ਪੰਜਾਬ

punjab

ETV Bharat / state

Black Fungus:2 ਕੇਸ ਬਰਨਾਲਾ ਤੋਂ ਆਏ ਸਾਹਮਣੇ, ਨਿੱਜੀ ਹਸਪਤਾਲ ’ਚ ਚੱਲ ਰਿਹਾ ਇਲਾਜ - Two cases of black fungus

ਬਰਨਾਲਾ ਵਿੱਚ ਬਲੈਕ ਫ਼ੰਗਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਜ਼ਿਲੇ ਦੇ ਇੱਕ ਨਿੱਜੀ ਹਸਪਤਾਲ ’ਚ ਇਲਾਜ਼ ਦੌਰਾਨ ਦੋ ਮਰੀਜ਼ਾਂ ਵਿੱਚ ਬਲੈਕ ਫ਼ੰਗਸ ਦੀ ਰਿਪੋਰਟ ਪੌਜੀਟਿਵ ਆਈ ਹੈ। ਇੱਕ ਮਰੀਜ਼ ਦੀ ਰਿਪੋਰਟ ਪੈਂਡਿੰਗ, ਬਲੈਕ ਫ਼ੰਗਸ ਦੇ ਦੋਵੇਂ ਮਰੀਜ਼ਾਂ ਵਿੱਚੋਂ ਇੱਕ ਬਰਨਾਲਾ ਜ਼ਿਲ੍ਹੇ ਅਤੇ ਦੂਜਾ ਬਾਹਰਲੇ ਜ਼ਿਲ੍ਹੇ ਨਾਲ ਸਬੰਧਤ ਹੈ।

ਫ਼ੋਟੋ
ਫ਼ੋਟੋ

By

Published : May 30, 2021, 8:32 AM IST

ਬਰਨਾਲਾ: ਬਰਨਾਲਾ ਵਿੱਚ ਬਲੈਕ ਫ਼ੰਗਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਜ਼ਿਲੇ ਦੇ ਇੱਕ ਨਿੱਜੀ ਹਸਪਤਾਲ ’ਚ ਇਲਾਜ਼ ਦੌਰਾਨ ਦੋ ਮਰੀਜ਼ਾਂ ਵਿੱਚ ਬਲੈਕ ਫ਼ੰਗਸ ਦੀ ਰਿਪੋਰਟ ਪੌਜੀਟਿਵ ਆਈ ਹੈ। ਇੱਕ ਮਰੀਜ਼ ਦੀ ਰਿਪੋਰਟ ਪੈਂਡਿੰਗ, ਬਲੈਕ ਫ਼ੰਗਸ ਦੇ ਦੋਵੇਂ ਮਰੀਜ਼ਾਂ ਵਿੱਚੋਂ ਇੱਕ ਬਰਨਾਲਾ ਜ਼ਿਲ੍ਹੇ ਅਤੇ ਦੂਜਾ ਬਾਹਰਲੇ ਜ਼ਿਲ੍ਹੇ ਨਾਲ ਸਬੰਧਤ ਹੈ। ਨਿੱਜੀ ਹਸਪਤਾਲ ਦੇ ਡਾਕਟਰ ਦੇ ਦਾਅਵੇ ਅਨੁਸਾਰ ਸਰਜਰੀ ਕਰਕੇ ਬਲੈਕ ਫ਼ੰਗਸ ਤੋਂ ਪੀੜਤ ਮਰੀਜ਼ਾਂ ਦੀ ਅੱਖਾਂ ਦੀ ਨਜ਼ਰ ਬਚਾਈ ਗਈ, ਮੌਜੂਦਾ ਹਾਲਤ ’ਚ ਮਰੀਜ਼ ਹਨ ਤੰਦਰੁਸਤ ਠੀਕ, ਬਲੈਕ ਫ਼ੰਗਸ ਸਬੰਧੀ ਜਾਣਕਾਰੀ ਸਿਹਤ ਵਿਭਾਗ ਦੇ ਦਿੱਤੀ ਗਈ ਹੈ।

ਫ਼ੋਟੋ

ਬਰਨਾਲਾ ਦੇ ਨਿੱਜੀ ਹਸਪਤਾਲ ਦੇ ਡਾਕਟਰ ਗਗਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਪਿਛਲੇ ਹਫ਼ਤੇ ਦੋ ਮਰੀਜ਼ ਇਲਾਜ ਲਈ ਆਏ ਸਨ। ਜਿਨ੍ਹਾਂ ਵਿੱਚੋਂ ਇੱਕ ਦੀ ਕੋਰੋਨਾ ਰਿਪੋਰਟ ਨੈਗੇਟਿਵ ਹੈ। ਪ੍ਰੰਤੂ ਇਨ੍ਹਾਂ ਦੋਵੇਂ ਮਰੀਜ਼ਾਂ ਵਿੱਚ ਸ਼ੂਗਰ ਦੀ ਵਧੇਰੇ ਸਮੱਸਿਆ ਸੀ। ਇਸੇ ਦੌਰਾਨ ਇਨ੍ਹਾਂ ਵਿੱਚ ਬਲੈਕ ਫ਼ੰਗਸ਼ ਦੇ ਲੱਛਣ ਪਾਏ ਅਤੇ ਹੁਣ ਇਨ੍ਹਾਂ ਦੀ ਰਿਪੋਰਟ ਪੌਜ਼ੀਟਿਵ ਹੈ। ਦੋਵੇਂ ਮਰੀਜ਼ਾਂ ਦੀ ਉਨ੍ਹਾਂ ਵੱਲੋਂ ਤੁਰੰਤ ਸਰਜਰੀ ਕਰਕੇ ਅੱਖਾਂ ਦੀ ਨਜ਼ਰ ਬਚਾ ਲਈ ਗਈ ਹੈ ਅਤੇ ਇਹ ਇਲਾਜ ਅਧੀਨ ਹਨ। ਪ੍ਰੰਤੂ ਇਨ੍ਹਾਂ ਦੇ ਇਲਾਜ ਲਈ ਲੋੜੀਂਦੇ ਟੀਕੇ ਪੰਜਾਬ ਸਰਕਾਰ ਵੱਲੋਂ ਮੁਹੱਈਆ ਕਰਵਾਏ ਜਾਂਦੇ ਹਨ। ਇਨ੍ਹਾਂ ਦੋ ਮਰੀਜ਼ਾਂ ਵਿੱਚ ਬਲੈਕ ਫ਼ੰਗਸ ਦੇ ਮਾਮਲੇ ਆਉਣ ਦੀ ਜਾਣਕਾਰੀ ਜ਼ਿਲ੍ਹੇ ਦੇ ਸਿਹਤ ਵਿਭਾਗ ਅਤੇ ਪੰਜਾਬ ਦੇ ਅਧਿਕਾਰੀਆਂ ਨੂੰ ਦੇ ਦਿੱਤੀ ਗਈ ਹੈ ਤਾਂ ਕਿ ਸਮਾਂ ਰਹਿੰਦੇ ਮਰੀਜ਼ਾਂ ਦੇ ਇਲਾਜ ਲਈ ਲੋੜੀਂਦੇ ਟੀਕੇ ਮੁਹੱਈਆ ਹੋ ਸਕਣ।

ਵੇਖੋ ਵੀਡੀਓ

ਇਹ ਵੀ ਪੜ੍ਹੋ:PM MODI ਅੱਜ ਕਰਨਗੇ ਦੇਸ਼ ਵਾਸੀਆਂ ਨਾਲ 'ਮਨ ਕੀ ਬਾਤ'

ਉਧਰ ਇਸ ਸਬੰਧੀ ਬਰਨਾਲਾ ਦੇ ਸਿਵਲ ਸਰਜਨ ਡਾ.ਜਸਵੀਰ ਸਿੰਘ ਔਲਖ ਨੇ ਦੱਸਿਆ ਕਿ ਉਨ੍ਹਾਂ ਕੋਲ ਬਰਨਾਲਾ ਦੇ ਨਿੱਜੀ ਹਸਪਤਾਲ ਦੇ ਡਾਕਟਰ ਵੱਲੋਂ ਬਲੈਕ ਫੰਗਸ ਦੇ ਮਰੀਜ਼ਾਂ ਦੀ ਸੂਚਨਾ ਦਿੱਤੀ ਗਈ ਸੀ। ਦੋ ਮਰੀਜ਼ਾਂ ਨੂੰ ਬਲੈਕ ਫ਼ੰਗਸ ਦੇ ਕੇਸ ਹਨ, ਜਿਨ੍ਹਾਂ ਵਿੱਚੋਂ ਇੱਕ ਬਰਨਾਲਾ ਜ਼ਿਲ੍ਹੇ ਦਾ ਹੈ, ਜਦਕਿ ਇੱਕ ਬਾਹਰੀ ਜ਼ਿਲ੍ਹੇ ਦਾ ਹੈ। ਜਿਸ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਸੂਬਾ ਸਰਕਾਰ ਤੋਂ ਇਸ ਮਹਾਂਮਾਰੀ ਤੋਂ ਬਚਾਅ ਲਈ ਲੋੜੀਂਦੇ ਟੀਕੇ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਹਾਲ ਦੀ ਘੜੀ ਬਲੈਕ ਫ਼ੰਗਸ ਤੋਂ ਪੀੜਤ ਮਰੀਜ਼ ਖ਼ਤਰੇ ਤੋਂ ਬਾਹਰ ਹਨ।

ਫ਼ੋਟੋ

ABOUT THE AUTHOR

...view details