ਬਰਨਾਲਾ: ਬਰਨਾਲਾ ਸਬ ਜੇਲ੍ਹ ਵਿੱਚੋਂ ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਬਾਵਜੂਦ ਮੋਬਾਇਲ ਫ਼ੋਨ ਅੰਦਰ ਜਾ ਰਹੇ ਹਨ। ਸ਼ੁੱਕਰਵਾਰ ਨੂੰ ਜੇਲ੍ਹ ਦੇ ਪੁਲਿਸ ਪ੍ਰਸ਼ਾਸ਼ਨ ਵੱਲੋਂ ਦੋ ਮੋਬਾਇਲ ਫ਼ੋਨ ਬਰਾਮਦ ਕੀਤੇ ਗਏ। ਇਸ ਨਾਲ ਸੁਰੱਖਿਆ ਪ੍ਰਬੰਧਾਂ ’ਤੇ ਵੀ ਸਵਾਲੀਆ ਨਿਸ਼ਾਨ ਉਠ ਰਹੇ ਹਨ। ਜੇਲ੍ਹ ਸੁਪਰਡੈਂਟ ਦੀ ਸ਼ਿਕਾਇਤ ਦੇ ਆਧਾਰ ’ਤੇ ਅਣਪਛਾਤੇ ਮੁਲਜ਼ਮ ਕੈਦੀਆਂ ਵਿਰੁੱਧ ਪਰਚਾ ਦਰਜ਼ ਕੀਤਾ ਗਿਆ ਹੈ।
ਬਰਨਾਲਾ ਜੇਲ੍ਹ ਵਿੱਚੋਂ 2 ਮੋਬਾਇਲ ਫ਼ੋਨ ਬਰਾਮਦ, ਸੁਰੱਖਿਆ ਪ੍ਰਬੰਧਾਂ ’ਤੇ ਮੁੜ ਖੜੇ ਹੋਏ ਸਵਾਲ - ਬਰਨਾਲਾ ਜੇਲ੍ਹ ਵਿੱਚੋਂ ਦੋ ਮੋਬਾਇਲ ਫ਼ੋਨ ਬਰਾਮਦ
ਬਰਨਾਲਾ ਸਬ ਜੇਲ੍ਹ ਵਿੱਚੋਂ ਪੁਲਿਸ ਪ੍ਰਸ਼ਾਸ਼ਨ ਵੱਲੋਂ ਦੋ ਮੋਬਾਇਲ ਫ਼ੋਨ ਬਰਾਮਦ ਕੀਤੇ ਗਏ। ਇਸ ਨਾਲ ਸੁਰੱਖਿਆ ਪ੍ਰਬੰਧਾਂ ’ਤੇ ਵੀ ਸਵਾਲੀਆ ਨਿਸ਼ਾਨ ਉਠ ਰਹੇ ਹਨ। ਜੇਲ੍ਹ ਸੁਪਰਡੈਂਟ ਦੀ ਸ਼ਿਕਾਇਤ ਦੇ ਆਧਾਰ ’ਤੇ ਅਣਪਛਾਤੇ ਮੁਲਜ਼ਮ ਕੈਦੀਆਂ ਵਿਰੁੱਧ ਪਰਚਾ ਦਰਜ਼ ਕੀਤਾ ਗਿਆ ਹੈ।

ਬਰਨਾਲਾ ਜੇਲ੍ਹ ਵਿੱਚੋਂ ਦੋ ਮੋਬਾਇਲ ਫ਼ੋਨ ਬਰਾਮਦ
ਜੇਲ੍ਹ ਸੁਪਰਡੈਂਟ ਵੱਲੋਂ ਥਾਣਾ ਸਿਟੀ ਬਰਨਾਲਾ ਦੀ ਪੁਲਿਸ ਨੂੰ ਭੇਜੇ ਪੱਤਰ ਮੁਤਾਬਕ 20 ਜਨਵਰੀ ਨੂੰ ਸਵੇਰੇ ਕਰੀਬ 11.30 ਵਜੇ ਹੌਲਦਾਰ ਜੇਲ੍ਹ ਦੀ ਸਫ਼ਾਈ ਕਰਵਾ ਰਹੇ ਸਨ। ਇਸ ਦੌਰਾਨ ਜੇਲ੍ਹ ਦੀ ਡੋਰਮੈਂਟਰੀ ਦੀ ਕੱਚੀ ਥਾਂ ’ਤੇ ਮਿੱਟੀ ਵਿੱਚ ਦੋ ਮੋਬਾਇਨ ਫ਼ੋਨ ਸਮੇਤ ਬੈਟਰੀ ਨਕਾਰਾ ਹਾਲਤ ਵਿੱਚ ਬਰਾਮਦ ਹੋਏ।
ਇਨ੍ਹਾਂ ਮੋਬਾਇਲਾਂ ਦੇ ਆਈ.ਐਮ.ਈ.ਆਈ. ਨੰਬਰ ਵੀ ਮਿਟੇ ਹੋਏ ਹਨ। ਜੇਲ੍ਹ ਸੁਪਰਡੈਂਟ ਦੀ ਸ਼ਿਕਾਇਤ ਤੋਂ ਬਾਅਦ ਅਣਪਛਾਤੇ ਮਕੈਦੀਆਂ ਵਿਰੁੱਧ ਧਾਰਾ 52ਏ ਪ੍ਰੀਜ਼ਨ ਐਕਟ 1894 ਅਧੀਨ ਥਾਣਾ ਸਿਟੀ ਵਿਖੇ ਪਰਚਾ ਦਰਜ਼ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।