ਪੰਜਾਬ

punjab

ETV Bharat / state

ਉਪਕਾਰ ਕੋਆਰਡੀਨੇਸ਼ਨ ਸੁਸਾਇਟੀ ਬਰਨਾਲਾ ਨੇ 26 ਪਿੰਡਾਂ 'ਚ 340 ਧੀਆਂ ਦੀ ਮਨਾਈ ਲੋਹੜੀ - 26 ਪਿੰਡਾਂ 'ਚ ਮਨਾਈ ਗਈ 340 ਧੀਆਂ ਦੀ ਲੋਹੜੀ

ਉਪਕਾਰ ਕੋਆਰਡੀਨੇਸ਼ਨ ਸੁਸਾਇਟੀ ਬਰਨਾਲਾ ਵਲੋਂ ਹਰ ਸਾਲ ਦੀ ਵਾਂਗ ਇਸ ਵਾਰ ਵੀ ਧੀਆਂ ਦੀ ਲੋਹੜੀ ਮਨਾਉਣ ਦਾ ਉਪਰਾਲਾ ਕੀਤਾ ਗਿਆ। ਇਸ ਤਹਿਤ ਉਪਕਾਰ ਸੁਸਾਇਟੀ ਵੱਲੋਂ ਜ਼ਿਲ੍ਹੇ ਦੇ 26 ਪਿੰਡਾਂ 'ਚ 340 ਧੀਆਂ ਦੀ ਲੋਹੜੀ ਮਨਾਈ ਗਈ। ਇਸ ਮੌਕੇ ਬੱਚਿਆਂ ਦੀ ਲੋੜਵੰਦ ਚੀਜਾਂ ਵੀ ਵੰਡੀਆਂ ਗਈਆਂ।

ਉਪਕਾਰ ਕੋਆਰਡੀਨੇਸ਼ਨ ਸੁਸਾਇਟੀ ਬਰਨਾਲਾ ਨੇ 26 ਪਿੰਡਾਂ 'ਚ 340 ਧੀਆਂ ਦੀ ਮਨਾਈ ਲੋਹੜੀ
ਉਪਕਾਰ ਕੋਆਰਡੀਨੇਸ਼ਨ ਸੁਸਾਇਟੀ ਬਰਨਾਲਾ ਨੇ 26 ਪਿੰਡਾਂ 'ਚ 340 ਧੀਆਂ ਦੀ ਮਨਾਈ ਲੋਹੜੀ

By

Published : Jan 11, 2020, 11:30 PM IST

ਬਰਨਾਲਾ : ਉਪਕਾਰ ਕੋਆਰਡੀਨੇਸ਼ਨ ਸੁਸਾਇਟੀ ਵਲੋਂ ਹਰ ਸਾਲ ਧੀਆਂ ਦੀ ਲੋਹੜੀ ਮਨਾਈ ਜਾਂਦੀ ਹੈ ਤਾਂ ਜੋ ਮੁੰਡਿਆਂ ਅਤੇ ਕੁੜਿਆਂ ਵਿਚਾਲੇ ਅਨੁਪਾਤ ਨੂੰ ਘੱਟਾਇਆ ਜਾ ਸਕੇ। ਜਾਣਕਾਰੀ ਮੁਤਾਬਕ ਇਸ ਸੁਸਾਇਟੀ ਵੱਲੋਂ ਹੁਣ ਤੱਕ ਤਕਰੀਬਨ 2300 ਲੜਕੀਆਂ ਦੀ ਲੋਹੜੀ ਮਨਾਈ ਜਾ ਚੁੱਕੀ ਹੈ। ਇਸ ਦੇ ਤਹਿਤ ਸੁਸਾਇਟੀ ਦੇ ਮੈਂਬਰ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ 'ਚ ਪਹੁੰਚ ਕੇ ਧੀਆਂ ਦੀ ਲੋਹੜੀ ਮਨਾਉਂਦੇ ਹਨ ਅਤੇ ਲੋੜਵੰਦ ਪਰਿਵਾਰਾਂ ਦੀ ਧੀਆਂ ਲਈ ਲੋੜਵੰਦ ਚੀਜਾਂ ਵੰਡਦੇ ਹਨ।

ਉਪਕਾਰ ਕੋਆਰਡੀਨੇਸ਼ਨ ਸੁਸਾਇਟੀ ਬਰਨਾਲਾ ਨੇ 26 ਪਿੰਡਾਂ 'ਚ 340 ਧੀਆਂ ਦੀ ਮਨਾਈ ਲੋਹੜੀ

ਇਸ ਬਾਰੇ ਦੱਸਦੇ ਹੋਏ ਉਪਕਾਰ ਸੁਸਾਇਟੀ ਦੇ ਆਗੂਆਂ ਨੇ ਦੱਸਿਆ ਕਿ ਸਾਲ 2020 'ਚ ਉਹ ਜ਼ਿਲ੍ਹੇ ਦੇ 26 ਪਿੰਡਾਂ 'ਚ 340 ਧੀਆਂ ਦੀ ਲੋਹੜੀ ਮਨਾ ਚੁੱਕੇ ਹਨ। ਇਸ ਮੌਕੇ ਸੁਸਾਇਟੀ ਵੱਲੋਂ ਬੱਚੀਆਂ ਲਈ ਕੰਬਲ ਅਤੇ ਹੋਰਨਾਂ ਲੋੜਵੰਦ ਚੀਜਾਂ ਵੀ ਵੰਡੀਆਂ ਗਈਆਂ। ਉਨ੍ਹਾਂ ਦੱਸਿਆ ਕਿ ਸਾਡੀ ਟੀਮਾਂ ਵੱਖ-ਵੱਖ ਪਿੰਡਾਂ 'ਚ ਜਾ ਕੇ ਲੜਕੀਆਂ ਦੇ ਮਾਤਾ- ਪਿਤਾ ਨੂੰ ਧੀਆਂ ਨੂੰ ਪੜਾਉਣ ਲਈ ਪ੍ਰੇਰਿਤ ਕਰਦੇ ਹਨ ਅਤੇ ਜੇਕਰ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਆਉਂਦੀ ਹੈ ਤਾਂ ਸਹਿਯੋਗ ਕਰਦੇ ਹਨ।

ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ 'ਚ ਧੀਆਂ ਹਰ ਖ਼ੇਤਰ ਵਿੱਚ ਮੁੰਡਿਆਂ ਨਾਲੋਂ ਕੀਤੇ ਅੱਗੇ ਹਨ ਤੇ ਵੱਡੀਆਂ ਪ੍ਰਾਪਤੀਆਂ ਹਾਸਲ ਕਰ ਰਹੀਆਂ ਹਨ। ਸੁਸਾਇਟੀ ਦਾ ਮੁੱਖ ਟੀਚਾ ਭਰੂਣ ਹੱਤਿਆ,ਔਰਤਾਂ ਪ੍ਰਤੀ ਅਪਰਾਧ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਅਤੇ ਨਸ਼ਿਆ ਦਾ ਖ਼ਾਤਮਾ ਕਰਨਾ ਹੈ।

ABOUT THE AUTHOR

...view details