ਪੰਜਾਬ

punjab

ETV Bharat / state

ਬਰਨਾਲਾ ਚ ਸਿੱਖ ਜਥੇਬੰਦੀਆਂ ਨੇ ਮਨਾਇਆ ਅੰਤਰਰਾਸ਼ਟਰੀ ਗੱਤਕਾ ਦਿਹਾੜਾ - ਬੀਜੇਪੀ ਸਰਕਾਰ

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ(Shiromani Akali Dal Amritsar) ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਮੰਡੇਰ ਤੇ ਹੋਰ ਆਗੂਆਂ ਨੇ ਕਿਹਾ ਕਿ 21 ਜੂਨ ਨੂੰ ਪੂਰੇ ਦੇਸ਼ ਵਿੱਚ ਲਗਾਤਾਰ ਬੀਜੇਪੀ ਸਰਕਾਰ(BJP government) ਯੋਗਾ ਦਿਵਸ ਮਨਾ ਰਹੀ ਹੈ।ਉਨ੍ਹਾਂ ਕਿਹਾ ਕਿ ਯੋਗਾ ਸਿੱਖ ਸਿਧਾਂਤਾਂ ਦੇ ਉਲਟ ਹੈ, ਜਿਸ ਨੂੰ ਧੱਕੇ ਨਾਲ ਸਿੱਖ ਕੌਮ 'ਤੇ ਥੋਪਿਆ ਜਾ ਰਿਹਾ ਹੈ

ਯੋਗਾ ਡੇਅ ਦੇ ਉਲਟ ਮਾਨ ਦਲ ਨੇ ਮਨਾਇਆ ਗੱਤਕਾ ਦਿਵਸ
ਯੋਗਾ ਡੇਅ ਦੇ ਉਲਟ ਮਾਨ ਦਲ ਨੇ ਮਨਾਇਆ ਗੱਤਕਾ ਦਿਵਸ

By

Published : Jun 22, 2021, 2:10 PM IST

ਬਰਨਾਲਾ:ਪੂਰੇ ਦੇਸ਼ ਵਿੱਚ 21 ਜੂਨ ਨੂੰ ਯੋਗਾ ਦਿਵਸ(Yoga Day) ਮਨਾਇਆ ਗਿਆ ਪਰ ਇਸ ਦੇ ਉਲਟ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ(Shiromani Akali Dal Amritsar) ਵੱਲੋਂ ਗੱਤਕਾ ਦਿਵਸ ਮਨਾਇਆ ਗਿਆ। ਗੱਤਕਾ ਦਿਵਸ ਨੂੰ ਲੈ ਕੇ ਪਾਰਟੀ ਵੱਲੋਂ ਬਰਨਾਲਾ ਵਿੱਚ ਜ਼ਿਲ੍ਹਾ ਪੱਧਰੀ ਸਮਾਗਮ ਕਰਾਇਆ ਗਿਆ। ਜਿਸ ਵਿੱਚ ਵੱਖ-ਵੱਖ ਗੱਤਕਾ ਪਾਰਟੀਆਂ ਵੱਲੋਂ ਗੱਤਕੇ ਦੇ ਜੌਹਰ ਦਿਖਾਏ ਗਏ।

ਬਰਨਾਲਾ ਚ ਸਿੱਖ ਜਥੇਬੰਦੀਆਂ ਨੇ ਮਨਾਇਆ ਅੰਤਰਰਾਸ਼ਟਰੀ ਗੱਤਕਾ ਦਿਹਾੜਾ

ਇੱਥੇ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਮੰਡੇਰ ਤੇ ਹੋਰ ਆਗੂਆਂ ਨੇ ਕਿਹਾ ਕਿ 21 ਜੂਨ ਨੂੰ ਪੂਰੇ ਦੇਸ਼ ਵਿੱਚ ਲਗਾਤਾਰ ਬੀਜੇਪੀ ਸਰਕਾਰ ਯੋਗਾ ਦਿਵਸ ਮਨਾ ਰਹੀ ਹੈ।ਇਸ ਮੌਕੇ ਉਨ੍ਹਾਂ ਦੇ ਵੱਲੋਂ ਮੋਦੀ ਸਰਕਾਰ ਤੇ ਵੀ ਕਈ ਸਵਾਲ ਚੁੱਕੇ ਗਏ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਹਰ ਸਾਲ 21 ਜੂਨ ਨੂੰ ਗੱਤਕਾ ਦਿਵਸ ਮਨਾਇਆ ਜਾਣ ਲੱਗਿਆ ਹੈ ।ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਦੇ ਵੱਲੋਂ ਹਰ ਸਾਲ ਲਗਾਤਾਰ ਗੱਤਕਾ ਦਿਵਸ ਮਨਾਇਆ ਜਾਂਦਾ ਹੈ। ਇਸ ਨੂੰ ਲੈ ਕੇ ਇਕ ਜ਼ਿਲ੍ਹਾ ਪੱਧਰੀ ਸਮਾਗਮ ਪਿੰਡ ਉੱਗੋਕੇ ਦੇ ਗੁਰਦੁਆਰਾ ਸਾਹਿਬ ਵਿਚ ਜ਼ਿਲ੍ਹਾ ਪੱਧਰੀ ਸਮਾਗਮ ਕਰਵਾ ਕੇ ਗੱਤਕਾ ਦਿਵਸ ਮਨਾਇਆ ਗਿਆ। ਜਿਸ ਵਿੱਚ ਵੱਖ-ਵੱਖ ਗੱਤਕਾ ਪਾਰਟੀਆਂ ਵੱਲੋਂ ਗੱਤਕੇ ਦੇ ਜੌਹਰ ਦਿਖਾਏ ਗਏ।

ਉਨ੍ਹਾਂ ਕਿਹਾ ਕਿ ਬੀਜੇਪੀ ਵੱਲੋਂ ਦੇਸ਼ ਵਿੱਚ ਫੈਲਾਏ ਜਾ ਰਹੇ ਹਿੰਦੂਤਵੀ ਏਜੰਡੇ ਦੇ ਵਿਰੋਧ ਕਾਰਨ ਉਹ ਯੋਗਾ ਦਾ ਵਿਰੋਧ ਕਰਕੇ ਗੱਤਕਾ ਦਿਵਸ ਮਨਾ ਰਹੇ ਹਨ। ਆਉਣ ਵਾਲੇ ਦਿਨਾਂ ਵਿੱਚ ਉਨ੍ਹਾਂ ਵੱਲੋਂ ਪਿੰਡਾਂ ਵਿੱਚ ਨੌਜਵਾਨਾਂ ਨੂੰ ਗੱਤਕੇ ਨਾਲ ਜੋੜਨ ਲਈ ਪ੍ਰੋਗਰਾਮ ਉਲੀਕੇ ਜਾਣਗੇ।

ਇਹ ਵੀ ਪੜ੍ਹੋ:International Gatka Day:ਜਲੰਧਰ ਚ ਮਨਾਇਆ ਗਿਆ ਅੰਤਰਰਾਸ਼ਟਰੀ ਗੱਤਕਾ ਦਿਹਾੜਾ

ABOUT THE AUTHOR

...view details