2 ਕਿਲੋ 600 ਗ੍ਰਾਮ ਅਫ਼ੀਮ ਸਮੇਤ ਦੋ ਪ੍ਰਵਾਸੀ ਕਾਬੂ ਬਰਨਾਲਾ:ਜ਼ਿਲ੍ਹਾ ਬਰਨਾਲਾ ਦੇ ਸਬ ਡਵੀਜਨ ਤਪਾ ਅਧੀਨ ਪੈਂਦੇ ਤਪਾ ਥਾਣੇ ਵੱਲੋਂ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੀ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਵਿੱਚ ਇਕ ਵੱਡੀ ਸਫਲਤਾ ਹਾਸਿਲ ਕੀਤੀ ਗਈ ਹੈ। ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਅਫ਼ੀਮ ਸਣੇ ਦੋ ਪ੍ਰਵਾਸੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਹਨਾਂ ਤੋਂ 2 ਕਿੱਲੋ 600 ਗ੍ਰਾਮ ਅਫ਼ੀਮ ਬਰਾਮਦ ਹੋਈ ਹੈ। ਪੁਲਿਸ ਵੱਲੋਂ ਮਾਮਲਾ ਦਰਜ ਕਰ ਕਰਾਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਹੋਰ ਜਾਣਕਾਰੀ ਲਈ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਹ ਵੀ ਪੜੋ:Today's Hukamnama : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ
ਅਨਾਜ ਮੰਡੀ ਵਿੱਚੋਂ ਮੁਲਜ਼ਮਾਂ ਨੂੰ ਕੀਤਾ ਕਾਬੂੂ: ਇਸ ਸਬੰਧੀ ਉਪ ਪੁਲਿਸ ਕਪਤਾਨ ਰਵਿੰਦਰ ਸਿੰਘ ਰੰਧਾਵਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਜ਼ਿਲ੍ਹਾ ਪੁਲਿਸ ਮੁਖੀ ਬਰਨਾਲਾ ਸੰਦੀਪ ਕੁਮਾਰ ਮਲਿਕ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਬ ਡਵੀਜ਼ਨ ਪੱਧਰ 'ਤੇ ਪੁਲਿਸ ਨੇ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਵਿੱਚ ਸਫਲਤਾ ਮਿਲੀ ਹੈ। ਉਹਨਾਂ ਦੱਸਿਆ ਕਿ ਤਪਾ ਥਾਣਾ ਇੰਚਾਰਜ ਨਿਰਮਲਜੀਤ ਸਿੰਘ ਸੰਧੂ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ 2 ਕਿੱਲੋ 600 ਗ੍ਰਾਮ ਅਫ਼ੀਮ ਬਰਾਮਦ ਕਰਕੇ ਦੋ ਪ੍ਰਵਾਸੀਆਂ ਨੂੰ ਦਬੋਚਿਆ ਹੈ। ਉਹਨਾਂ ਅੱਗੇ ਦੱਸਿਆ ਕਿ ਜਦੋਂ ਥਾਣਾ ਤਪਾ ਦੇ ਇੰਚਾਰਜ਼ ਨਿਰਮਲਜੀਤ ਸਿੰਘ ਸੰਧੂ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਤਾਜੋ ਕੈਂਚੀਆ ਤਪਾ ਤੋਂ ਪਿੰਡ ਤਾਜੋਕੇ ਵੱਲ ਨੂੰ ਜਾ ਰਹੇ ਸੀ। ਜਿਉਂ ਹੀ ਪੁਲਿਸ ਪਾਰਟੀ ਮੁੱਖ ਸੜਕ ਦੀ ਅਨਾਜ ਮੰਡੀ ਦੇ ਦਰਵਾਜੇ ਕੋਲ ਪੁੱਜੀ, ਤਦ ਸਾਹਮਣੇ ਤੋਂ ਪੈਦਲ ਆਉਂਦੇ ਦੋ ਵਿਅਕਤੀ ਵਿਖਾਈ ਦਿੱਤੇ। ਜੋ ਪੁਲਿਸ ਪਾਰਟੀ ਦੀ ਗੱਡੀ ਨੂੰ ਵੇਖਕੇ ਘਬਰਾਹਟ ਵਿੱਚ ਅਨਾਜ ਮੰਡੀ ਦੇ ਦਰਵਾਜੇ ਵਾਲੇ ਪਾਸੇ ਮੁੜਣ ਲੱਗੇ। ਜਿਨਾਂ ’ਤੇ ਸ਼ੱਕ ਪੈਣ ਤੇ ਥਾਣਾ ਇੰਚਾਰਜ਼ ਨੇ ਗੱਡੀ ਰੁਕਵਾ ਕੇ ਸਾਥੀ ਕਰਮਚਾਰੀਆਂ ਦੀ ਮੱਦਦ ਨਾਲ ਦੋਵਾਂ ਤੋ ਪੁੱਛਗਿੱਛ ਕੀਤੀ ਅਤੇ ਉਨਾਂ ਕੋਲੋ 2 ਕਿਲੋ 600 ਗ੍ਰਾਮ ਅਫ਼ੀਮ ਬਰਾਮਦ ਹੋਈ। ਜਿਹਨਾਂ ਦੇ ਖ਼ਿਲਾਫ਼ ਐਨਡੀਪੀਐਸ ਐਕਟ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮਾਮਲੇ ਦੀ ਕੀਤੀ ਜਾ ਰਹੀ ਹੈ ਜਾਂਚ:ਪੁਲਿਸ ਨੇ ਮਾਮਲੇ ਵਿੱਚ ਨਾਮਜਦ ਕੀਤੇ ਵਿਅਕਤੀਆਂ ਦੀ ਪਛਾਣ ਚੈਨਾ ਰਾਮ ਜਾਟ ਪੁੱਤਰ ਗਿਰਧਾਰੀ ਲਾਲ ਨਾਗਾ ਵਾਸੀ ਰਘੂਨਾਥਪੁਰਾ ਨਾਗੌਰ (ਰਾਜਸਥਾਨ) ਅਤੇ ਮੁਕੇਸ਼ ਕੁਮਾਰ ਪਰਸਵਾਲ ਪੁੱਤਰ ਪ੍ਰਭਾਤੀ ਲਾਲ ਪਰਸਵਾਲ ਵਾਸੀ ਕਿਰਿਆ ਚੌਸਰੋਲੀ (ਰਾਜਸਥਾਨ) ਵਜੋਂ ਦਰਸਾਈ ਗਈ ਹੈ। ਉਧਰ ਥਾਣਾ ਮੁਖੀ ਨਿਰਮਲਜੀਤ ਸਿੰਘ ਸੰਧੂ ਨੇ ਦੱਸਿਆ ਕਿ ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਸਿਆਲੂ ਦਿਨਾਂ ਵਿਚ ਅਜਿਹੇ ਨਸ਼ਾ ਤਸਕਰ ਬਾਹਰਲੇ ਰਾਜਾਂ ਵਿੱਚ ਅਫ਼ੀਮ ਅਤੇ ਹੋਰ ਨਸ਼ਾ ਵੇਚਣ ਅਕਸਰ ਹੀ ਇਨਾਂ ਪਿੰਡਾਂ ਵਿੱਚ ਵਿਖਾਈ ਦਿੰਦੇ ਹਨ।
ਇਹ ਵੀ ਪੜੋ:Love Rashifal 27 February 2023 : ਲਵ ਰਾਸ਼ੀਫਲ ਨਾਲ ਜਾਣੋ ਵਿਆਹੁਤਾ ਜੀਵਨ ਰਹੇਗਾ ਖੁਸ਼ਹਾਲ ਜਾਂ ਹੋਣਗੇ ਝਗੜੇ