ਬਰਨਾਲਾ: ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਲਗਾਤਾਰ ਪੰਜਾਬ ਦੇ ਕਿਸਾਨਾਂ ਦਾ ਸੰਘਰਸ਼ ਜਾਰੀ ਹੈ। ਕਿਸਾਨਾਂ ਵੱਲੋਂ ਦਿਨੋਂ ਦਿਨ ਆਪਣੇ ਸੰਘਰਸ਼ ਨੂੰ ਤੇਜ਼ ਅਤੇ ਤਿੱਖਾ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਇਨ੍ਹਾਂ ਧਰਨਿਆਂ ਵਿੱਚ ਔਰਤਾਂ ਅਤੇ ਨੌਜਵਾਨਾ ਵੱਡੀ ਗਿਣਤੀ 'ਚ ਹਿੱਸਾ ਲੈ ਰਹੇ ਹਨ। ਕਿਸਾਨਾਂ ਵੱਲੋਂ ਰੋਜ਼ਾਨਾ ਵੱਖੋ ਵੱਖਰੇ ਤਰੀਕੇ ਨਾਲ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਆਪਣਾ ਰੋਸ ਜਤਾਇਆ ਜਾ ਰਿਹਾ ਹੈ।
ਖੇਤੀ ਕਾਨੂੰਨ ਵਿਰੁੱਧ ਔਰਤਾਂ ਦਾ ਵੱਖਰਾ ਪ੍ਰਦਰਸ਼ਨ - ਖੇਤੀ ਕਾਨੂੰਨ ਵਿਰੁੱਧ ਔਰਤਾਂ ਦਾ ਵੱਖਰਾ ਪ੍ਰਦਰਸ਼ਨ
ਬਰਨਾਲਾ 'ਚ ਖੇਤੀ ਕਾਨੂੰਨਾਂ ਵਿਰੁੱਧ ਮੈਦਾਨ ਚ ਉੱਤਰੀਆਂ ਔਰਤਾਂ ਨੇ ਵੱਖਰੇ ਤਰੀਕੇ ਨਾਲ ਪ੍ਰਦਰਸ਼ਨ ਕੀਤਾ। ਔਰਤਾਂ ਨੇ ਮੋਦੀ ਦੀ ਫ਼ੋਟੋ ਲਾ ਵੈਣ ਪਾਏ ਅਤੇ ਚੱਪਲਾਂ ਨਾਲ ਜੰਮ ਕੇ ਕੁਟਾਪਾ ਚਾੜਿਆ।
ਖੇਤੀ ਕਾਨੂੰਨ ਵਿਰੁੱਧ ਔਰਤਾਂ ਦਾ ਪ੍ਰਦਰਸ਼ਨ
ਜ਼ਿਲ੍ਹੇ 'ਚ ਖੇਤੀ ਕਾਨੂੰਨਾਂ ਵਰੁੱਧ ਲਗਾਏ ਜਾ ਰਹੇ ਧਰਨਿਆਂ ਵਿੱਚ ਔਰਤਾਂ ਵੱਲੋਂ ਇੱਕ ਵੱਖਰੇ ਤਰੀਕੇ ਨਾਲ ਕੇਂਦਰ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ ਗਿਆ। ਔਰਤਾਂ ਨੇ ਮੋਦੀ ਦੀ ਫ਼ੋਟੋ ਲਾ ਵੈਣ ਪਾਏ ਅਤੇ ਚੱਪਲਾਂ ਨਾਲ ਜੰਮ ਕੇ ਕੁਟਾਪਾ ਚਾੜਿਆ।
ਪ੍ਰਦਰਸ਼ਨ 'ਚ ਸ਼ਾਮਲ ਔਰਤਾਂ ਨੇ ਕਿਹਾ ਕਿ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਹਰ ਤਰ੍ਹਾਂ ਦੇ ਕਦਮ ਚੁੱਕੇ ਜਾਣਗੇ। ਨਾਲ ਹੀ ਉਨ੍ਹਾਂ ਕਿਹਾ ਕਿ ਕਿਸਾਨ ਅੱਗੇ ਵੀ ਪਰੇਸ਼ਾਨ ਹੋ ਫਾਹਾ ਲਾਉਂਦੇ ਆਏ ਹਨ ਅਤੇ ਜੇ ਲੋੜ ਪਈ ਤਾਂ ਬੋਲੀ ਸਰਕਾਰ ਨੂੰ ਉਠਾਉਣ ਲਈ ਕਿਸਾਨ ਫਾਂਸੀ ਵੀ ਚੜੇਗਾ ਅਤੇ ਅਗਨ ਭੇਂਟ ਵੀ ਹੋਵੇਗਾ।