ਬਰਨਾਲਾ: ਬਰਨਾਲਾ ਵਿੱਚ ਅੱਜ ਐਸਐਸਪੀ ਅਤੇ ਏਸੀ ਰੇਲਵੇ ਲਾਈਨਾਂ ਦੀ ਚੈਕਿੰਗ ਕਰਨ ਲਈ ਗਏ ਤੇ ਉੱਥੇ ਉਹ ਦੋਵੇਂ ਹਾਦਸੇ ਦਾ ਸ਼ਿਕਾਰ ਹੋ ਗਏ। ਹਾਦਸੇ ਦਾ ਸ਼ਿਕਾਰ ਹੋਣ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਏ ਹਨ।
ਰੇਲਵੇ ਲਾਈਨਾਂ ਦੀ ਚੈਕਿੰਗ ਦੌਰਾਨ ਬਰਨਾਲਾ ਦੇ ਐਸਐਸਪੀ ਹਾਦਸੇ ਦਾ ਸ਼ਿਕਾਰ, ਗੰਭੀਰ ਜ਼ਖ਼ਮੀ - ਬਰਨਾਲਾ ਦੇ ਐਸਐਸਪੀ ਤੇ ਐਸੀ ਹੋਏ ਹਾਦਸੇ ਦਾ ਸ਼ਿਕਾਰ
ਬਰਨਾਲਾ ਵਿੱਚ ਅੱਜ ਐਸਐਸਪੀ ਅਤੇ ਏਸੀ ਰੇਲਵੇ ਲਾਈਨਾਂ ਦੀ ਚੈਕਿੰਗ ਕਰਨ ਲਈ ਗਏ ਤੇ ਉੱਥੇ ਉਹ ਦੋਵੇਂ ਹਾਦਸੇ ਦਾ ਸ਼ਿਕਾਰ ਹੋ ਗਏ। ਹਾਦਸੇ ਦਾ ਸ਼ਿਕਾਰ ਹੋਣ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਏ ਹਨ।
ਮਿਲੀ ਜਾਣਕਾਰੀ ਮੁਤਾਬਕ ਐਸਐਸਪੀ ਸੰਦੀਪ ਗੋਇਲ ਅਤੇ ਏਸੀ(ਸੀਬੀਆਈ) ਜਗਵਿੰਦਰ ਸਿੰਘ ਚੀਮਾ ਮਾਲ ਗੱਡੀਆਂ ਸ਼ੁਰੂ ਕੀਤੇ ਜਾਣ ਨੂੰ ਲੈਣ ਕੇ ਰੇਲਵੇ ਲਾਈਨਾਂ ਦੀ ਜਾਂਚ ਕਰ ਰਹੇ ਸਨ। ਦੋਵੇਂ ਪੁਲਿਸ ਅਧਿਕਾਰੀ ਇੰਸਪੈਕਸ਼ਨ ਗੱਡੀ 'ਤੇ ਰੇਲਵੇ ਅਧਿਕਾਰੀਆਂ ਨਾਲ ਸਵਾਰ ਹੋ ਕੇ ਬਰਨਾਲਾ ਰੇਲਵੇ ਸਟੇਸ਼ਨ ਤੋਂ ਤਪਾ ਸਟੇਸ਼ਨ ਵੱਲ ਜਾਂਚ ਕਰਨ ਗਏ ਤਾਂ ਰਸਤੇ ਵਿੱਚ ਇੰਸਪੈਕਸ਼ਨ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ। ਜਿਸ ਕਾਰਨ ਐਸਐਸਪੀ ਅਤੇ ਐਸਪੀ ਗੰਭੀਰ ਜ਼ਖਮੀ ਹੋ ਗਏ।
ਫਿਲਹਾਲ ਦੋਵੇਂ ਪੁਲਿਸ ਅਧਿਕਾਰੀਆਂ ਨੂੰ ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਲਿਆਂਦਾ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।