ਬਰਨਾਲਾ :ਬਰਨਾਲਾ ਜ਼ਿਲ੍ਹੇ ਦੇ ਹਲਕਾ ਭਦੌੜ ਦੇ ਪਿੰਡ ਮੌੜ ਪਟਿਆਲਾ ਦੇ ਇੱਕ ਮਜ਼ਦੂਰ ਪਰਿਵਾਰ ਦੇ ਚਾਚੀ ਅਤੇ ਭਤੀਜੇ ਦੀ (Two people from Barnala died due to drowning in Haryana) ਹਰਿਆਣਾ ਦੇ ਇੱਕ ਪਿੰਡ ਵਿੱਚ ਖੇਤਾਂ ਦੇ ਛੱਪੜ ਵਿੱਚ ਡੁੱਬਣ ਕਾਰਨ ਮੌਤ ਹੋ ਗਈ ਹੈ। ਇਸ ਘਟਨਾ ਦਾ ਪਤਾ ਲੱਗਦਿਆਂ ਹੀ ਇਲਾਕੇ 'ਚ ਸੋਗ ਦੀ ਲਹਿਰ ਫੈਲ ਗਈ।
ਛੱਪੜ ਵਿੱਚ ਤਿਲਕਣ ਨਾਲ ਮੌਤ :ਜਾਣਕਾਰੀ ਦਿੰਦਿਆਂ ਪਿੰਡ ਮੌੜ ਪਟਿਆਲਾ ਦੇ ਸਰਪੰਚ ਸੁਰਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਔਰਤ ਦਾ ਨਾਂ ਕਰਮਜੀਤ ਸਿੰਘ (2 labourer died) ਅਤੇ ਉਸ ਦੇ ਭਤੀਜੇ ਦਾ ਨਾਂ ਜੰਟਾ ਸਿੰਘ ਹੈ। ਉਹ ਇੱਕ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਸੀ ਅਤੇ ਹਰਿਆਣਾ ਦੇ ਪਿੰਡ ਰਸੀਲਾਖੇੜਾ (ਨੇੜੇ ਮੰਡੀ ਡੱਬਵਾਲੀ) ਵਿੱਚ ਮਜ਼ਦੂਰੀ ਕਰਨ ਗਏ ਸੀ। ਉਹ ਉਥੇ ਨਰਮੇ ਦੇ ਖੇਤਾਂ ਵਿੱਚ ਕੰਮ ਕਰਨ ਗਿਆ ਸੀ। ਉਥੇ ਹੀ ਖੇਤ ਦੇ ਕੋਲ ਪਾਣੀ ਸਟੋਰ ਕਰਨ ਲਈ ਡੂੰਘਾ ਛੱਪੜ ਬਣਾਇਆ ਹੋਇਆ ਸੀ। ਜਦੋਂ ਕਰਮਜੀਤ ਕੌਰ ਪਾਣੀ ਲੈਣ ਲਈ ਛੱਪੜ ਨੇੜੇ ਗਈ ਤਾਂ ਉਸ ਦਾ ਪੈਰ ਤਿਲਕ ਗਿਆ ਅਤੇ ਉਹ ਉਸ ਵਿੱਚ ਡਿੱਗ ਗਈ। ਇਸ ਦੌਰਾਨ ਉਸ ਨੇ ਰੌਲਾ ਪਾਇਆ ਤਾਂ ਜੰਟਾ ਸਿੰਘ ਨੇ ਵੀ ਉਸ ਨੂੰ ਬਚਾਉਣ ਲਈ ਛਾਲ ਮਾਰ ਦਿੱਤੀ।