ਬਰਨਾਲਾ:ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਅੰਦੋਲਨ ਜਾਰੀ ਹੈ। ਇਸੇ ਸੰਘਰਸ਼ ਤਹਿਤ ਬਰਨਾਲਾ ਦੇ ਗੁਰਦੂਆਰਾ ਬੀਬੀ ਪ੍ਰਧਾਨ ਕੌਰ ਵਿਖੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਹੋਈ। ਜਿਸ ਵਿੱਚ ਵਿਸ਼ੇਸ਼ ਤੌਰ 'ਤੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਪਹੁੰਚੇ।
‘ਸੰਯੁਕਤ ਕਿਸਾਨ ਮੋਰਚਾ 5 ਸਤੰਬਰ ਨੂੰ ‘ਮਿਸ਼ਨ ਯੂਪੀ’ ਦੀ ਕਰੇਗਾ ਸ਼ੁਰੂਆਤ’ - 2022 ਵਿਧਾਨ ਸਭਾ ਚੋਣਾਂ
ਯੂਪੀ ਤੇ ਉਤਰਾਖੰਡ ਵਿੱਚ 2022 ਵਿਧਾਨ ਸਭਾ ਚੋਣਾਂ ਦੌਰਾਨ ਬੀਜੇਪੀ ਵਿਰੁੱਧ ਸੰਯੁਕਤ ਕਿਸਾਨ ਮੋਰਚਾ ਪ੍ਰਚਾਰ ਕਰੇਗਾ। ਇਸਦੀ ਸ਼ੁਰੂਆਤ 5 ਸਤੰਬਰ ਤੋਂ ਮੁਜ਼ੱਫ਼ਰਨਗਰ ਤੋਂ ਇੱਕ ਵਿਸ਼ਾਲ ਰੈਲੀ ਕਰਕੇ ਕੀਤੀ ਜਾਵੇਗੀ।
ਇਸ ਮੌਕੇ ਗੱਲਬਾਤ ਕਰਦਿਆਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਸੰਸਦ ਦੇ ਮਾਨਸੂਨ ਸੈਸ਼ਨ ਦੌਰਾਨ ਸੰਯੁਕਤ ਕਿਸਾਨ ਮੋਰਚੇ ਵਲੋਂ ਕਿਸਾਨ ਸੰਸਦ ਚਲਾਈ ਗਈ ਹੈ, ਜੋ ਸਫਲ ਰਹੀ ਹੈ। ਇਸ ਕਿਸਾਨ ਸੰਸਦ ਦੌਰਾਨ ਖੇਤੀ ਕਾਨੂੰਨਾਂ ਦੇ ਨੁਕਸਾਨ ਬਾਰੇ ਪੂਰੇ ਦੇਸ਼ ਸਾਹਮਣੇ ਕਿਸਾਨਾਂ ਨੇ ਸੱਚ ਰੱਖਿਆ ਹੈ।
ਉਹਨਾਂ ਕਿਹਾ ਕਿ ਸੰਘਰਸ਼ ਦੇ ਅਗਲੇ ਪੜਾਅ ਤਹਿਤ ਸੰਯੁਕਤ ਕਿਸਾਨ ਮੋਰਚੇ ਵਲੋਂ ਮਿਸ਼ਨ ਯੂਪੀ ਅਤੇ ਉਤਰਾਖੰਡ ਸ਼ੁਰੂ ਕੀਤਾ ਜਿਸ ਰਿਹਾ ਹੈ। ਜਿਸ ਤਰ੍ਹਾਂ ਬੰਗਾਲ ਵਿਚ ਪਹੁੰਚ ਕੇ ਕਿਸਾਨ ਆਗੂਆਂ ਨੇ ਬੀਜੇਪੀ ਵਿਰੁੱਧ ਪ੍ਰਚਾਰ ਕੀਤਾ ਸੀ ਅਤੇ ਬੀਜੇਪੀ ਨੂੰ ਹਰਾਇਆ ਸੀ। ਉਸੇ ਤਰ੍ਹਾਂ ਹੁਣ ਯੂਪੀ ਤੇ ਉਤਰਾਖੰਡ ਵਿੱਚ 2022 ਵਿਧਾਨ ਸਭਾ ਚੋਣਾਂ ਦੌਰਾਨ ਬੀਜੇਪੀ ਵਿਰੁੱਧ ਸੰਯੁਕਤ ਕਿਸਾਨ ਮੋਰਚਾ ਪ੍ਰਚਾਰ ਕਰੇਗਾ। ਇਸਦੀ ਸ਼ੁਰੂਆਤ 5 ਸਤੰਬਰ ਤੋਂ ਮੁਜ਼ੱਫ਼ਰਨਗਰ ਤੋਂ ਇੱਕ ਵਿਸ਼ਾਲ ਰੈਲੀ ਕਰਕੇ ਕੀਤੀ ਜਾਵੇਗੀ।
ਇਹ ਵੀ ਪੜੋ: ਤੇਜ਼ਧਾਰ ਹਥਿਆਰ ਨਾਲ ਲੈਸ ਚੋਰਾਂ ਨੂੰ ਘੁੰਮਦੇ ਵੇਖ ਸਹਿਮੇ ਫਰੀਦਕੋਟੀਏ