰਨ ਪਿੰਡਾਂ ਚੋਂ ਹੁਣ ਕੋਰੋਨਾ ਦੇ ਮਾਮਲੇ ਸਾਹਮਣੇ ਆ ਰਹੇ ਹਨ। ਕੋਰੋਨਾ ਦੇ ਮਾਮਲਿਆਂ ਨੂੰ ਰੋਕਣ ਲਈ ਜ਼ਿਲੇ ਦੇ ਪ੍ਰਸ਼ਾਸ਼ਨ ਵੱਲੋਂ ਜ਼ਮੀਨੀ ਤੌਰ ’ਤੇ ਉਪਰਾਲੇ ਕੀਤੇ ਜਾ ਰਹੇ ਹਨ। ਜਿਸ ਤਹਿਤ ਜ਼ਿਲੇ ਦੇ ਪਿੰਡਾਂ ਵਿੱਚ ਪੇਂਡੂ ਸੰਜੀਵਨੀ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ। ਇਨ੍ਹਾਂ ਕਮੇਟੀਆਂ ਦਾ ਗਠਨ ਐਸਡੀਐਮ ਬਰਨਾਲਾ ਵਰਜੀਤ ਸਿੰਘ ਵਾਲੀਆ ਵੱਲੋਂ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਇਸ ਕਮੇਟੀ ’ਚ ਹਰ ਪਿੰਡ ਚੋਂ ਪੰਚਾਇਤਾਂ, ਕਲੱਬਾਂ ਦੇ ਆਗੂ ਸ਼ਾਮਲ ਕਰਕੇ ਪੇਂਡੂ ਸੰਜੀਵਨੀ ਕਮੇਟੀ ਬਣਾਈ ਜਾ ਰਹੀ ਹੈ। ਜੋ ਪਿੰਡ ਵਿੱਚ ਕੋਰੋਨਾ ਨੂੰ ਰੋਕਣ ਲਈ ਉਪਰਾਲੇ ਕਰੇਗੀ।
ਕੋਰੋਨਾ ਨੂੰ ਰੋਕਣ ਲਈ ਪਿੰਡ-ਪਿੰਡ ਕੀਤਾ ਜਾ ਰਿਹਾ ਪੇਂਡੂ ਸੰਜੀਵਨੀ ਕਮੇਟੀਆਂ ਦਾ ਗਠਨ ਪੇਂਡੂ ਸੰਜੀਵਨੀ ਕਮੇਟੀਆਂ ਦਾ ਕੀਤਾ ਗਿਆ ਗਠਨ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਡੀਐਮ ਵਰਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਪਿੰਡਾਂ ਵਿੱਚ ਅਗਾਂਹਵਧੂ ਸੋਚ ਵਾਲੇ ਲੋਕਾਂ ਨੂੰ ਨਾਲ ਲੈ ਕੇ ਪੇਂਡੂ ਸੰਜੀਵਨੀ ਕਮੇਟੀਆਂ ਬਣਾਈਆਂ ਜਾ ਰਹੀਆਂ ਹਨ। ਇਹ ਕਮੇਟੀਆਂ ਸਿਹਤ ਵਿਭਾਗ ਦੀਆਂ ਟੀਮਾਂ ਨਾਲ ਘਰ-ਘਰ ਜਾ ਕੇ ਕੋਰੋਨਾ ਮਰੀਜ਼ਾਂ ਦੀ ਪਛਾਣ ਕਰਨਗੀਆਂ ਅਤੇ ਇਸਦੀ ਰਿਪੋਰਟ ਸਿਹਤ ਵਿਭਾਗ ਅਤੇ ਜ਼ਿਲ੍ਹਾ ਪ੍ਰਸਾਸ਼ਨ ਤੱਕ ਪਹੁੰਚਾਈ ਜਾਵੇਗੀ ਤਾਂ ਜੋ ਸਮਾਂ ਰਹਿੰਦੇ ਕੋਰੋਨਾ ਮਰੀਜ਼ ਦਾ ਇਲਾਜ਼ ਸ਼ੁਰੂ ਕੀਤਾ ਜਾ ਸਕੇ। ਇਸ ਤਹਿਤ ਇਨ੍ਹਾਂ ਸੰਜੀਵਨੀ ਕਮੇਟੀਆਂ ਨੂੰ ਆਕਸੀਮੀਟਰ ਵੀ ਮੁਹੱਈਆ ਕਰਵਾ ਕੇ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਤੱਕ 15 ਦੇ ਕਰੀਬ ਪਿੰਡਾ ਵਿੱਚ ਇਹ ਕਮੇਟੀਆਂ ਬਣਾਈਆਂ ਜਾ ਚੁੱਕੀਆਂ ਹਨ। ਜਿਸਦੇ ਨਤੀਜੇ ਚੰਗੇ ਮਿਲ ਰਹੇ ਹਨ।
ਕੋਰੋਨਾ ਨੂੰ ਰੋਕਣ ਲਈ ਪਿੰਡ-ਪਿੰਡ ਕੀਤਾ ਜਾ ਰਿਹਾ ਪੇਂਡੂ ਸੰਜੀਵਨੀ ਕਮੇਟੀਆਂ ਦਾ ਗਠਨ ਪਿੰਡ ਦੇ ਲੋਕ ਰਹੇ ਪ੍ਰਸ਼ਾਸਨ ਦਾ ਸਾਥ
ਉਧਰ ਇਸ ਸਬੰਧੀ ਜ਼ਿਲ੍ਹੇ ਦੇ ਪਿੰਡ ਛੀਨੀਵਾਲ ਕਲਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਦਾ ਇਹ ਉਪਰਾਲਾ ਬਹੁਤ ਵਧੀਆ ਹੈ। ਜਿਸ ਲਈ ਸਮੁੱਚਾ ਪਿੰਡ ਇਸ ਕਾਰਜ ਦਾ ਸਾਥ ਦੇ ਰਿਹਾ ਹੈ।
ਇਹ ਵੀ ਪੜੋ: ਕੋਰੋਨਾ ਤੋਂ ਠੀਕ ਹੋਏ ਲੋਕਾਂ ਨੂੰ ਡਾਈਟੀਸ਼ਿਅਨ ਸ਼ੋਵੀਕਾ ਨਾਗਪਾਲ ਦੀ ਇਹ ਸਲਾਹ...