ਪੰਜਾਬ

punjab

ETV Bharat / state

ਡੀਜ਼ਲ ਤੇ ਪੈਟਰੋਲ ਦੇ ਵਧੇ ਰੇਟਾਂ ਕਾਰਨ ਟਰੱਕ ਆਪਰੇਟਰਾਂ ਦੀ ਹੜਤਾਲ ਜਾਰੀ

ਟਰੱਕ ਆਪਰੇਟਰਾਂ ਦੇ ਧਰਨੇ ਵਿੱਚ ਆਮ ਆਦਮੀ ਪਾਰਟੀ ਦੇ ਸੂਬਾ ਯੂਥ ਪ੍ਰਧਾਨ ਅਤੇ ਵਿਧਾਇਕ ਬਰਨਾਲਾ ਗੁਰਮੀਤ ਸਿੰਘ ਮੀਤ ਹੇਅਰ ਸ਼ਾਮਲ ਹੋਏ। ਮੀਤ ਹੇਅਰ ਨੇ ਕਿਹਾ ਪੰਜਾਬ ਵਿੱਚ ਟਰੱਕ ਯੂਨੀਅਨ ਨੂੰ ਭੰਗ ਕਰ ਕਰ 1 ਲੱਖ ਟਰੱਕ ਆਪਰੇਟਰਾਂ ਨੂੰ ਘਰ ਬਿਠਾਉਣ ਵਾਲੀ ਸਰਕਾਰ ਕਾਂਗਰਸ ਸਰਕਾਰ ਹੈ।

ਡੀਜ਼ਲ ਤੇ ਪੈਟਰੋਲ ਦੇ ਵਧੇ ਰੇਟਾਂ ਕਾਰਨ ਟਰੱਕ ਆਪਰੇਟਰਾਂ ਦੀ ਹੜਤਾਲ ਜਾਰੀ
ਡੀਜ਼ਲ ਤੇ ਪੈਟਰੋਲ ਦੇ ਵਧੇ ਰੇਟਾਂ ਕਾਰਨ ਟਰੱਕ ਆਪਰੇਟਰਾਂ ਦੀ ਹੜਤਾਲ ਜਾਰੀ

By

Published : Jun 27, 2021, 1:08 PM IST

ਬਰਨਾਲਾ:ਡੀਜ਼ਲ-ਪੈਟਰੋਲ ਦੇ ਵਾਧੇ ਵਿਰੁੱਧ ਟਰੱਕ ਆਪਰੇਟਰਾਂ ਦੀ ਹੜਤਾਲ ਲਗਾਤਾਰ ਤੀਜੇ ਦਿਨ ਵੀ ਜਾਰੀ ਰਹੀ। ਤੀਜੇ ਦਿਨ ਟਰੱਕ ਆਪਰੇਟਰਾਂ ਵਲੋਂ ਲੁਧਿਆਣਾ-ਬਰਨਾਲਾ ਹਾਈਵੇ ’ਤੇ ਆਈਟੀਆਈ ਚੌਕ ਧਰਨਾ ਦੇ ਕੇ ਕੇਂਦਰ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਧਰਨੇ ਵਿੱਚ ਆਮ ਆਦਮੀ ਪਾਰਟੀ ਦੇ ਸੂਬਾ ਯੂਥ ਪ੍ਰਧਾਨ ਅਤੇ ਵਿਧਾਇਕ ਬਰਨਾਲਾ ਗੁਰਮੀਤ ਸਿੰਘ ਮੀਤ ਹੇਅਰ ਸ਼ਾਮਲ ਹੋਏ ਅਤੇ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੀ ਨਿਖੇਧੀ ਕੀਤੀ। ਮੀਤ ਹੇਅਰ ਨੇ ਕਿਹਾ ਪੰਜਾਬ ਵਿੱਚ ਟਰੱਕ ਯੂਨੀਅਨ ਨੂੰ ਭੰਗ ਕਰ ਕਰ 1 ਲੱਖ ਟਰੱਕ ਆਪਰੇਟਰਾਂ ਨੂੰ ਘਰ ਬਿਠਾਉਣ ਵਾਲੀ ਸਰਕਾਰ ਕਾਂਗਰਸ ਸਰਕਾਰ ਹੈ। ਟਰੱਕ ਯੂਨੀਅਨ ਦੇ ਭੰਗ ਹੋਣ ’ਤੇ ਟਰੱਕਾਂ ਦੇ ਨਾਲ ਜੁੜੇ ਹੋਏ ਅਨੇਕਾਂ ਕੰਮ ਪ੍ਰਭਾਵਿਤ ਹੋਏ ਹਨ।

ਡੀਜ਼ਲ ਤੇ ਪੈਟਰੋਲ ਦੇ ਵਧੇ ਰੇਟਾਂ ਕਾਰਨ ਟਰੱਕ ਆਪਰੇਟਰਾਂ ਦੀ ਹੜਤਾਲ ਜਾਰੀ
ਇਹ ਵੀ ਪੜੋ: ਸੰਭਾਵੀ ਹੜ੍ਹਾਂ ਦੇ ਖਤਰੇ ਕਾਰਨ ਸਾਂਸਦ ਔਜਲਾ ਨੇ ਰਾਵੀ ਪਾਰ ਦਾ ਦੌਰਾ ਕੀਤਾਇਸ ਮੌਕੇ ਆਪ ਵਿਧਾਇਕ ਮੀਤ ਹੇਅਰ ਨੇ ਕਾਂਗਰਸ ਪਾਰਟੀ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਅੱਜ ਪੰਜਾਬ ਦਾ ਹਰ ਵਰਗ ਸੜਕਾਂ ਉੱਤੇ ਉੱਤਰ ਧਰਨਾ ਪ੍ਰਦਰਸ਼ਨ ਕਰ ਰਿਹਾ ਹੈ। ਨੌਕਰੀਆਂ ਲਈ ਨੌਜਵਾਨ ਸੰਘਰਸ਼ ਕਰ ਰਿਹਾ ਹੈ, ਜੋ ਰੁਜ਼ਗਾਰ ਚੱਲ ਰਿਹਾ ਸੀ, ਉਸਨੂੰ ਵੀ ਪੰਜਾਬ ਸਰਕਾਰ ਨੇ ਖੋਹ ਲਿਆ ਹੈ। ਕਾਂਗਰਸ ਪਾਰਟੀ ਦੀ ਸਰਕਾਰ ਬਣਦੇ ਹੀ ਪੰਜਾਬ ਵਿੱਚ ਸਭ ਤੋਂ ਪਹਿਲੀ ਕੁਹਾੜੀ ਟਰੱਕ ਯੂਨੀਅਨ ਨੂੰ ਖਤਮ ਕਰਕੇਟਰੱਕ ਆਪਰੇਟਰਾਂ ਉੱਤੇ ਚਲਾਈ ਗਈ। ਇਸਤੋਂ ਟਰੱਕ ਆਪਰੇਟਰ ਦਾ ਕੰਮ ਬੰਦ ਹੋਇਆ। ਟਰੱਕਾਂ ਦਾ ਕੰਮ ਬੰਦ ਹੋਣ ਨਾਲ ਇਸ ਨਾਲ ਜੁੜੇ ਹੋਰ ਕਈ ਤਰਾ ਦੇ ਕੰਮ ਬੰਦ ਹੋ ਗਏ।

ਇਸ ਸਾਰੇ ਮੁੱਦੀਆਂ ਉੱਤੇ ਆਮ ਆਦਮੀ ਪਾਰਟੀ ਇਨਾਂ ਦੇ ਨਾਲ ਖੜੀ ਹੈ ਅਤੇ 2022 ਵਿੱਚ ਸਰਕਾਰ ਬਨਣ ਉੱਤੇ ਇਹਨਾਂ ਸਾਰੇ ਮੁੱਦਿਆਂ ਦਾ ਹੱਲ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਜਿਸ ਤਰਾਂ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਹੋ ਰਿਹਾ ਹੈ, ਉਸੇ ਤਰਾਂ ਇਹਨਾਂ ਟਰੱਕ ਉਪਰੇਟਰਾਂ ਦੇ ਕਿਰਾਏ ਵੀ ਵਧਾਏ ਜਾਣੇ ਚਾਹੀਦੇ ਹਨ। ਉਹਨਾਂ ਬੱਸਾਂ ਦੀ ਤਰਜ਼ ’ਤੇ ਟਰੱਕ ਉਪਰੇਟਰਾਂ ਨੂੰ ਵੀ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਕਿਰਾਏ ਦੇਣ ਦੀ ਮੰਗ ਕੀਤੀ।
ਇਹ ਵੀ ਪੜੋ: ਬਰਨਾਲਾ ‘ਚ ਦਿਲ-ਦਹਿਲਾਅ ਦੇਣ ਵਾਲਾ ਸੜਕ ਹਾਦਸਾ, ਚਾਚੇ-ਭਤੀਜੇ ਦੀ ਮੌਤ

ABOUT THE AUTHOR

...view details