ਪੰਜਾਬ

punjab

ਬੇਕਾਬੂ ਕਾਰ ਬਿਜਲੀ ਦੇ ਖੰਬਿਆਂ ਨਾਲ ਟਕਰਾ ਹੋਈ ਚਕਨਾਚੂਰ, ਦੋ ਜ਼ਖਮੀ

By

Published : Nov 8, 2022, 11:43 AM IST

ਬਰਨਾਲਾ ਕਸਬਾ ਭਦੌੜ ਬੇਕਾਬੂ ਕਾਰ ਦੀ ਬਿਜਲੀ ਦੇ ਖੰਬਿਆਂ ਨਾਲ ਟੱਕਰ ਹੋ ਗਈ ਜਿਸ ਕਾਰਨ ਦੋ ਗੰਭੀਰ ਜ਼ਖਮੀ ਹੋ ਗਏ।

Uncontrolled Car Collides With Electric Pole
ਬਿਜਲੀ ਦੇ ਖੰਬੇ ਨਾਲ ਟਕਰਾਈ ਬੇਕਾਬੂ ਕਾਰ

ਬਰਨਾਲਾ: ਜ਼ਿਲ੍ਹੇ ਦੇ ਕਸਬਾ ਭਦੌੜ ਦੇ ਮੱਝੂਕੇ ਰੋਡ ’ਤੇ ਬੀਤੀ ਰਾਤ ਇਕ ਬੇਕਾਬੂ ਸਵਿਫਟ ਡਿਜ਼ਾਇਰ ਕਾਰ ਬਿਜਲੀ ਦੇ ਖੰਬਿਆਂ ਨਾਲ ਟਕਰਾਉਣ ਕਾਰਨ ਭਿਆਨਕ ਹਾਦਸਾ ਵਾਪਰਿਆ। ਇਸ ਹਾਦਸੇ ਦੇ ਦੌਰਾਨ ਕਾਰਨ ਨੇ ਖੰਭਿਆਂ ਨੂੰ ਜੜ੍ਹੋਂ ਉਖਾੜ ਦਿੱਤਾ। ਦੱਸ ਦਈਏ ਕਿ ਇਨ੍ਹਾਂ ਖੰਬਿਆਂ ਵਿੱਚ ਬਿਜਲੀ ਦੀ ਲਾਈਨ ਗਿਆਰਾਂ ਹਜ਼ਾਰ ਵੋਲਟੇਜ ਸੀ ਜਿਸ ਕਾਰਨ ਕਸਬਾ ਭਦੌੜ ਦੀ ਬਿਜਲੀ ਗੁੱਲ ਹੋ ਗਈ ਜੋ ਲਗਪਗ ਪੰਦਰਾਂ ਘੰਟਿਆਂ ਤੱਕ ਬੰਦ ਰਹੀ।

ਬਿਜਲੀ ਦੇ ਖੰਬੇ ਨਾਲ ਟਕਰਾਈ ਬੇਕਾਬੂ ਕਾਰ

ਦੱਸ ਦਈਏ ਕਿ ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ ਪਰ ਗਣੀਮਤ ਇਹ ਰਹੀ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ ਜਦਕਿ ਕਾਰ ਸਵਾਰ ਦੋ ਨੌਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ।

ਬਿਜਲੀ ਦੇ ਖੰਬੇ ਨਾਲ ਟਕਰਾਈ ਬੇਕਾਬੂ ਕਾਰ
ਬਿਜਲੀ ਦੇ ਖੰਬੇ ਨਾਲ ਟਕਰਾਈ ਬੇਕਾਬੂ ਕਾਰ

ਮਿਲੀ ਜਾਣਕਾਰੀ ਮੁਤਾਬਿਕ ਐਤਵਾਰ ਦੀ ਅੱਧੀ ਰਾਤ ਨੂੰ ਲਗਭਗ ਇੱਕ ਵਜੇ ਦੇ ਕਰੀਬ ਬੱਬੂ ਸਿੰਘ ਆਪਣੇ ਇੱਕ ਦੋਸਤ ਨਾਲ ਆਪਣੀ ਸਵਿਫਟ ਡਿਜ਼ਾਇਰ ਕਾਰ ਚ ਆਪਣੇ ਘਰ ਨੂੰ ਆ ਰਿਹਾ ਸੀ ਅਤੇ ਕਾਰ ਸ਼ਨੀ ਦੇਵ ਦੇ ਮੰਦਰ ਕੋਲ ਕਾਰ ਬੇਕਾਬੂ ਹੋ ਗਈ ਜਿਸ ਕਾਰਨ ਬਿਜਲੀ ਦੇ ਖੰਬਿਆਂ ਨਾਲ ਟਕਰਾ ਗਈ ਅਤੇ ਕਾਰ ਚਕਨਾਚੂਰ ਹੋ ਗਈ, ਜਿਸ ਕਾਰਨ ਕਾਰ ਸਵਾਰ ਦੋਵੇਂ ਨੌਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ।

ਇਸ ਹਾਦਸੇ ਕਾਰਨ ਕਸਬਾ ਭਦੌੜ ਦੀ ਬਿਜਲੀ ਬੰਦ ਹੋ ਗਈ ਦਿਨ ਚੜ੍ਹਦਿਆਂ ਹੀ ਭਦੌੜ ਗਰਿੱਡ ਦੇ ਐਸਡੀਓ ਲਖਵੀਰ ਸਿੰਘ ਆਪਣੀ ਟੀਮ ਸਮੇਤ ਪਹੁੰਚੇ ਅਤੇ ਬਿਜਲੀ ਸਪਲਾਈ ਚਾਲੂ ਕਰਨ ਲਈ ਜੁੱਟ ਗਏ ਪਰ ਲਗਪਗ ਪੰਦਰਾਂ ਘੰਟਿਆਂ ਦੀ ਜੱਦੋ ਜਹਿੱਦ ਤੋਂ ਬਾਅਦ ਵੀ ਬਿਜਲੀ ਸਪਲਾਈ ਚਾਲੂ ਨਹੀਂ ਹੋ ਸਕੀ ਸੀ।

ਇਹ ਵੀ ਪੜੋ:ਦਿਲ ਦਾ ਦੌਰਾ ਪੈਣ ਕਾਰਨ ਅਮਰੀਕਾ ਵਿੱਚ ਪੰਜਾਬੀ ਨੌਜਵਾਨ ਦੀ ਮੌਤ, ਫਰਵਰੀ 'ਚ ਹੋਣਾ ਸੀ ਵਿਆਹ

ABOUT THE AUTHOR

...view details